CBSEClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ. ਜਨਮ ਸਾਖੀਆਂ ਤੋਂ ਕੀ ਭਾਵ ਹੈ?

ਪ੍ਰਸ਼ਨ . ਜਨਮ ਸਾਖੀਆਂ ਤੋਂ ਕੀ ਭਾਵ ਹੈ? ਤਿੰਨ ਪ੍ਰਸਿੱਧ ਜਨਮ ਸਾਖੀਆਂ ਦਾ ਸੰਖੇਪ ਵਰਣਨ ਕਰੋ।

(What is meant by Janam Sakhis? Explain briefly any three famous Janam Sakhis.)

ਜਾਂ

ਪ੍ਰਸ਼ਨ. ਜਨਮ ਸਾਖੀਆਂ ਦੇ ਇਤਿਹਾਸਕ ਮਹੱਤਵ ਬਾਰੇ ਇੱਕ ਨੋਟ ਲਿਖੋ।

(Write a note on the historical importance of Janam Sakhis.)

ਜਾਂ

ਪ੍ਰਸ਼ਨ. ਜਨਮ ਸਾਖੀਆਂ ਕੀ ਹਨ? ਵੱਖ-ਵੱਖ ਜਨਮ ਸਾਖੀਆਂ ਦੀ ਮਹੱਤਤਾ ਦੱਸੋ।

(What do you understand by Janam Sakhis? What is the importance of different Janam Sakhis?)

ਜਾਂ

ਪ੍ਰਸ਼ਨ. ਕਿਸੇ ਤਿੰਨ ਜਨਮ ਸਾਖੀਆਂ ਬਾਰੇ ਚਾਨਣਾ ਪਾਓ।

(Throw Light on the three Janam Sakhis.)

ਉੱਤਰ — ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ।

(i) ‘ਪੁਰਾਤਨ ਜਨਮ ਸਾਖੀ’ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ਜੋ ਸਭ ਤੋਂ ਪੁਰਾਣੀ ਹੈ ਅਤੇ ਕਾਫ਼ੀ ਭਰੋਸੇਯੋਗ ਹੈ।

(ii) ‘ਮਿਹਰਬਾਨ ਵਾਲੀ ਜਨਮ ਸਾਖੀ’ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ  ਸੀ। ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ।

(iii) ‘ਭਾਈ ਬਾਲਾ ਵਾਲੀ ਜਨਮ ਸਾਖੀ’ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ।

(iv) ਭਾਈ ਮਨੀ ਸਿੰਘ ਦੀ ਜਨਮਸਾਖੀ—ਇਸ ਜਨਮਸਾਖੀ ਨੂੰ ‘ਗਿਆਨ ਰਤਨਾਵਲੀ’ ਵੀ ਕਿਹਾ ਜਾਂਦਾ ਹੈ। ਇਸ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ। ਇਹ ਬਹੁਤ ਵਿਸ਼ਵਾਸਯੋਗ ਹੈ।