ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ
ਪ੍ਰਸ਼ਨਾਂ ਦਾ ਉੱਤਰ ਇੱਕ ਵਾਕ ਜਾਂ ਸ਼ਬਦ ਵਿੱਚ ਲਿਖੋ।(Objective Type Questions)
ਪ੍ਰਸ਼ਨ 1. ਪੰਜਾਬ ਸ਼ਬਦ ਤੋਂ ਕੀ ਭਾਵ ਹੈ ?
ਜਾਂ
ਪ੍ਰਸ਼ਨ. ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ – ਪੰਜ ਦਰਿਆਵਾਂ ਦੀ ਧਰਤੀ ।
ਪ੍ਰਸ਼ਨ 2. ਪੰਜਾਬ ਦਾ ਨਾਂ ਪੰਜਾਬ ਕਿਉਂ ਪਿਆ?
ਉੱਤਰ – ਕਿਉਂਕਿ ਇੱਥੇ ਪੰਜ ਦਰਿਆ ਵਹਿੰਦੇ ਸਨ।
ਪ੍ਰਸ਼ਨ 3. ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਹਨ?
ਜਾਂ
ਪ੍ਰਸ਼ਨ. ਪੰਜਾਬ ਦੇ ਕਿਸੇ ਦੋ ਦਰਿਆਵਾਂ ਦੇ ਨਾਂ ਲਿਖੋ।
ਜਾਂ
ਪ੍ਰਸ਼ਨ. ਪੰਜਾਬ ਦੇ ਕਿਸੇ ਇੱਕ ਦਰਿਆ ਦਾ ਨਾਂ ਦੱਸੋ।
ਉੱਤਰ – ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।
ਪ੍ਰਸ਼ਨ 4. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ?
ਜਾਂ
ਪ੍ਰਸ਼ਨ. ਰਿਗਵੈਦਿਕ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ?
ਜਾਂ
ਪ੍ਰਸ਼ਨ. ਆਰੀਆ ਲੋਕਾਂ ਨੇ ਪੰਜਾਬ ਦਾ ਕੀ ਨਾਂ ਰੱਖਿਆ?
ਉੱਤਰ – ਸਪਤ ਸਿੰਧੂ ।
ਪ੍ਰਸ਼ਨ 5. ਸਪਤ ਸਿੰਧੂ ਤੋਂ ਕੀ ਭਾਵ ਹੈ ?
ਉੱਤਰ – ਸੱਤ ਦਰਿਆ।
ਪ੍ਰਸ਼ਨ 6. ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?
ਉੱਤਰ – ਪੈਂਟਾਪੋਟਾਮੀਆ।
ਪ੍ਰਸ਼ਨ 7. ਪੈਂਟਾਪੋਟਾਮੀਆ ਤੋਂ ਕੀ ਭਾਵ ਹੈ?
ਉੱਤਰ – ਪੰਜ ਦਰਿਆ ।
ਪ੍ਰਸ਼ਨ 8. ਮਹਾਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ – ‘ਪੰਚਨਦ’।
ਪ੍ਰਸ਼ਨ 9. ‘ਪੰਚਨਦ’ ਤੋਂ ਕੀ ਭਾਵ ਹੈ ?
ਉੱਤਰ – ਪੰਜ ਨਦੀਆਂ ।
ਪ੍ਰਸ਼ਨ 10. ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
ਉੱਤਰ – ਕਿਉਂਕਿ ਇੱਥੇ ਲੰਬੇ ਸਮੇਂ ਤੱਕ ਟੱਕ ਕਬੀਲੇ ਦਾ ਸ਼ਾਸਨ ਰਿਹਾ ਸੀ।
ਪ੍ਰਸ਼ਨ 11. ਮੱਧਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ?
ਜਾਂ
ਪ੍ਰਸ਼ਨ. ਮੱਧਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ?
ਉੱਤਰ – ਲਾਹੌਰ ਸੂਬਾ।
ਪ੍ਰਸ਼ਨ 12. ਕਿਹੜੇ ਮੁਗ਼ਲ ਬਾਦਸ਼ਾਹ ਨੇ ਪੰਜਾਬ ਨੂੰ ਦੋ ਸੂਬਿਆਂ ਵਿੱਚ ਵੰਡਿਆ?
ਉੱਤਰ – ਅਕਬਰ ਨੇ।
ਪ੍ਰਸ਼ਨ 13. ਅਕਬਰ ਨੇ ਪੰਜਾਬ ਨੂੰ ਕਿਹੜੇ ਦੋ ਸੂਬਿਆਂ ਵਿੱਚ ਵੰਡਿਆ?
ਉੱਤਰ – ਲਾਹੌਰ ਅਤੇ ਮੁਲਤਾਨ।
ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ?
ਉੱਤਰ – ਲਾਹੌਰ ।
ਪ੍ਰਸ਼ਨ 15. ਲਾਹੌਰ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਕਦੋਂ ਸ਼ਾਮਲ ਕੀਤਾ ਗਿਆ?
ਉੱਤਰ – 29 ਮਾਰਚ, 1849 ਈ.।
ਪ੍ਰਸ਼ਨ 16. ਪੰਜਾਬ ‘ਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਕਿਉਂ ਹੋਇਆ?
ਉੱਤਰ – ਭੂਗੋਲਿਕ ਸਥਿਤੀ ਦੇ ਕਾਰਨ।
ਪ੍ਰਸ਼ਨ 17. 1947 ਈ. ਵਿੱਚ ਪੰਜਾਬ ਦਾ ਕਿਹੜਾ ਭਾਗ ਪਾਕਿਸਤਾਨ ਨੂੰ ਦਿੱਤਾ ਗਿਆ?
ਉੱਤਰ – ਪੱਛਮੀ ਭਾਗ।
ਪ੍ਰਸ਼ਨ 18. ਪੰਜਾਬ ਦੇ ਭੂਗੋਲਿਕ ਖੰਡਾਂ ਦੇ ਨਾਂ ਦੱਸੋ।
ਜਾਂ
ਪ੍ਰਸ਼ਨ. ਪੰਜਾਬ ਦੇ ਭੌਤਿਕ ਲੱਛਣਾਂ ਦੇ ਨਾਂ ਦੱਸੋ।
ਜਾਂ
ਪ੍ਰਸ਼ਨ. ਪੰਜਾਬ ਨੂੰ ਭੂਗੋਲਿਕ ਦ੍ਰਿਸ਼ਟੀ ਤੋਂ ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
ਉੱਤਰ – ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ, ਉਪ – ਪਰਬਤੀ ਖੰਡ ਅਤੇ ਮੈਦਾਨੀ ਖੇਤਰ।
ਪ੍ਰਸ਼ਨ 19. ਪੰਜਾਬ ਨੂੰ ਕਿਸ ਦੀ ਖੜਗ ਭੁਜਾ ਕਿਹਾ ਜਾਂਦਾ ਸੀ?
ਉੱਤਰ – ਭਾਰਤ ਦੀ।
ਪ੍ਰਸ਼ਨ 20. ਪੰਜਾਬ ਭਾਰਤ ਦੀ ਤਲਵਾਰ ਜਾਂ ਖੜਗ ਭੁਜਾ ਕਿਉਂ ਕਿਹਾ ਜਾਂਦਾ ਹੈ?
ਉੱਤਰ – ਇੱਥੋਂ ਦੇ ਲੋਕਾਂ ਨੇ ਭਾਰਤ ਦੀ ਸੁਰੱਖਿਆ ਲਈ ਮੁੱਖ ਭੂਮਿਕਾ ਨਿਭਾਈ।
ਪ੍ਰਸ਼ਨ 21. ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ – ਪੰਜਾਬ ਨੂੰ।
ਪ੍ਰਸ਼ਨ 22. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?
ਉੱਤਰ – ਕਿਉਂਕਿ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਪਹੁੰਚਣ ਲਈ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ।
ਪ੍ਰਸ਼ਨ 23. ਪੰਜਾਬ ਵਿੱਚ ਆਉਣ ਵਾਲੇ ਵਿਦੇਸ਼ੀ ਹਮਲਾਵਰ ਕਿਸ ਦਿਸ਼ਾ ਤੋਂ ਪੰਜਾਬ ਵਿੱਚ ਪ੍ਰਵੇਸ ਕਰਦੇ ਰਹੇ?
ਉੱਤਰ – ਉੱਤਰ-ਪੱਛਮੀ ਦਿਸ਼ਾ ਤੋਂ।
ਪ੍ਰਸ਼ਨ 24. ਭਾਰਤ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਦੱਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਵਿਦੇਸ਼ੀ ਹਮਲੇ ਕਿਸ ਦੱਰੇ ਰਾਹੀਂ ਹੋਏ?
ਉੱਤਰ – ਖੈਬਰ ।
ਪ੍ਰਸ਼ਨ 25. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰੇ ਦਾ ਨਾਂ ਦੱਸੋ।
ਉੱਤਰ – ਖੈਬਰ।
ਪ੍ਰਸ਼ਨ 26. ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ?
ਉੱਤਰ — ਮਾਊਂਟ ਐਵਰੈਸਟ।
ਪ੍ਰਸ਼ਨ 27. ਹਿਮਾਲਿਆ ਪਰਬਤ ਦਾ ਪੰਜਾਬ ਨੂੰ ਕਿਹੜਾ ਇੱਕ ਮੁੱਖ ਲਾਭ ਹੋਇਆ?
ਉੱਤਰ – ਇਸ ਨੇ ਉੱਤਰੀ ਦਿਸ਼ਾ ਵੱਲੋਂ ਵਿਦੇਸ਼ੀ ਹਮਲਾਵਰਾਂ ਤੋਂ ਪੰਜਾਬ ਦੀ ਰੱਖਿਆ ਕੀਤੀ।
ਪ੍ਰਸ਼ਨ 28. ਪੰਜਾਬ ਦੇ ਕਿਸੇ ਇੱਕ ਸੁੰਦਰ ਪਰਬਤੀ ਨਗਰ ਦਾ ਨਾਂ ਦੱਸੋ ਜੋ ਹਿਮਾਲਿਆ ਦੀ ਦੇਣ ਹੈ।
ਉੱਤਰ – ਸ਼ਿਮਲਾ।
ਪ੍ਰਸ਼ਨ 29. ਤਰਾਈ ਜਾਂ ਉਪ-ਪਰਬਤੀ ਪ੍ਰਦੇਸ਼ ਕਿੱਥੇ ਸਥਿਤ ਹੈ?
ਉੱਤਰ – ਹਿਮਾਲਿਆ ਪਹਾੜ ਦੇ ਉੱਚੇ ਪ੍ਰਦੇਸ਼ਾਂ ਅਤੇ ਪੰਜਾਬ ਦੇ ਮੈਦਾਨੀ ਪ੍ਰਦੇਸ਼ਾਂ ਵਿਚਾਲੇ।
ਪ੍ਰਸ਼ਨ 30. ਤਰਾਈ ਪ੍ਰਦੇਸ਼ ਦੇ ਕਿਸੇ ਇੱਕ ਨਗਰ ਦਾ ਨਾਂ ਲਿਖੋ।
ਉੱਤਰ – ਹੁਸ਼ਿਆਰਪੁਰ ।
ਪ੍ਰਸ਼ਨ 31. ਤਰਾਈ ਪ੍ਰਦੇਸ਼ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ।
ਉੱਤਰ – ਇੱਥੋਂ ਦੀ ਭੂਮੀ ਘੱਟ ਉਪਜਾਊ ਹੈ।
ਪ੍ਰਸ਼ਨ 32. ਪੰਜਾਬ ਦੇ ਮੈਦਾਨੀ ਪ੍ਰਦੇਸ਼ ਦੇ ਕਿਸੇ ਇੱਕ ਭਾਗ ਦਾ ਨਾਂ ਲਿਖੋ।
ਉੱਤਰ – ਪੰਜ ਦੁਆਬ।
ਪ੍ਰਸ਼ਨ 33. ਪੰਜਾਬ ਦੇ ਮੈਦਾਨੀ ਪ੍ਰਦੇਸ਼ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ।
ਉੱਤਰ – ਇੱਥੋਂ ਦੀ ਜ਼ਮੀਨ ਬਹੁਤ ਉਪਜਾਊ ਹੈ।
ਪ੍ਰਸ਼ਨ 34. ਪੰਜਾਬ ਨੂੰ ਕੁੱਲ ਕਿੰਨੇ ਦੁਆਬਿਆਂ ਵਿੱਚ ਵੰਡਿਆ ਗਿਆ ਹੈ?
ਉੱਤਰ – ਪੰਜ।
ਪ੍ਰਸ਼ਨ 35. ਦੁਆਬ ਸ਼ਬਦ ਤੋਂ ਕੀ ਭਾਵ ਹੈ ?
ਉੱਤਰ – ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ।
ਪ੍ਰਸ਼ਨ 36. ਪੰਜਾਬ ਨੂੰ ਦੁਆਬਿਆਂ ਵਿੱਚ ਕਿਸ ਸ਼ਾਸਕ ਨੇ ਵੰਡਿਆ?
ਜਾਂ
ਪ੍ਰਸ਼ਨ. ਪੰਜ ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ?
ਉੱਤਰ – ਅਕਬਰ।
ਪ੍ਰਸ਼ਨ 37. ਪੰਜਾਬ ਦੇ ਪੰਜ ਦੁਆਬਿਆਂ ਦੇ ਨਾਂ ਲਿਖੋ।
ਜਾਂ
ਪ੍ਰਸ਼ਨ. ਪੰਜਾਬ ਦੇ ਕਿਸੇ ਦੋ ਦੁਆਬਿਆਂ ਦੇ ਨਾਂ ਦੱਸੋ ।
ਜਾਂ
ਪ੍ਰਸ਼ਨ. ਕਿਸੇ ਇੱਕ ਦੁਆਬ ਦਾ ਨਾਂ ਲਿਖੋ।
ਉੱਤਰ – ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ।
ਪ੍ਰਸ਼ਨ 38. ਬਿਸਤ ਜਲੰਧਰ ਦੁਆਬ ਤੋਂ ਕੀ ਭਾਵ ਹੈ?
ਉੱਤਰ – ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰਲਾ ਪ੍ਰਦੇਸ਼।
ਪ੍ਰਸ਼ਨ 39. ਜਲੰਧਰ ਕਿਸ ਦੁਆਬ ਵਿੱਚ ਸਥਿਤ ਹੈ?
ਉੱਤਰ – ਬਿਸਤ ਜਲੰਧਰ ਦੁਆਬ।
ਪ੍ਰਸ਼ਨ 40. ਹੁਸ਼ਿਆਰਪੁਰ ਕਿਹੜੇ ਦੁਆਬ ਵਿੱਚ ਸਥਿਤ ਹੈ?
ਉੱਤਰ – ਬਿਸਤ ਜਲੰਧਰ ਦੁਆਬ
ਪ੍ਰਸ਼ਨ 41. ਬਾਰੀ ਦੁਆਬ ਤੋਂ ਕੀ ਭਾਵ ਹੈ?
ਉੱਤਰ – ਬਿਆਸ ਅਤੇ ਰਾਵੀ ਦਰਿਆਵਾਂ ਵਿਚਕਾਰਲਾ ਪ੍ਰਦੇਸ਼।
ਪ੍ਰਸ਼ਨ 42. ਬਾਰੀ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਸ਼ਹਿਰ ਦਾ ਨਾਂ ਦੱਸੋ ।
ਉੱਤਰ – ਲਾਹੌਰ।
ਪ੍ਰਸ਼ਨ 43. ਲਾਹੌਰ ਕਿਸ ਦੁਆਬ ਵਿੱਚ ਸਥਿਤ ਹੈ?
ਉੱਤਰ – ਬਾਰੀ ਦੁਆਬ ਵਿੱਚ ।
ਪ੍ਰਸ਼ਨ 44. ਬਾਰੀ ਦੁਆਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ – ਮਾਝਾ।
ਪ੍ਰਸ਼ਨ 45. ਦੁਆਬ ਬਾਰੀ ਨੂੰ ‘ਮਾਝਾ’ ਕਿਉਂ ਕਿਹਾ ਜਾਂਦਾ ਹੈ?
ਉੱਤਰ – ਪੰਜਾਬ ਦੇ ਮੱਧ ਵਿਖੇ ਸਥਿਤ ਹੋਣ ਦੇ ਕਾਰਨ।
ਪ੍ਰਸ਼ਨ 46. ਅੰਮ੍ਰਿਤਸਰ ਕਿਸ ਦੁਆਬ ਵਿੱਚ ਸਥਿਤ ਹੈ?
ਉੱਤਰ – ਬਾਰੀ ਦੁਆਬ।
ਪ੍ਰਸ਼ਨ 47. ਮਾਲਵਾ ਪ੍ਰਦੇਸ਼ ਕਿੱਥੇ ਸਥਿਤ ਹੈ?
ਉੱਤਰ – ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ।
ਪ੍ਰਸ਼ਨ 48. ਮਾਲਵਾ ਦਾ ਇਹ ਨਾਂ ਕਿਉਂ ਪਿਆ?
ਉੱਤਰ – ਮਾਲਵਾ ਨਾਂ ਦੀ ਬਹਾਦਰ ਜਾਤੀ ਦੇ ਨਿਵਾਸ ਕਾਰਨ।
ਪ੍ਰਸ਼ਨ 49. ਮਾਲਵਾ ਲੋਕਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਉੱਤਰ – ਮਲਵਈ।
ਪ੍ਰਸ਼ਨ 50. ਮਾਲਵਾ ਪ੍ਰਦੇਸ਼ ਦੇ ਕਿਸੇ ਇੱਕ ਮੁੱਖ ਨਗਰ ਦਾ ਨਾਂ ਦੱਸੋ।
ਉੱਤਰ – ਪਟਿਆਲਾ।
ਪ੍ਰਸ਼ਨ 51. ਰਚਨਾ ਦੁਆਬ ਕੀ ਭਾਵ ਹੈ?
ਉੱਤਰ – ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਪ੍ਰਦੇਸ਼।
ਪ੍ਰਸ਼ਨ 52. ਰਚਨਾ ਦੁਆਬ ਦੇ ਕਿਸੇ ਇੱਕ ਨਗਰ ਦਾ ਨਾਂ ਦੱਸੋ।
ਉੱਤਰ – ਗੁਜਰਾਂਵਾਲਾ।
ਪ੍ਰਸ਼ਨ 53. ਚੱਜ ਦੁਆਬ ਕੀ ਭਾਵ ਹੈ?
ਉੱਤਰ – ਚਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰਲਾ ਪ੍ਰਦੇਸ਼।
ਪ੍ਰਸ਼ਨ 54. ਸਿੰਧ ਸਾਗਰ ਦੁਆਬ ਕਿੱਥੇ ਸਥਿਤ ਹੈ?
ਉੱਤਰ – ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਾਲੇ।
ਪ੍ਰਸ਼ਨ 55. ਸਿੰਧ ਸਾਗਰ ਦੁਆਬ ਦਾ ਸਭ ਤੋਂ ਮਹੱਤਵਪੂਰਨ ਨਗਰ ਕਿਹੜਾ ਹੈ?
ਉੱਤਰ – ਰਾਵਲਪਿੰਡੀ।
ਪ੍ਰਸ਼ਨ 56. ਬਾਂਗਰ ਪ੍ਰਦੇਸ਼ ਕਿੱਥੇ ਸਥਿਤ ਹੈ?
ਉੱਤਰ – ਘੱਗਰ ਅਤੇ ਜਮਨਾ ਦਰਿਆਵਾਂ ਵਿਚਾਲੇ।
ਪ੍ਰਸ਼ਨ 57. ਪੰਜਾਬ ਦੀਆਂ ਦੋ ਪ੍ਰਸਿੱਧ ਫ਼ਸਲਾਂ ਦੇ ਨਾਂ ਦੱਸੋ।
ਉੱਤਰ – ਕਣਕ ਅਤੇ ਗੰਨਾ।
ਪ੍ਰਸ਼ਨ 58. ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ?
ਉੱਤਰ -1191 ਈ.।
ਪ੍ਰਸ਼ਨ 59. ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ?
ਉੱਤਰ – 1192 ਈ.।
ਪ੍ਰਸ਼ਨ 60. ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
ਉੱਤਰ – 1526 ਈ.।
ਪ੍ਰਸ਼ਨ 61. ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ?
ਉੱਤਰ – 1556 ਈ.।
ਪ੍ਰਸ਼ਨ 62. ਪੰਜਾਬ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਕਿਉਂ ਹੋਇਆ ? ਕੋਈ ਇੱਕ ਕਾਰਨ ਦੱਸੋ।
ਉੱਤਰ – ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਕਬਜ਼ਾ ਕੀਤਾ।
ਪ੍ਰਸ਼ਨ 63. ਮੁਗ਼ਲ ਕਾਲ ਪੰਜਾਬ ਵਿੱਚ ਕਿਸ ਧਰਮ ਦਾ ਜਨਮ ਹੋਇਆ?
ਉੱਤਰ – ਸਿੱਖ ਧਰਮ ।
ਪ੍ਰਸ਼ਨ 64. ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਕਿਸੇ ਇੱਕ ਮਹੱਤਵਪੂਰਨ ਨਗਰ ਦਾ ਨਾਂ ਦੱਸੋ।
ਉੱਤਰ – ਲਾਹੌਰ।
ਪ੍ਰਸ਼ਨ 65. ਹਿਮਾਲਿਆ ਦਾ ਪੰਜਾਬ ਦੇ ਇਤਿਹਾਸ ਉੱਤੇ ਪਾਇਆ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ।
ਉੱਤਰ – ਇਸ ਨੇ ਪੰਜਾਬ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਕੀਤਾ।
ਪ੍ਰਸ਼ਨ 66. ਪੰਜਾਬ ਦੀ ਭੂਮੀ ਕਿਹੋ ਜਿਹੀ ਹੈ?
ਉੱਤਰ – ਬਹੁਤ ਉਪਜਾਊ।
ਪ੍ਰਸ਼ਨ 67. ਪੰਜਾਬ ਦੇ ਸ਼ਾਸਕਾਂ ਲਈ ਉੱਤਰ-ਪੱਛਮ ਸੀਮਾ ਦੀ ਸਮੱਸਿਆ ਹਮੇਸ਼ਾ ਸਿਰਦਰਦੀ ਦਾ ਕਾਰਨ ਕਿਉਂ ਰਹੀ? ਕੋਈ ਇੱਕ ਕਾਰਨ ਦੱਸੋ।
ਉੱਤਰ – ਵਿਦੇਸ਼ੀ ਹਮਲਾਵਰਾਂ ਦੁਆਰਾ ਇਸ ਰਸਤੇ ਤੋਂ ਪ੍ਰਵੇਸ਼ ਕਰਨਾ।
ਪ੍ਰਸ਼ਨ 68. ਪੰਜਾਬ ਵਿੱਚ ਕਲਾ ਅਤੇ ਸਾਹਿਤ ਦਾ ਜ਼ਿਆਦਾ ਵਿਕਾਸ ਕਿਉਂ ਨਾ ਹੋ ਸਕਿਆ?
ਉੱਤਰ – ਪੰਜਾਬ ਵਿੱਚ ਫੈਲੀ ਅਰਾਜਕਤਾ ਦੇ ਕਾਰਨ ।
ਪ੍ਰਸ਼ਨ 69. ਪੰਜਾਬ ਨੇ ਦਰਿਆਵਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਉੱਤਰ – ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦਾ ਕੰਮ ਕੀਤਾ।
ਪ੍ਰਸ਼ਨ 70. ਪੰਜਾਬ ਦੇ ਪਹਾੜਾਂ ਅਤੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਉੱਤਰ—ਇਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਉੱਥਾਨ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ।
ਪ੍ਰਸ਼ਨ 71. ਪੰਜਾਬ ਦੇ ਮੈਦਾਨੀ ਭਾਗਾਂ ਨੇ ਪੰਜਾਬ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ?
ਉੱਤਰ – ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਅਨੇਕਾਂ ਵਿਦੇਸ਼ੀ ਹਮਲਾਵਰਾਂ ਦੀ ਪ੍ਰੇਰਨਾ ਸ੍ਰੋਤ ਬਣੀ।
ਪ੍ਰਸ਼ਨ 72. ਪੰਜਾਬ ਦੇ ਆਰਥਿਕ ਦ੍ਰਿਸ਼ਟੀ ਤੋਂ ਖੁਸ਼ਹਾਲ ਹੋਣ ਦਾ ਕੋਈ ਇੱਕ ਕਾਰਨ ਲਿਖੋ।
ਉੱਤਰ – ਪੰਜਾਬ ਦਾ ਵਿਦੇਸ਼ਾਂ ਨਾਲ ਵਪਾਰ ਕਾਫ਼ੀ ਵਿਕਸਿਤ ਰਿਹਾ।