ਪ੍ਰਸ਼ਨ. ਭਾਈ ਗੁਰਦਾਸ ਭੱਲਾ ‘ਤੇ ਇੱਕ ਨੋਟ ਲਿਖੋ।
ਪ੍ਰਸ਼ਨ 6. ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ?
(What do you know about Vars of Bhai Gurdas?)
ਜਾਂ
ਪ੍ਰਸ਼ਨ. ਭਾਈ ਗੁਰਦਾਸ ਭੱਲਾ ‘ਤੇ ਇੱਕ ਨੋਟ ਲਿਖੋ।
(Write a note on Bhai Gurdas Bhalla.)
ਉੱਤਰ—ਭਾਈ ਗੁਰਦਾਸ ਜੀ ਭੱਲਾ, ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ। ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂਆਂ ਦੇ ਸਮਕਾਲੀਨ ਸਨ। ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ। ਉਨ੍ਹਾਂ ਦੁਆਰਾ ਰਚੀਆਂ ਗਈਆਂ ਵਾਰਾਂ ਦੀ ਗਿਣਤੀ 39 ਹੈ। ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਸੇ ਕਾਰਨ ਇਨ੍ਹਾਂ ਵਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ‘ ਕਿਹਾ ਜਾਂਦਾ ਹੈ। ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਬਹੁਤ ਮਹੱਤਵਪੂਰਨ ਹਨ।