ਪ੍ਰਹਿਲਾਦ ਭਗਤ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ਪ੍ਰਹਿਲਾਦ ਭਗਤ ਦੀ ਕਥਾ ਕਿਹੋ ਜਿਹੀ ਵੰਨਗੀ ਦੀ ਹੈ?

ਉੱਤਰ – ਮਿੱਥ

ਪ੍ਰਸ਼ਨ 2 . ਹਰਨਾਖਸ਼ ਤੇ ਪਰਨਾਖ਼ਸ ਦਾ ਆਪਸ ਵਿੱਚ ਕੀ ਰਿਸ਼ਤਾ ਸੀ?

ਉੱਤਰ – ਭਰਾ

ਪ੍ਰਸ਼ਨ 3 . ਹਰਨਾਖਸ਼ ਤੇ ਪਰਨਾਖ਼ਸ ਕਿੱਥੇ ਰਹਿੰਦੇ ਸਨ?

ਉੱਤਰ – ਬੈਕੁੰਠ ਵਿਚ

ਪ੍ਰਸ਼ਨ 4 . ਹਰਨਾਖਸ਼ ਤੇ ਪਰਨਾਖ਼ਸ ਨੂੰ ਬੈਕੁੰਠ ਵਿੱਚੋਂ ਕਿਉਂ ਨਿਕਲਣਾ ਪਿਆ?

ਉੱਤਰ – ਦੇਵਤਿਆਂ ਦੇ ਸਰਾਪ ਕਾਰਨ

ਪ੍ਰਸ਼ਨ 5 . ਹਰਨਾਖਸ਼ ਕਿੱਥੇ ਆ ਕੇ ਰਾਜ ਕਰਨ ਲੱਗਾ?

ਉੱਤਰ – ਧਰਤੀ ਉੱਤੇ

ਪ੍ਰਸ਼ਨ 6 . ਹਰਨਾਖਸ਼ ਤੇ ਪਰਨਾਖ਼ਸ ਵਿੱਚੋਂ ਪਹਿਲਾਂ ਕਿਸ ਦੀ ਮੌਤ ਹੋਈ ਸੀ?

ਉੱਤਰ – ਪਰਨਾਖ਼ਸ ਦੀ

ਪ੍ਰਸ਼ਨ 7. ਹਰਨਾਖਸ਼ ਨੂੰ ਬਲਵਾਨ ਹੁੰਦਿਆਂ ਵੀ ਕਿਸ ਤੋਂ ਡਰ ਲੱਗਦਾ ਸੀ?

ਉੱਤਰ – ਮੌਤ ਤੋਂ

ਪ੍ਰਸ਼ਨ 8 . ਹਰਨਾਖਸ਼ ਕਿਸ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ?

ਉੱਤਰ – ਮੌਤ ਉੱਤੇ

ਪ੍ਰਸ਼ਨ 9 . ਹਰਨਾਖਸ਼ ਕਿੱਥੇ ਜਾ ਕੇ ਤਪੱਸਿਆ ਕਰਨ ਲੱਗਾ?

ਉੱਤਰ – ਹਿਮਾਲਾ ਪਰਬਤ ‘ਤੇ

ਪ੍ਰਸ਼ਨ 10 . ਹਰਨਾਖਸ਼ ਨੇ ਪਰਮਾਤਮਾ ਤੋਂ ਕਿੰਨੇ ਵਰ ਮੰਗੇ?

ਉੱਤਰ – ਪੰਜ

ਪ੍ਰਸ਼ਨ 11 . ਹਰਨਾਖਸ਼ ਨੇ ਲੋਕਾਂ ਨੂੰ ਪਰਮਾਤਮਾ ਦਾ ਨਾਂ ਛੱਡ ਕੇ ਕਿਸ ਦਾ ਨਾਮ ਜਪਣ ਦਾ ਹੁਕਮ ਦਿੱਤਾ?

ਉੱਤਰ – ਆਪਣਾ

ਪ੍ਰਸ਼ਨ 12 . ਹਰਨਾਖਸ਼ ਦੇ ਪੁੱਤਰ ਦਾ ਨਾਂ ਕੀ ਸੀ?

ਉੱਤਰ – ਪ੍ਰਹਿਲਾਦ

ਪ੍ਰਸ਼ਨ 13 . ਪ੍ਰਹਿਲਾਦ ਨੂੰ ਕਿੱਥੇ ਪੜ੍ਹਨ ਭੇਜਿਆ ਗਿਆ?

ਉੱਤਰ – ਪਾਠਸ਼ਾਲਾ ਵਿੱਚ

ਪ੍ਰਸ਼ਨ 14 . ਪਾਠਸ਼ਾਲਾ ਵਿੱਚ ਕੌਣ ਪੜ੍ਹਾਉਂਦਾ ਸੀ ?

ਉੱਤਰ – ਪਾਂਧਾ

ਪ੍ਰਸ਼ਨ 15 . ਪ੍ਰਹਿਲਾਦ ਨੂੰ ਕਿਸ ਨੇ ਸਮਝਾਉਣ ਦਾ ਯਤਨ ਕੀਤਾ?

ਉੱਤਰ – ਮਾਂ ਨੇ

ਪ੍ਰਸ਼ਨ 16 . ਪ੍ਰਹਿਲਾਦ ਨੂੰ ਪਰਬਤ ਤੋਂ ਕਿੰਨੇ ਸੁੱਟਿਆ?

ਜਾਂ

ਪ੍ਰਸ਼ਨ – ਪ੍ਰਹਿਲਾਦ ਨੂੰ ਸਮੰਦਰ ਵਿੱਚ ਕਿਸ ਨੇ ਸੁੱਟਿਆ?

ਉੱਤਰ – ਜਲਾਦਾਂ ਨੇ

ਪ੍ਰਸ਼ਨ 17 . ਪ੍ਰਹਿਲਾਦ ਨੂੰ ਹਾਥੀ ਅੱਗੇ ਕਿਸ ਨੇ ਸੁੱਟਿਆ?

ਉੱਤਰ – ਹਰਨਾਖਸ਼ ਨੇ

ਪ੍ਰਸ਼ਨ 18 . ਕਿਸ ਨੂੰ ਇਹ ਵਰ ਮਿਲਿਆ ਸੀ ਕਿ ਉਸ ਨੂੰ ਅੱਗ ਸਾੜ ਨਹੀਂ ਸਕੇਗੀ ?

ਉੱਤਰ – ਹੋਲਿਕਾ ਨੂੰ

ਪ੍ਰਸ਼ਨ 19 . ਹੋਲਿਕਾ ਕੌਣ ਸੀ?

ਉੱਤਰ – ਹਰਨਾਖਸ਼ ਦੀ ਭੈਣ

ਪ੍ਰਸ਼ਨ 20 . ਪ੍ਰਹਿਲਾਦ ਨੇ ਗਰਮ ਥੰਮ੍ਹ ਉੱਤੇ ਕੀ ਤੁਰਦਾ ਦੇਖਿਆ ?

ਉੱਤਰ – ਇਕ ਕੀੜੀ

ਪ੍ਰਸ਼ਨ 21 . ਹਰਨਾਖਸ਼ ਦੀ ਭੈਣ ਦੀ ਕੀ ਨਾਂ ਸੀ?

ਉੱਤਰ – ਹੋਲਿਕਾ

ਪ੍ਰਸ਼ਨ 22 . ਹੋਲਿਕਾ ਕੌਣ ਸੀ ?

ਉੱਤਰ – ਹਰਨਾਖਸ਼ ਦੀ ਭੈਣ

ਪ੍ਰਸ਼ਨ 23 . ਥੰਮ੍ਹ ਵਿੱਚੋਂ ਪਰਮਾਤਮਾ ਕਿਸ ਰੂਪ ਵਿੱਚ ਪ੍ਰਗਟ ਹੋਇਆ?

ਉੱਤਰ – ਨਰਸਿੰਘ ਦੇ ਰੂਪ ਵਿੱਚ