CBSEParagraphPunjabi Viakaran/ Punjabi Grammarਪੈਰ੍ਹਾ ਰਚਨਾ (Paragraph Writing)

ਪੰਜਾਬੀ ਭਾਸ਼ਾ


ਪੰਜਾਬੀ


ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ।

ਇਹ ਭਾਰਤ ਦੀਆਂ 22 ਪ੍ਰਮੁੱਖ ਭਾਸ਼ਾਵਾਂ ਵਿੱਚੋਂ ਇੱਕ ਹੈ।

ਇਸ ਦਾ ਸਤਿਕਾਰ ਕਰਨ ਵਾਲੇ ਪੁੱਤਰਾਂ ਨੇ ਇਸਦੀ ਕਦਰ ਨੂੰ ਜਾਣਦੇ ਹੋਏ ਇਸਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਹੈ।

ਹੁਣ, ਪੰਜਾਬੀ ਭਾਸ਼ਾ ਵਿੱਚ ਢੇਰ ਸਾਰੇ ਸਾਹਿਤ ਦੀ ਰਚਨਾ ਹੋ ਰਹੀ ਹੈ।

ਉੱਚਕੋਟੀ ਦੇ ਸਾਹਿਤਕਾਰ ਇਸਦੇ ਭੰਡਾਰ ਵਿੱਚ ਦਿਨ-ਰਾਤ ਵਾਧਾ ਕਰ ਰਹੇ ਹਨ।

ਇਸ ਭਾਸ਼ਾ ਦਾ ਵਿਰਸਾ ਵਿਸ਼ਾਲ ਹੈ। ਇਹ ਸਰਲ, ਸਪੱਸ਼ਟ ਅਤੇ ਆਮ ਸਮਝੀ ਜਾਣ ਵਾਲੀ ਭਾਸ਼ਾ ਹੈ।

ਇਸਦਾ ਆਪਣਾ ਵਿਆਕਰਨ ਹੈ।

ਇਸਦੀ ਆਪਣੀ ਲਿਪੀ ਹੈ, ਜਿਸ ਵਿੱਚ ਹੁਣ 41 ਅੱਖਰ ਜਾਂ ਵਰਨ ਹਨ।

ਇਸਦੀ ਲਿਪੀ ਦਾ ਨਾਂ ‘ਗੁਰਮੁਖੀ ਲਿਪੀ’ ਹੈ ਅਤੇ ਇਸ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਵਸਾ ਲੈਣ ਦੀ ਸ਼ਕਤੀ ਹੈ।

ਇਹ ਭਾਸ਼ਾ ਜਿਵੇਂ ਬੋਲੀ ਜਾਂਦੀ ਹੈ, ਉਵੇਂ ਹੀ ਲਿਖੀ ਜਾਂਦੀ ਹੈ।

ਇਸ ਭਾਸ਼ਾ ਵਿੱਚ ਉਰਦੂ, ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ਦੇ ਅਨੇਕਾਂ ਸ਼ਬਦ ਰਲਗੱਡ ਗਏ ਹਨ।

ਇਸਦਾ ਸ਼ਬਦ-ਭੰਡਾਰ ਵਿਸ਼ਾਲ ਹੈ ਅਤੇ ਇਹ ਸਾਡੀ ਮਿੱਠੀ ਅਤੇ ਹਰਮਨ ਪਿਆਰੀ ਭਾਸ਼ਾ ਹੈ।