ਪ੍ਰਾਰਥਨਾ – ਸਾਰ

ਪ੍ਰਸ਼ਨ – ‘ਪ੍ਰਾਰਥਨਾ’ ਵਾਰਤਕ ਰਚਨਾ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।

ਉੱਤਰ – ਡਾ. ਬਲਬੀਰ ਸਿੰਘ ਅਨੁਸਾਰ ਅਰਦਾਸ ਮਨੁੱਖ ਲਈ ਬਹੁਤ ਜਰੂਰੀ ਹੈ। ਔਖੇ ਵੇਲੇ ਵਿੱਚ ਅਰਦਾਸ ਸਭ ਤੋਂ ਵੱਡਾ ਸੁਖ ਦਾ ਸਾਧਨ ਬਣ ਸਕਦੀ ਹੈ। 

ਕਈ ਮੌਕੇ ਅਜਿਹੇ ਹੁੰਦੇ ਹਨ ਜਦੋਂ ਵੱਡੇ ਤੋਂ ਵੱਡੇ ਗਠ ਮਨੁੱਖ ਅੱਗੇ ਵੀ ਅਰਦਾਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ। 

ਇੱਥੋਂ ਤੱਕ ਕਿ ਸੁਕਰਾਤ ਵਰਗਾ ਸਿਆਣਾ ਅਤੇ ਮੌਤ ਤੋਂ ਬੇਪ੍ਰਵਾਹ ਵੀ ਅਰਦਾਸ ਦਾ ਕਾਇਲ ਸੀ। ਸਿੱਖ ਧਰਮ ਵਿੱਚ ਅਰਦਾਸ ਦੀ ਵਿਸ਼ੇਸ਼ ਮਹੱਤਤਾ ਹੈ। ਅਰਦਾਸ ਇੱਕ ਫਰਜ਼ ਹੈ ਅਤੇ ਉੱਤਰ ਗੈਰ – ਜ਼ਰੂਰੀ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਇੱਕ ਵੱਡਾ ਸਰਦਾਰ ਮਹਾਰਾਜਾ ਦੇ ਖ਼ਿਲਾਫ਼ ਹੋ ਗਿਆ। ਮਹਾਰਾਜਾ ਨੇ ਉਸਨੂੰ ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਉਹ ਕੈਦ ਵਿੱਚ ਰਹਿੰਦਿਆਂ ਪਰਮੇਸ਼ਰ ਨੂੰ ਬੁਰਾ – ਭਲਾ ਕਹਿੰਦਾ। ਉਹ ਮਹਾਰਾਜੇ ਨੂੰ ਵੀ ਬੁਰਾ ਕਹਿੰਦਾ।

ਇੱਕ ਦਿਨ ਸਮਾਂ ਕੱਟਣ ਲਈ ਉਹ ਆਪਣੀ ਕੁਟੀਆ ਦੇ ਜਾਲੇ ਫਰੋਲ ਰਿਹਾ ਸੀ। ਉਸਦੇ ਹੱਥ ਇੱਕ ਪੁਰਾਣੀ ਪੋਥੀ ਲੱਗੀ। ਪੜ੍ਹਦਿਆਂ – ਪੜ੍ਹਦਿਆਂ ਉਹ ‘ਸਦ ਬਖਸਿੰਦ ਸਦਾ ਮਿਹਰਵਾਨਾ ਸਭਨਾ ਦੇਹਿ ਅਧਾਰੀ’ ਦੇ ਭਾਵ ਨੂੰ ਸਮਝਦਿਆਂ ਭਾਵਾਂ ਦੇ ਵਹਿਣ ਵਿੱਚ ਵਹਿ ਗਿਆ। 

ਇਕ ਦਿਨ ਫਿਰ ਪੜ੍ਹਦਿਆਂ – ਪੜ੍ਹਦਿਆਂ ਇਕ ਹੋਰ ਸ਼ਬਦ ਪੜ੍ਹਦਿਆਂ ਉਸਨੂੰ ਸਮਝ ਆ ਗਈ ਕਿ ਪਰਮੇਸ਼ਰ ਹਰ ਵੇਲੇ ਮਨੁੱਖ ਦੇ ਨਾਲ ਰਹਿੰਦਾ ਹੈ। ਉਹ ਅਰਦਾਸ ਦਾ ਵੱਧ ਤੋਂ ਵੱਧ ਪ੍ਰੇਮੀ ਹੋ ਗਿਆ। ਇਸ ਤੋਂ ਕੁਝ ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰੁਹਤਾਸ ‘ਤੇ ਆਣ ਡੇਰਾ ਲਾਇਆ। 

ਰਾਤੀ ਨੀਂਦ ਨਾ ਆਉਣ ‘ਤੇ ਉਨ੍ਹਾਂ ਪਰਮੇਸ਼ਰ ਅੱਗੇ ਨੀਂਦ ਲਈ ਅਰਦਾਸ ਕੀਤੀ। ਸਵੇਰੇ ਬੜੇ ਪ੍ਰਸੰਨ ਹਿਰਦੇ ਨਾਲ ਉਨ੍ਹਾਂ ਨੇ ਇਕ ਕੈਦੀ ਨੂੰ ਛੱਡਣ ਦਾ ਮਨ ਬਣਾਇਆ। 

ਉਨ੍ਹਾਂ ਦੇ ਵਜ਼ੀਰ ਧਿਆਨ ਸਿੰਘ ਨੇ ਉਨ੍ਹਾਂ ਨੂੰ ਉਸ ਧਾਸੜੀ ਸਰਦਾਰ ਬਾਰੇ ਕਿਹਾ। ਮਹਾਰਾਜਾ ਨੇ ਉਸਦੇ ਵਤੀਰੇ ਦੇ ਬਦਲਾਵ ਬਾਰੇ ਸੁਣ ਕੇ ਉਸਨੂੰ ਰਿਹਾ ਕਰ ਦਿੱਤਾ। 

ਇਸ ਲਈ ਮਨੁੱਖ ਦੇ ਜੀਵਨ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ।