ਪ੍ਰਸ਼ਨ. ‘ਬਚਿੱਤਰ ਨਾਟਕ’ ‘ ਤੇ ਇੱਕ ਸੰਖੇਪ ਨੋਟ ਲਿਖੋ।
ਪ੍ਰਸ਼ਨ 9. ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ‘ਬਚਿੱਤਰ ਨਾਟਕ’ ਦੀ ਕੀ ਮਹੱਤਤਾ ਹੈ?
(What is the importance of Bachittar Natak in the History of Guru Gobind Singh Ji’s life?)
ਜਾਂ
ਪ੍ਰਸ਼ਨ. ‘ਬਚਿੱਤਰ ਨਾਟਕ’ ‘ ਤੇ ਇੱਕ ਸੰਖੇਪ ਨੋਟ ਲਿਖੋ।
(Write a short note on ‘Bachittar Natak’)
ਉੱਤਰ — ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਸਾਨੀ ਰਚਨਾ ਹੈ। ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਹੈ। ਇਸ ਵਿੱਚ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ। ਸੰਸਾਰ ਦੀ ਰਚਨਾ ਕਿਵੇਂ ਹੋਈ, ਬੇਦੀ ਵੰਸ਼ ਅਤੇ ਸੋਢੀ ਵੰਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਉਦੇਸ਼ ਦਾ ਵਰਣਨ ਕੀਤਾ ਹੈ।