ਪ੍ਰਸ਼ਨ . ਸ਼ਬਦ ਕੀ ਹੁੰਦਾ ਹੈ?

ਉੱਤਰ – ਕਿਸੇ ਵੀ ਭਾਸ਼ਾ ਵਿੱਚ ਪ੍ਰਚਲਿਤ ਤੇ ਪ੍ਰਵਾਨ ਧੁਨੀਆਂ ਦੇ ਸਾਰਥਕ ਜੋੜ ਨੂੰ ਸ਼ਬਦ ਕਿਹਾ ਜਾਂਦਾ ਹੈ। ਸ਼ਬਦ ਸਾਡੇ ਮਨ ਵਿੱਚ ਆਉਣ ਵਾਲੇ ਭਾਵਾਂ ਅਤੇ ਵਿਚਾਰਾਂ ਆਦਿ ਨੂੰ ਪ੍ਰਗਟ ਕਰਦੇ ਹਨ।

ਹਰ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਸ਼ਬਦ ਭਾਸ਼ਾ ਦੀ ਇਕ ਸੁਤੰਤਰ ਇਕਾਈ ਹੈ। ਸ਼ਬਦਾਂ ਤੋਂ ਹੀ ਵਾਕਾਂ ਦੀ ਰਚਨਾ ਹੁੰਦੀ ਹੈ।