ਪ੍ਰਸ਼ਨ. 18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਕਿਸੇ ਤਿੰਨ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ।
ਪ੍ਰਸ਼ਨ. 18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਕਿਸੇ ਤਿੰਨ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ।
(Give a brief account of any three historical sources written in 18th century in Punjabi.)
ਉੱਤਰ — (i) ਸ੍ਰੀ ਗੁਰਸੋਭਾ—ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ। ਇਸ ਗ੍ਰੰਥ ਵਿੱਚ ਉਸ ਨੇ 1699 ਈ. ਤੋਂ ਲੈ ਕੇ 1708 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ।
(ii) ਸਿੱਖਾਂ ਦੀ ਭਗਤਮਾਲਾ—ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ। ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
(iii) ਪ੍ਰਾਚੀਨ ਪੰਥ ਪ੍ਰਕਾਸ਼—ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ। ਇਸ ਗ੍ਰੰਥ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ।