ਪੰਜਾਬ ਦੀਆਂ ਲੋਕ ਖੇਡਾਂ : ਪ੍ਰਸ਼ਨ-ਉੱਤਰ


ਪੰਜਾਬ ਦੀਆਂ ਲੋਕ ਖੇਡਾਂ : ਵਸਤੂਨਿਸ਼ਠ ਪ੍ਰਸ਼ਨ-ਉੱਤਰ


ਪ੍ਰਸ਼ਨ 1. ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ ‘ਤੇ ਦੱਸੋ ਕਿ ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਕੀ ਰਹੀਆਂ ਹਨ?

ਉੱਤਰ : ਅਨਿੱਖੜਵਾਂ ਅੰਗ।

ਪ੍ਰਸ਼ਨ 2. ਖੇਡਣਾ ਇੱਕ ਸਹਿਜ ਕਰਮ ਹੈ। ਦੱਸੋ। (ਹਾਂ/ਨਹੀਂ)

ਉੱਤਰ : ਹਾਂ।

ਪ੍ਰਸ਼ਨ 3. ਇਸ ਪਾਠ ਦੇ ਆਧਾਰ ‘ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤ ਝਲਕਦੀਆਂ ਹਨ?

ਉੱਤਰ : ਲੋਕ-ਖੇਡਾਂ ਵਿੱਚੋਂ।

ਪ੍ਰਸ਼ਨ 4. ਉੱਕੜ ਟੁਕੜ ਭੱਬਾ ਭੌ,

ਅੱਸੀਂ ਨੱਬੇ ਪੂਰਾ ਸੋ।

…………..

…………..

ਖੋਟੇ ਦੀ ਖਟਿਆਈ,

ਬੇਬੇ ਦੌੜੀ-ਦੌੜੀ ਆਈ।

ਉੱਤਰ : ਆੜੀ ਮੜਿੱਕਣ/ਚੁਣਨ ਸਮੇਂ।

ਪ੍ਰਸ਼ਨ 5. ‘ਕੁਸ਼ਤੀਆਂ’ ਪੁਰਾਤਨ ਸਮੇਂ ਤੋਂ ਹੀ……. ਲਈ……. ਰਹੀਆਂ ਹਨ।

ਉੱਤਰ : ਪੰਜਾਬੀਆਂ, ਖਿੱਚ-ਭਰਪੂਰ।

ਪ੍ਰਸ਼ਨ 6. ਪੰਜਾਬੀਆਂ ਦੀ ਕਬੱਡੀ ਖੇਡ, ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਿਕ ਬਲ ਦਾ ਪ੍ਰਗਟਾਵਾ ਹੁੰਦਾ ਹੈ, ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ?

ਉੱਤਰ : ‘ ਪੰਜਾਬੀਆਂ ਦੀ ਰਾਸ਼ਟਰੀ ਖੇਡ’ ਨਾਂ ਨਾਲ।

ਪ੍ਰਸ਼ਨ 7. ਪੰਜਾਬੀ ਜੁਆਨਾਂ ਦੀ ਮਨਪਸੰਦ ਖੇਡ ਦਾ ਨਾਂ ਦੱਸੋ।

ਉੱਤਰ : ਸੌਂਚੀ ਪੱਕੀ।

ਪ੍ਰਸ਼ਨ 8. ‘ਅੱਡੀ-ਛੜੱਪਾ’ ਜਾਂ ‘ਅੱਡੀ-ਟੱਪਾ’ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ। (ਹਾਂ/ਨਹੀਂ)

ਉੱਤਰ : ਹਾਂ।

ਪ੍ਰਸ਼ਨ 9.  ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?

ਉੱਤਰ : ਸੱਕਰ-ਭਿੱਜੀ।

ਪ੍ਰਸ਼ਨ 10. ਇਸ ਪਾਠ ਦੇ ਆਧਾਰ ‘ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ?

ਉੱਤਰ : ਬਾਂਦਰ ਕਿੱਲਾ।