ਪੰਜਾਬੀ ਸੁਵਿਚਾਰ (Punjabi suvichar)


  • ਹਿੰਮਤ ਉਹ ਵਿਸ਼ਵਾਸ ਹੁੰਦਾ ਹੈ ਜਿਹੜਾ ਕਿ ਇਹ ਵਿਸ਼ਵਾਸ ਪੈਦਾ ਕਰਦਾ ਹੈ ਕਿ ਤੁਸੀਂ ਹਰ ਨੁਕਸਾਨ ਤੋਂ ਬਾਅਇਸ ਤੋਂ ਪਾਰ ਪਾ ਸਕਦੇ ਹੋ।
  • ਲੋਕਤੰਤਰ ਵਿੱਚ ਸੱਤਾ ਦਾ ਹੰਕਾਰ ਤਾਨਾਸ਼ਾਹੀ ਨੂੰ ਜਨਮ ਦਿੰਦਾ ਹੈ।
  • ਕਿਸੇ ਦੇ ਪਿਆਰੇ ਬੋਲ, ਸੁਣਨ ਵਾਲੇ ਦੇ ਜ਼ਿਹਨ ਵਿੱਚ ਟਿਕੇ ਰਹਿੰਦੇ ਹਨ, ਸਮੇਂ – ਸਮੇਂ ‘ਤੇ ਬੋਲਣ ਵਾਲਾ ਯਾਦ ਆਉਂਦਾ ਰਹਿੰਦਾ ਹੈ।
  • ਅਸਫਲਤਾ ਇੱਕ ਦਿਸ਼ਾ ਹੈ, ਜੇਕਰ ਸਮਝ ਆ ਜਾਵੇ ਤਾਂ ਸਫਲਤਾ ਵੱਲ ਲੈ ਜਾਂਦੀ ਹੈ।
  • ਲੋਕਾਂ ਨਾਲ ਹਮੇਸ਼ਾ ਅੱਖਾਂ ਮਿਲਾ ਕੇ ਗੱਲ ਕਰੋ। ਇਸ ਕਾਰਨ ਸਾਹਮਣੇ ਵਾਲਾ ਵਿਅਕਤੀ ਤੁਹਾਡੇ ‘ਤੇ ਜ਼ਿਆਦਾ ਭਰੋਸਾ ਕਰਦਾ ਹੈ।
  • ਇਕਾਂਤ ਮਨੁੱਖ ਦਾ ਦੋਸਤ ਹੈ। ਇਕਾਂਤ ਸੁਤੰਤਰ ਹੋਣਾ ਸਿਖਾਉਂਦਾ ਹੈ।
  • ਜੇ ਤੁਸੀਂ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹੋ, ਤਾਂ ਉਤਸਾਹੀ ਹੋਣਾ ਲਾਭਦਾਇਕ ਹੈ। ਉਤਸਾਹ ਤੋਂ ਬਿਨਾਂ ਤੁਹਾਡੇ ਮਨ ਵਿੱਚ ਨਿਰਾਸ਼ਾ ਦੀਆਂ ਭਾਵਨਾਵਾਂ ਪੈਦਾ ਹੋਣਗੀਆਂ ਅਤੇ ਤੁਸੀਂ ਕਦੇ ਵੀ ਅੱਗੇ ਨਹੀਂ ਵਧ ਸਕੋਗੇ। ਜੇਕਰ ਮਨ ਵਿੱਚ ਜੋਸ਼ ਅਤੇ ਉਤਸਾਹ ਹੈ, ਤਾਂ ਅਸੀਂ ਸਫਲਤਾ ਪ੍ਰਾਪਤ ਕਰਨ ਤੱਕ ਲੱਗੇ ਰਹਾਂਗੇ।