CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ


ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)


ਪ੍ਰਸ਼ਨ 1. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ। 

(Describe in brief physical features of the Punjab.)

ਜਾਂ

ਪ੍ਰਸ਼ਨ. ਪੰਜਾਬ ਦੀਆਂ ਕੋਈ ਤਿੰਨ ਭੂਗੋਲਿਕ ਵਿਸ਼ੇਸ਼ਤਾਵਾਂ ਲਿਖੋ।

(Write any three geographical features of the Punjab.)

ਉੱਤਰ – ਪੰਜਾਬ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਸਥਿਤ ਹੈ। ਇਹ ਪਰਬਤ ਬਹੁਤ ਉੱਚਾ ਹੋਣ ਕਾਰਨ ਸਦੀਆਂ ਤੋਂ ਪੰਜਾਬ ਅਤੇ ਭਾਰਤ ਦੇ ਪਹਿਰੇਦਾਰ ਦਾ ਕੰਮ ਕਰ ਰਿਹਾ ਹੈ। ਮਾਨਸੂਨ ਪੌਣਾਂ ਇਸ ਪਰਬਤ ਨਾਲ ਟਕਰਾ ਕੇ ਪੰਜਾਬ ਵਿੱਚ ਵਰਖਾ ਕਰਦੀਆਂ ਹਨ। ਸ਼ਿਵਾਲਿਕ ਪਹਾੜੀਆਂ ਅਤੇ ਮੈਦਾਨੀ ਭਾਗਾਂ ਵਿਚਾਲੇ ਪੰਜਾਬ ਦਾ ਅਰਧ-ਪਹਾੜੀ ਪ੍ਰਦੇਸ਼ ਸਥਿਤ ਹੈ। ਇਸ ਪ੍ਰਦੇਸ਼ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ । ਪਹਾੜੀ ਪ੍ਰਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ। ਪੰਜਾਬ ਦਾ ਮੈਦਾਨੀ ਪ੍ਰਦੇਸ਼ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ।

ਪ੍ਰਸ਼ਨ 2. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?

(Why is Punjab called as the Gateway of India ?)

ਉੱਤਰ—ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਦੇ ਉੱਤਮ-ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ। ਪ੍ਰਾਚੀਨ ਸਮੇਂ ਤੋਂ ਵਿਦੇਸ਼ੀ ਹਮਲਾਵਰ ਇਸ ਰਸਤੇ ਤੋਂ ਹਮਲੇ ਕਰਦੇ ਸਨ। ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ। ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ। ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।

ਪ੍ਰਸ਼ਨ 3. ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?

(What is the importance of Punjab in the Indian History?)

ਉੱਤਰ – ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕਈ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ। ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ। ਮਹਾਂਭਾਰਤ ਦਾ ਯੁੱਧ ਵੀ ਇਸੇ ਧਰਤੀ ‘ਤੇ ਲੜਿਆ ਗਿਆ ਹੈ। ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਦਿੱਤਾ ਸੀ। ਇਸ ਧਰਤੀ ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ। ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਨਾਇੱਕ ਲੜਾਈਆਂ ਵੀ ਇੱਥੇ ਹੀ ਲੜੀਆਂ ਗਈਆਂ। ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਵਧੇਰੇ ਸਮਾਂ ਪੰਜਾਬ ਵਿੱਚ ਹੀ ਬਤੀਤ ਹੋਇਆ।

ਪ੍ਰਸ਼ਨ 4. ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕਿਹੜੇ ਮੁੱਖ ਲਾਭ ਹੋਏ?

(What were the main benefits of the Himalayas to Punjab?)

ਜਾਂ

ਪ੍ਰਸ਼ਨ. ਹਿਮਾਲਿਆ ਦੇ ਪੰਜਾਬ ਨੂੰ ਹੋਣ ਵਾਲੇ ਕੋਈ ਤਿੰਨ ਲਾਭ ਲਿਖੋ।

(Write any three benefits of the Himalayas to Punjab.)

ਉੱਤਰ— (i) ਇਹ ਪਰਬਤ ਸਦੀਆਂ ਤੋਂ ਇੱਕ ਪਹਿਰੇਦਾਰ ਦਾ ਕੰਮ ਦਿੰਦਾ ਰਿਹਾ ਹੈ।

(ii) ਇੱਥੋਂ ਨਿਕਲਣ ਵਾਲੀਆਂ ਨਦੀਆਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਉਪਜਾਊ ਬਣਾਇਆ ਹੈ।

(iii) ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਇੱਥੇ ਚੰਗੀ ਵਰਖਾ ਕਰਦੀਆਂ ਹਨ।

(iv) ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਡਲਹੌਜ਼ੀ ਵਰਗੇ ਨਗਰ ਦਿੱਤੇ।

ਪ੍ਰਸ਼ਨ 5. ਦੁਆਬ ਸ਼ਬਦ ਤੋਂ ਕੀ ਭਾਵ ਹੈ? ਪੰਜਾਬ ਦੇ ਦੁਆਬਿਆਂ ਦਾ ਸੰਖੇਪ ਵਰਣਨ ਦਿਓ।

(What do you mean by Doab ? Give a brief description of Doabs of Punjab.)

ਜਾਂ

ਪ੍ਰਸ਼ਨ. ਪੰਜਾਬ ਦੇ ਕਿਸੇ ਤਿੰਨ ਦੁਆਬਿਆਂ ਦਾ ਵਰਣਨ ਕਰੋ।

(Explain any three Doabs of Punjab.)

ਉੱਤਰ – ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਬਾਰੀ ਦੁਆਬ ਕਹਿੰਦੇ ਹਨ। ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ। ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਪ੍ਰਦੇਸ਼ ਨੂੰ ਚੱਜ ਦੁਆਬ ਕਹਿੰਦੇ ਹਨ। ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ।

ਪ੍ਰਸ਼ਨ 6. ਪੰਜਾਬ ਦੇ ਮੈਦਾਨੀ ਭਾਗਾਂ ਦਾ ਸੰਖੇਪ ਵਿੱਚ ਵਰਣਨ ਕਰੋ।

(Describe briefly about plain areas of Punjab.)

ਉੱਤਰ – ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ। ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ – ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ, ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ ਕਿਉਂਕਿ ਇਹ ਪ੍ਰਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੋਂ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ ।

ਮੈਦਾਨੀ ਪ੍ਰਦੇਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:

(ੳ) ਪੰਜ ਦੁਆਬੇ
(ਅ) ਮਾਲਵਾ ਅਤੇ ਬਾਂਗਰ
(ੲ) ਦੱਖਣ-ਪੱਛਮ ਦੇ ਮਾਰੂਥਲ ।

ਪਸ਼ਨ 7. ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ?

(What do you understand by Malwa and Bangar?)

ਉੱਤਰ—(i) ਮਾਲਵਾ— ਸਤਲੁਜ ਘੱਗਰ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ
ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਿਲ ਹਨ। ਇਸ ਪ੍ਰਦੇਸ਼ ਵਿੱਚ ਪ੍ਰਾਚੀਨ ਕਾਲ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਪ੍ਰਦੇਸ਼ ਦਾ ਨਾਂ ਮਾਲਵਾ ਪੈ ਗਿਆ। ਇੱਥੋਂ ਦੇ ਵਸਨੀਕਾਂ ਨੂੰ ‘ਮਲਵਈ’ ਕਿਹਾ ਜਾਂਦਾ ਹੈ।

(ii) ਬਾਂਗਰ— ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ। ਇਸ ਪ੍ਰਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂਗ੍ਰਾਮ (ਗੁੜਗਾਂਓਂ) ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ। ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਲੜਾਈਆਂ ਹੋਈਆਂ।

ਪਸ਼ਨ 8. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ?

(What influence did the physical features of the Punjab have on its political History ?)

ਜਾਂ

ਪ੍ਰਸ਼ਨ. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ?

(What were the political effects of the geographical features of the Punjab?)

ਜਾਂ

ਪ੍ਰਸ਼ਨ. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੋਈ ਤਿੰਨ ਰਾਜਨੀਤਿਕ ਪ੍ਰਭਾਵ ਲਿਖੋ।

(Write any three political effects of the geographical features of the Punjab.)

ਉੱਤਰ—(i) ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਸਿੱਟੇ ਵਜੋਂ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਲੜੀਆਂ ਗਈਆਂ ।

(ii) ਪੰਜਾਬ ਨੂੰ ਹੀ ਉੱਤਰ-ਪੱਛਮ ਸੀਮਾ ਦੀ ਸਮੱਸਿਆ ਨਾਲ ਸਭ ਤੋਂ ਵੱਧ ਉਲਝਣਾ ਪਿਆ।

(iii) ਪੰਜਾਬ ਦੇ ਦਰਿਆਵਾਂ ਅਤੇ ਜੰਗਲਾ ਨੇ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ।

ਪ੍ਰਸ਼ਨ 9. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ਹੈ?

(What impact did the physical features of the Punjab have on its economic History?)

ਜਾਂ

ਪ੍ਰਸ਼ਨ. ਪੰਜਾਬ ਦੇ ਭੂਗੋਲ ਦੇ ਤਿੰਨ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ।

(Write three economic influences of the Geography of the Punjab.)

ਜਾਂ

ਪ੍ਰਸ਼ਨ. ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਆਰਥਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ?

(How did the Geography of the Punjab affect its economic life?)

ਉੱਤਰ — (i) ਪੰਜਾਬ ਦਾ ਮੈਦਾਨੀ ਭਾਗ ਬਹੁਤ ਉਪਜਾਊ ਹੋਣ ਦੇ ਕਾਰਨ ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ। ਪੰਜਾਬ ਵਿੱਚ ਭਰਪੂਰ ਪੈਦਾਵਾਰ ਹੁੰਦੀ ਹੈ।

(ii) ਪੰਜਾਬ ਦੇ ਪਹਾੜੀ ਪ੍ਰਦੇਸ਼ਾਂ ਵਿੱਚ ਲੋਕ ਭੇਡ, ਬੱਕਰੀਆਂ ਪਾਲਦੇ ਹਨ ।

(iii) ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦਾ ਵਿਦੇਸ਼ੀ ਵਪਾਰ ਬਹੁਤ ਵਿਕਸਿਤ ਰਿਹਾ ਹੈ।

(iv) ਆਪਣੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਦੇ ਲੋਕ ਬਹੁਤ ਅਮੀਰ ਰਹੇ ਹਨ।

ਪ੍ਰਸ਼ਨ 10. ਪੰਜਾਬ ਦੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ?

(How did the rivers of Punjab influence its History?)

ਜਾਂ

ਪ੍ਰਸ਼ਨ. ਪੰਜਾਬ ਦੀਆਂ ਨਦੀਆਂ ਦਾ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਿਆ?

(How did the rivers of Punjab influenced it’s History?)

ਉੱਤਰ – ਪੰਜਾਬ ਦੇ ਇਤਿਹਾਸ ਨੂੰ ਇੱਥੇ ਰਹਿਣ ਵਾਲੇ ਦਰਿਆਵਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦਰਿਆਵਾਂ ਦੇ ਕਾਰਨ ਹੀ ਵਿਦੇਸ਼ੀ ਹਮਲਾਵਰ ਆਪਣੇ ਕਦਮ ਅੱਗੇ ਨਹੀਂ ਵਧਾ ਸਕੇ ਅਤੇ ਦੇਸ਼ ਦੀ ਸੁਰੱਖਿਆ ਹੁੰਦੀ ਰਹੀ। ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ੍ਹ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ। ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ। ਇਨ੍ਹਾਂ ਦਰਿਆਵਾਂ ਕਾਰਨ ਪੰਜਾਬ ਦੀ ਧਰਤੀ ਉਪਜਾਊ ਬਣੀ।

ਪ੍ਰਸ਼ਨ 11. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?

(The forests and hills of the Punjab have deeply influenced its History. Do you agree with this statement?)

ਜਾਂ

ਪ੍ਰਸ਼ਨ. ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਇਸ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ?

(How did the forests and hills of the Punjab affect its History?)

ਜਾਂ

ਪ੍ਰਸ਼ਨ. ਪੰਜਾਬ ਦੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

(How did the forests of Punjab affect its History?)

ਉੱਤਰ – ਪੰਜਾਬ ਦੇ ਇਤਿਹਾਸ ‘ਤੇ ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਡੂੰਘਾ ਪ੍ਰਭਾਵ ਪਾਇਆ ਹੈ। 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਜ਼ੁਲਮ ਜਦੋਂ ਬਹੁਤ ਵੱਧ ਗਏ ਤਾਂ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਨੇ ਹੀ ਉਨ੍ਹਾਂ ਨੂੰ ਸ਼ਰਨ ਦਿੱਤੀ। ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ। ਉਹ ਦੁਸ਼ਮਣਾਂ ਦੀ ਫ਼ੌਜ ’ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ। ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਲਿਆ ਸੀ ।

ਪ੍ਰਸ਼ਨ 12. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ?

(What effect did the physical features of Punjab have on its socio-cultural History?)

ਜਾਂ

ਪ੍ਰਸ਼ਨ. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਦਾ ਵਰਣਨ ਕਰੋ।

(Mention the socio-cultural effects of the geographical features of the Punjab.)

ਉੱਤਰ — ਪ੍ਰਾਚੀਨ ਕਾਲ ਤੋਂ ਅਨੇਕਾਂ ਹਮਲਾਵਰ ਪੰਜਾਬ ਵਿੱਚ ਹੀ ਵਸ ਗਏ। ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ। ਸਿੱਟੇ ਵਜੋਂ ਪੰਜਾਬ ਵਿੱਚ ਕਈ ਨਵੀਆਂ ਜਾਤੀਆਂ ਤੇ ਉਪਜਾਤੀਆਂ ਹੋਂਦ ਵਿੱਚ ਆਈਆਂ। ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕਾਂ ਦੇ ਆਬਾਦ ਹੋਣ ਕਾਰਨ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ। ਵਿਦੇਸ਼ੀਆਂ ਦੇ ਲਗਾਤਾਰ ਹਮਲਿਆਂ ਕਾਰਨ ਪੰਜਾਬ ਦੇ ਸਾਹਿਤ ਅਤੇ ਕਲਾ ਨੂੰ ਭਾਰੀ ਧੱਕਾ ਲੱਗਿਆ।

ਪ੍ਰਸ਼ਨ 13. ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਧਾਰਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

(How did Geography of Punjab affect its religious life?)

ਜਾਂ

ਪ੍ਰਸ਼ਨ. ‘‘ਪੰਜਾਬ ਧਾਰਮਿਕ ਅੰਦੋਲਨਾਂ ਦੀ ਭੂਮੀ ਹੈ।” ) ਇਸ ਕਥਨ ਦੀ ਵਿਆਖਿਆ ਕਰੋ।

(“Punjab is a land of religious movements.” Explain this statement.)

ਉੱਤਰ—ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਧਾਰਮਿਕ ਜੀਵਨ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ। ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਆਰੀਆ ਸਭ ਤੋਂ ਪਹਿਲਾਂ ਇਸੇ ਪ੍ਰਦੇਸ਼ ਵਿੱਚ ਆ ਕੇ ਵਸੇ ਸਨ। ਇੱਥੇ ਹੀ ਉਨ੍ਹਾਂ ਨੇ ਆਪਣੇ ਵਧੇਰੇ ਧਾਰਮਿਕ ਸਾਹਿਤ ਦੀ ਰਚਨਾ ਕੀਤੀ। ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ। ਪੰਜਾਬ ਵਿੱਚ ਹੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਵਧੇਰੇ ਸਮਾਂ ਇੱਥੇ ਹੀ ਬਤੀਤ ਹੋਇਆ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਧਰਤੀ ਨੇ ਵੱਖ-ਵੱਖ ਧਰਮਾਂ ਦਾ ਪਾਲਣ-ਪੋਸ਼ਣ ਕੀਤਾ।

ਪ੍ਰਸ਼ਨ 14. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਾਇਆ। ਕਿਸੇ ਤਿੰਨ ਮਹੱਤਵਪੂਰਨ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ।

(Physical features of the Punjab greatly influenced its History. Write briefly any three important effects.)

ਉੱਤਰ—(i) ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ।

(ii) ਇਸ ਦੇ ਉੱਤਰ-ਪੱਛਮ ਵਿੱਚ ਸਥਿਤ ਦਰਿਆਂ ਰਾਹੀਂ ਵਿਦੇਸ਼ੀ ਹਮਲਾਵਰ ਭਾਰਤ ‘ਤੇ ਹਮਲੇ ਕਰਦੇ ਰਹੇ ਹਨ।

(iii) ਪੰਜਾਬ ਕਿਉਂਕਿ ਸਦੀਆਂ ਤਕ ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ ਇਸ ਲਈ ਇੱਥੇ ਕਲਾ ਅਤੇ ਸਾਹਿਤ ਦਾ ਵਿਕਾਸ ਨਹੀਂ ਹੋ ਸਕਿਆ।