ਪੰਜਾਬੀ ਭਾਸ਼ਾ : ਜਾਣਕਾਰੀ
ਭਾਸ਼ਾ ਅਤੇ ਪੰਜਾਬੀ ਭਾਸ਼ਾ
ਪ੍ਰਸ਼ਨ 1. ਮਨੁੱਖਾਂ ਦੇ ਬੋਲਾਂ ਰਾਹੀਂ ਆਪਸੀ ਵਿਚਾਰ-ਵਟਾਂਦਰੇ ਤੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ ?
ਉੱਤਰ : ਭਾਸ਼ਾ ਜਾਂ ਬੋਲੀ ।
ਪ੍ਰਸ਼ਨ 2. ਮਨੁੱਖਾਂ ਦੇ ਭਾਵਾਂ ਨੂੰ ਪ੍ਰਗਟਾਉਣ ਲਈ ਸਫਲ ਸਾਧਨ ਕਿਹੜਾ ਹੈ?
ਉੱਤਰ : ਭਾਸ਼ਾ (ਬੋਲੀ) ।
ਪ੍ਰਸ਼ਨ 3. ਬੋਲੀ (ਭਾਸ਼ਾ) ਕਿੰਨੇ ਪ੍ਰਕਾਰ ਦੀ ਹੁੰਦੀ ਹੈ?
ਉੱਤਰ : ਦੋ ।
ਪ੍ਰਸ਼ਨ 4. ਕੀ ਸੰਸਾਰ (ਜਾਂ ਭਾਰਤ) ਦੇ ਵੱਖ-ਵੱਖ ਇਲਾਕਿਆਂ ਵਿਚ ਲੋਕ ਇੱਕੋ ਭਾਸ਼ਾ ਬੋਲਦੇ ਹਨ ਜਾਂ ਵੱਖ-ਵੱਖ ?
ਉੱਤਰ : ਵੱਖ-ਵੱਖ ।
ਪ੍ਰਸ਼ਨ 5. ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿਚ ਪ੍ਰਵਾਨਿਤ ਭਾਸ਼ਾਵਾਂ ਕਿੰਨੀਆਂ ਹਨ ? ਸਹੀ ਵਿਕਲਪ ਚੁਣੋ ।
(A) ਵੀਹ
(B) ਬਾਈ
(C) ਚੌਵੀ
(D) ਅਠਾਈ ।
ਉੱਤਰ : ਬਾਈ ।
ਪ੍ਰਸ਼ਨ 6. ਭਾਰਤ ਵਿਚ ਸੰਵਿਧਾਨਿਕ ਤੌਰ ‘ਤੇ ਪ੍ਰਵਾਨਿਤ (ਮਨਜੂਰ) ਭਾਸ਼ਾਵਾਂ ਕਿੰਨੀਆਂ ਹਨ?
ਉੱਤਰ : ਬਾਈ ।
ਪ੍ਰਸ਼ਨ 7. ਸਹੀ/ਗ਼ਲਤ ਦੀ ਚੋਣ ਕਰੋ।
(ੳ) ਭਾਰਤੀ ਸੰਵਿਧਾਨ ਅਨੁਸਾਰ ਪ੍ਰਵਾਨਿਤ ਭਾਸ਼ਾਵਾਂ ਚੌਵੀ ਹਨ।
(ਅ) ਭਾਰਤੀ ਸੰਵਿਧਾਨ ਅਨੁਸਾਰ ਪ੍ਰਵਾਨਿਤ ਭਾਸ਼ਾਵਾਂ ਬਾਈ ਹਨ।
ਉੱਤਰ : (ੳ) ਗ਼ਲਤ, (ਅ) ਸਹੀ ।
ਪ੍ਰਸ਼ਨ 8. ਵਾਕ ਵਿਚਲੀ ਖ਼ਾਲੀ ਥਾਂ ਨੂੰ ਢੁੱਕਵੇਂ ਸ਼ਬਦ ਨਾਲ ਭਰੋ।
ਸਾਡੇ ਸੰਵਿਧਾਨ ਅਨੁਸਾਰ …….. ਭਾਸ਼ਾਵਾਂ ਪ੍ਰਵਾਨਿਤ ਹਨ।
ਉੱਤਰ : ਬਾਈ ।
ਪ੍ਰਸ਼ਨ 9. ਪੰਜਾਬੀ ਤੋਂ ਇਲਾਵਾ ਕਿਸੇ ਹੋਰ ਦੋ ਭਾਸ਼ਾਵਾਂ ਦੇ ਨਾਂ ਲਿਖੋ, ਜਿਹੜੀਆਂ ਭਾਰਤੀ ਸੰਵਿਧਾਨ ਵਿਚ ਪ੍ਰਵਾਨਿਤ ਹਨ ?
ਉੱਤਰ : ਗੁਜਰਾਤੀ ਤੇ ਮਰਾਠੀ ।
ਪ੍ਰਸ਼ਨ 10. ਮੂੰਹ ਰਾਹੀਂ ਬੋਲਿਆ ਜਾਣ ਵਾਲਾ ਭਾਸ਼ਾ ਦਾ ਰੂਪ ਕੀ ਅਖਵਾਉਂਦਾ ਹੈ?
ਉੱਤਰ : ਮੌਖਿਕ ਰੂਪ ।
ਪ੍ਰਸ਼ਨ 11. ਭਾਸ਼ਾ ਦੇ ਕਿਤਾਬਾਂ ਵਿਚ ਲਿਖੇ ਰੂਪ ਨੂੰ ਕੀ ਕਹਿੰਦੇ ਹਨ?
ਉੱਤਰ : ਲਿਖਤੀ ਰੂਪ ।
ਪ੍ਰਸ਼ਨ 12. ਪੰਜਾਬ ਦੀ ਰਾਜ-ਭਾਸ਼ਾ ਕਿਹੜੀ ਹੈ?
ਉੱਤਰ : ਪੰਜਾਬੀ ।
ਪ੍ਰਸ਼ਨ 13. ਪੰਜਾਬੀ ਨੂੰ ਪੰਜਾਬ ਵਿਚ ਕੀ ਦਰਜਾ ਪ੍ਰਾਪਤ ਹੈ?
ਉੱਤਰ : ਰਾਜ ਭਾਸ਼ਾ ਦਾ ।
ਪ੍ਰਸ਼ਨ 14. ਪੰਜਾਬੀਆਂ ਦੀ ਮਾਂ ਬੋਲੀ ਕਿਹੜੀ ਹੈ?
ਉੱਤਰ : ਪੰਜਾਬੀ।
ਪ੍ਰਸ਼ਨ 15. ਪੰਜਾਬੀ ਲੋਕਾਂ ਦੀ ਮਾਤ ਭਾਸ਼ਾ ਕਿਹੜੀ ਹੈ?
ਉੱਤਰ : ਪੰਜਾਬੀ।
ਪ੍ਰਸ਼ਨ 16. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ/ਵਾਕ ਸਹੀ ਹੈ ਤੇ ਕਿਹੜਾ ਗ਼ਲਤ ?
(ੳ) ਪੰਜਾਬ ਦੀ ਮਾਤ-ਭਾਸ਼ਾ ਹਿੰਦੀ ਹੈ।
(ਅ) ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ ਹੈ ।
(ੲ) ਪੰਜਾਬ ਦੀ ਮਾਤ-ਭਾਸ਼ਾ ਉਰਦੂ ਹੈ ।
ਉੱਤਰ : (ੳ) ਗਲਤ, (ਅ) ਸਹੀ, (ੲ) ਗਲਤ ।
ਪ੍ਰਸ਼ਨ 17. ਪੰਜਾਬੀ ਕਿਸ ਇਲਾਕੇ ਵਿਚ ਬੋਲੀ ਜਾਂਦੀ ਹੈ?
ਉੱਤਰ : ਪੰਜਾਬ ਵਿਚ ।
ਪ੍ਰਸ਼ਨ 18. ਵੱਖ-ਵੱਖ ਭੂਗੋਲਿਕ ਸਥਿਤੀਆਂ ਵਾਲੇ ਇਕ ਪ੍ਰਾਂਤ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਕਿਸ ਪੱਖੋਂ ਫ਼ਰਕ ਹੁੰਦਾ ਹੈ?
ਉੱਤਰ : ਸ਼ਬਦਾਵਲੀ ਤੇ ਉਚਾਰਨ ਦੇ ਪੱਖੋਂ ।
ਪ੍ਰਸ਼ਨ 19. ਬੋਲੀ ਦੇ ਬੋਲ-ਚਾਲ ਦੇ ਇਲਾਕਾਈ ਰੂਪ ਨੂੰ ਕੀ ਕਹਿੰਦੇ ਹਨ?
ਉੱਤਰ : ਉਪਬੋਲੀ/ਉਪਭਾਸ਼ਾ ।
ਪ੍ਰਸ਼ਨ 20. ਇਕ ਭਾਸ਼ਾਈ-ਖੇਤਰ ਵਿਚ ਪ੍ਰਤੀਤ ਹੋ ਰਹੇ ਭਿੰਨ-ਭਿੰਨ ਭਾਸ਼ਾ-ਰੂਪਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਉਪਭਾਸ਼ਾਵਾਂ ।
ਪ੍ਰਸ਼ਨ 21. ਮਾਝੇ/ਜ਼ਿਲ੍ਹਾ ਅੰਮ੍ਰਿਤਸਰ/ਜ਼ਿਲ੍ਹਾ ਤਰਨਤਾਰਨ/ਜ਼ਿਲ੍ਹਾ ਗੁਰਦਾਸਪੁਰ/ਜ਼ਿਲ੍ਹਾ ਪਠਾਨਕੋਟ/ਜ਼ਿਲ੍ਹਾ ਲਾਹੌਰ/ਜ਼ਿਲ੍ਹਾ ਸਿਆਲਕੋਟ ਵਿਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਕੀ ਕਹਿੰਦੇ ਹਨ?
ਜਾਂ
ਪ੍ਰਸ਼ਨ. ਪੰਜਾਬੀ ਬੋਲੀ ਦੀ ਕਿਸੇ ਇਕ ਉਪਬੋਲੀ (ਉਪਭਾਸ਼ਾ) ਦਾ ਨਾਂ ਲਿਖੋ।
ਉੱਤਰ : ਮਾਝੀ ।
ਪ੍ਰਸ਼ਨ 22. ਮਾਲਵੇ/ਜ਼ਿਲ੍ਹਾ ਲੁਧਿਆਣਾ/ਜ਼ਿਲ੍ਹਾ ਫਿਰੋਜ਼ਪੁਰ/ਜ਼ਿਲ੍ਹਾ ਮੁਕਤਸਰ/ਜ਼ਿਲ੍ਹਾ ਫ਼ਰੀਦਕੋਟ/ਫ਼ਾਜ਼ਿਲਕਾ/ਜ਼ਿਲ੍ਹਾ ਮੋਗਾ/ਜ਼ਿਲ੍ਹਾ ਬਠਿੰਡਾ/ਜ਼ਿਲ੍ਹਾ ਮਾਨਸਾ/ਜ਼ਿਲ੍ਹਾ ਬਰਨਾਲਾ/ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੇ ਜ਼ਿਲ੍ਹਾ ਸੰਗਰੂਰ ਦੇ ਕੁੱਝ ਹਿੱਸਿਆਂ/ਜ਼ਿਲ੍ਹਾ ਪਟਿਆਲਾ ਦੇ ਪੱਛਮੀ ਭਾਗ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ : ਮਲਵਈ ।
ਪ੍ਰਸ਼ਨ 23. ਮਲਵਈ ਉਪਬੋਲੀ ਨਾਲ ਸੰਬੰਧਿਤ ਕਿਸੇ ਇਕ ਜ਼ਿਲ੍ਹੇ ਦਾ ਨਾਂ ਲਿਖੋ।
ਉੱਤਰ : ਲੁਧਿਆਣਾ ।
ਪ੍ਰਸ਼ਨ 24. ਦੁਆਬੇ/ਜ਼ਿਲ੍ਹਾ ਜਲੰਧਰ/ਜਿਲ੍ਹਾ ਕਪੂਰਥਲਾ/ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)/ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ : ਦੁਆਬੀ ।
ਪ੍ਰਸ਼ਨ 25. ਪੁਆਧ/ਜ਼ਿਲ੍ਹਾ ਰੋਪੜ (ਰੂਪ ਨਗਰ)/ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ), ਜਿਲ੍ਹਾ ਪਟਿਆਲੇ ਦੇ ਪੂਰਬੀ ਹਿੱਸੇ/ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲੇ ਵਾਲੇ ਖੇਤਰ/ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੂਰਬੀ ਹਿੱਸੇ/ਜ਼ਿਲ੍ਹਾ ਅੰਬਾਲਾ ਦੇ ਪੱਛਮੀ ਹਿੱਸੇ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ?
ਉੱਤਰ : ਪੁਆਧੀ ।
ਪ੍ਰਸ਼ਨ 26. ਪੁਆਧ ਦੇ ਦੋ ਇਲਾਕੇ ਲਿਖੋ।
ਉੱਤਰ : ਜ਼ਿਲ੍ਹਾ ਰੋਪੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)।
ਪ੍ਰਸ਼ਨ 27. ਜਿਹਲਮ ਤੋਂ ਪਾਰ ਜ਼ਿਲ੍ਹਾ ਰਾਵਲਪਿੰਡੀ/ਜ਼ਿਲ੍ਹਾ ਜਿਹਲਮ/ਜ਼ਿਲ੍ਹਾ ਕੈਮਲਪੁਰ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ : ਪੋਠੋਹਾਰੀ ।
ਪ੍ਰਸ਼ਨ 28. ਰਾਵਲਪਿੰਡੀ ਜ਼ਿਲ੍ਹੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
(ੳ) ਪੁਆਧੀ
(ਅ) ਦੁਆਬੀ
(ੲ) ਪੋਠੋਹਾਰੀ
(ਸ) ਮਾਝੀ ।
ਉੱਤਰ : ਪੋਠੋਹਾਰੀ ।
ਪ੍ਰਸ਼ਨ 29. ਸਹੀ/ਗ਼ਲਤ ਦੀ ਚੋਣ ਕਰੋ।
(ੳ) ਰਾਵਲਪਿੰਡੀ ਵਿਚ ਪੋਠੋਹਾਰੀ ਉਪਭਾਸ਼ਾ ਬੋਲੀ ਜਾਂਦੀ ਹੈ।
(ਅ) ਰਾਵਲਪਿੰਡੀ ਵਿਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ।
ਉੱਤਰ : (ੳ) ਸਹੀ, (ਅ) ਗ਼ਲਤ ।
ਪ੍ਰਸ਼ਨ 30. ਵਾਕ ਵਿਚਲੀ ਖਾਲੀ ਥਾਂ ਨੂੰ ਭਰੋ।
ਰਾਵਲਪਿੰਡੀ ਜ਼ਿਲ੍ਹੇ (ਇਲਾਕੇ) ਵਿਚ………ਉਪਭਾਸ਼ਾ ਬੋਲੀ ਜਾਂਦੀ ਹੈ।
ਉੱਤਰ : ਪੋਠੋਹਾਰੀ ।
ਪ੍ਰਸ਼ਨ 31. ਡੇਰਾ ਗਾਜ਼ੀ ਖ਼ਾਂ/ਬਹਾਵਲਪੁਰ ਦੇ ਇਲਾਕੇ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?
ਉੱਤਰ : ਮੁਲਤਾਨੀ ।
ਪ੍ਰਸ਼ਨ 32. ਡੋਗਰੀ ਬੋਲਣ ਵਾਲੇ ਕਿਸੇ ਦੋ ਇਲਾਕਿਆਂ ਦੇ ਨਾਂ ਲਿਖੋ।
ਉੱਤਰ : ਜੰਮੂ ਅਤੇ ਜ਼ਿਲ੍ਹਾ ਕਾਂਗੜਾ ਦਾ ਕੁੱਝ ਭਾਗ ।
ਪ੍ਰਸ਼ਨ 33. ਅਜੋਕੇ ਪੰਜਾਬ ਵਿਚ ਸੰਚਾਰ ਸਾਧਨਾਂ ਦੇ ਵਧਣ ਕਰਕੇ ਉਪਭਾਸ਼ਾਵਾਂ ਦੇ ਵਖਰੇਵੇਂ ਵੱਧ ਰਹੇ ਹਨ ਜਾਂ ਘੱਟ ਰਹੇ ਹਨ?
ਉੱਤਰ : ਘੱਟ ਰਹੇ ਹਨ ।
ਪ੍ਰਸ਼ਨ 34. ਸਾਰੇ ਪੰਜਾਬ ਵਿਚ ਵਰਤੀ ਜਾਣ ਵਾਲੀ ਸਰਬ-ਸਾਂਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਮਿਆਰੀ ਜਾਂ ਟਕਸਾਲੀ ਭਾਸ਼ਾ ।
ਪ੍ਰਸ਼ਨ 35. ਪੰਜਾਬ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਹੜੀ ਉਪਭਾਸ਼ਾ (ਉਪਬੋਲੀ) ਹੈ?
ਜਾਂ
ਪ੍ਰਸ਼ਨ. ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ?
ਉੱਤਰ : ਮਾਝੀ ।
ਪ੍ਰਸ਼ਨ 36. ਪੰਜਾਬੀ ਦੀਆਂ ਪਾਠ-ਪੁਸਤਕਾਂ ਸਮਾਚਾਰ ਪੱਤਰਾਂ (ਅਖ਼ਬਾਰਾਂ) ਰੇਡੀਓ, ਟੈਲੀਵਿਯਨ/ਸੰਚਾਰ ਸਾਧਨਾਂ/ ਦਫ਼ਤਰੀ ਕਾਰਵਾਈ/ਸਕੂਲਾਂ-ਕਾਲਜਾਂ/ਪੜ੍ਹਾਈ-ਲਿਖਾਈ ਦੀ ਭਾਸ਼ਾ ਕਿਹੜੀ ਹੈ?
ਜਾਂ
ਪ੍ਰਸ਼ਨ. ਕਿਹੜੀ ਭਾਸ਼ਾ/ਬੋਲੀ ਸਿੱਖਿਆ ਦੀਆਂ ਲੋੜਾਂ ਪੂਰੀਆਂ ਕਰਦੀ ਹੈ?
ਉੱਤਰ : ਟਕਸਾਲੀ ਭਾਸ਼ਾ/ਟਕਸਾਲੀ ਬੋਲੀ ।
ਪ੍ਰਸ਼ਨ 37. ਪਾਕਿਸਤਾਨ ਵਿਚ ਬੋਲੀਆਂ ਜਾਂਦੀਆਂ ਤਿੰਨ ਪੰਜਾਬੀ ਉਪਭਾਸ਼ਾਵਾਂ ਦੇ ਨਾਂ ਲਿਖੋ।
ਉੱਤਰ : ਪੋਠੋਹਾਰੀ, ਮੁਲਤਾਨੀ ਤੇ ਝਾਂਗੀ ।
ਪ੍ਰਸ਼ਨ 38. ਕੀ ਉਪਭਾਸ਼ਾ ਤੋਂ ਇਲਾਵਾ ਭਾਸ਼ਾ ਦੀਆਂ ਹੋਰ ਵੰਨਗੀਆਂ ਵੀ ਹੁੰਦੀਆਂ ਹਨ?
ਉੱਤਰ : ਹਾਂ ।