ਪੰਜਾਬੀਅਤ

ਇਹ ਬੇਪਰਵਾਹ ਪੰਜਾਬ ਦੇ,
ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ।

ਪ੍ਰਸ਼ਨ 1. ਪੰਜਾਬ ਦੇ ਜਵਾਨਾਂ ਦੀ ਕਿਹੜੀ ਬੇਪਰਵਾਹੀ ਦੱਸੀ ਗਈ ਹੈ?

() ਡਰਪੋਕ
() ਮਿਹਨਤੀ
() ਲਾਪਰਵਾਹ
() ਮੌਤ ਨੂੰ ਮਖੌਲ ਕਰਨ ਵਾਲੇ

ਪ੍ਰਸ਼ਨ 2 . ਪੰਜਾਬ ਦੇ ਜਵਾਨਾਂ ਨੂੰ ਵੱਸ ਵਿੱਚ ਕਰਨ ਦਾ ਕਿਹੜਾ ਗੁਰ ਦੱਸਿਆ ਹੈ?

() ਪਿਆਰ ਨਾਲ
() ਨਫ਼ਰਤ ਨਾਲ
() ਗੁੱਸੇ ਨਾਲ
() ਹੈਂਕੜ ਨਾਲ

ਪ੍ਰਸ਼ਨ 3 . ‘ਪਰ ਟੈਂ ਨਾ ਮੰਨਣ ਕਿਸੇ ਦੀ’ ਤੁਕ ਤੋਂ ਪੰਜਾਬੀਆਂ ਦੇ ਕਿਹੜੇ ਸੁਭਾਅ ਦਾ ਪਤਾ ਲੱਗਦਾ ਹੈ?

() ਸੂਰਬੀਰ
() ਪਿਆਰ ਦੇ ਭੁੱਖੇ
() ਅਣਖੀਲੇ
() ਸਾਰੇ

ਪ੍ਰਸ਼ਨ 4 . ‘ਵਾਰ’ ਸ਼ਬਦ ਤੋਂ ਕੀ ਭਾਵ ਹੈ?

() ਕੁਰਬਾਨ
() ਦਿਨ
() ਘੜੀ – ਮੁੜੀ
() ਹੁਣੇ

ਪ੍ਰਸ਼ਨ 5. ਪੰਜਾਬੀ ਨੌਜਵਾਨ ਕਿਸ ਤੋਂ ਨਹੀਂ ਡਰਦੇ?

() ਸ਼ੇਰ ਤੋਂ
() ਜਾਨਵਰ ਤੋਂ
() ਜਿੰਦਗੀ ਤੋਂ
() ਮੌਤ ਤੋਂ