ਪ੍ਰਸ਼ਨ. ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ।


ਪ੍ਰਸ਼ਨ. ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ।

(Examine the importance of coins in the construction of the History of the Punjab.)

ਉੱਤਰ – ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬ ਤੋਂ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲੇ ਹਨ। ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ। ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ। ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ।