ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?

ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?

(What was the social condition of women in the beginning of the 16th century?)

ਉੱਤਰ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਮਾੜੀ ਸੀ। ਹਿੰਦੂ ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਬੰਦ ਰੱਖਿਆ ਜਾਂਦਾ ਸੀ। ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ। ਉਸ ਸਮੇਂ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ। ਬਾਲ ਵਿਆਹ ਕਾਰਨ ਉਨ੍ਹਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਸ ਸਮੇਂ ਸਤੀ ਪ੍ਰਥਾ ਵੀ ਪੂਰੇ ਜ਼ੋਰਾਂ ‘ਤੇ ਸੀ।

ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ। ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ। ਸਮਾਜ ਵੱਲੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਵੇਸਵਾ ਪ੍ਰਥਾ, ਤਲਾਕ ਪ੍ਰਥਾ ਅਤੇ ਪਰਦਾ ਪ੍ਰਥਾ ਕਾਰਨ ਉਨ੍ਹਾਂ ਦੀ ਹਾਲਤ ਤਰਸਯੋਗ ਹੋ ਗਈ ਸੀ। ਮੁਸਲਿਮ ਸਮਾਜ ਵਿੱਚ ਉੱਚ ਵਰਗ ਦੀਆਂ ਇਸਤਰੀਆਂ ਨੂੰ ਕੁੱਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਸੀ।


हिंदी संकलन

प्रश्न. 16वीं शताब्दी की शुरुआत में पंजाब में महिलाओं की स्थिति क्या थी?

उत्तर – 16वीं शताब्दी की शुरुआत में पंजाब में महिलाओं की सामाजिक स्थिति बहुत खराब थी। हिंदू समाज में महिलाओं की स्थिति पुरुषों के बराबर नहीं थी। उन्हें घर की चारदीवारी के अंदर बंद करके रखा जाता था। उस समय कई लड़कियों को जन्म के समय मार दिया जाता था। उस समय लड़कियों की कम उम्र में ही शादी कर दी जाती थी। बाल विवाह के कारण उनकी शिक्षा पर ध्यान नहीं दिया जाता था। उस समय सती प्रथा भी जोरों पर थी।

विधवा को पुनर्विवाह की अनुमति नहीं थी। मुस्लिम समाज में भी महिलाओं की स्थिति अच्छी नहीं थी। समाज द्वारा उन पर विभिन्न प्रकार के प्रतिबंधों लगाए गए थे। वेश्यावृत्ति, तलाक और घूंघट प्रथा के कारण उनकी स्थिति दयनीय हो गई थी। मुस्लिम समाज में उच्च वर्ग की महिलाओं को कुछ विशेष विशेषाधिकार प्राप्त थे लेकिन उनकी संख्या बहुत कम थी।


English Version

Q. What was the social condition of women at the beginning of the 16th century?

Answer – In the early 16th century, the social condition of women in Punjab was very poor. The status of women in Hindu society was not equal to that of men. They were kept locked inside the boundary wall of the house. At that time many girls were killed at birth. At that time girls were married at an early age. Due to child marriage, their education was not given due attention. At that time the practice of Sati(Sati-Pratha) was also in full swing.

The widow was not allowed to remarry. The position of women in Muslim society was also not good. Various restrictions were imposed on them by society. Their condition had become pathetic due to prostitution, divorce, and the veil system. The upper-class women in Muslim society had some special privileges but their number was very less.