ਪੈਰਾ ਰਚਨਾ : ਠੋਸ ਕੂੜੇ-ਕਰਕਟ ਦਾ ਨਿਪਟਾਰਾ


ਸੰਸਾਰ ਵਿੱਚ ਠੋਸ ਕੂੜਾ-ਕਰਕਟ (Solid waste) ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਅੱਜ ਸਮਝ ਨਹੀਂ ਆ ਰਿਹਾ ਕਿ ਛੇਤੀ ਨਸ਼ਟ ਹੋਣ ਵਾਲੇ ਠੋਸ ਕੂੜੇ-ਕਰਕਟ ਦਾ ਕੀ ਕੀਤਾ ਜਾਵੇ। ਇਹ ਕੂੜਾ-ਕਰਕਟ ਸਾਨੂੰ ਕਈ ਰੂਪਾਂ ਵਿੱਚ ਮਿਲਦਾ ਹੈ, ਜਿਵੇਂ : ਘਰ ਦਾ ਕੂੜਾ, ਉਸਾਰੀ ਦਾ ਮਲਬਾ, ਖੇਤੀਬਾੜੀ ਦਾ ਕੂੜਾ-ਕਰਕਟ, ਕਾਰਖਾਨਿਆਂ ਦਾ ਕੂੜਾ-ਕਰਕਟ, ਮੈਡੀਕਲ ਦਾ ਕੂੜਾ-ਕਰਕਟ, ਕਮਿਉਨਿਟੀ ਦਾ ਕੂੜਾ-ਕਰਕਟ, ਪਸ਼ੂਆਂ ਦਾ ਕੂੜਾ-ਕਰਕਟ ਆਦਿ। ਘਰ ਦੇ ਕੂੜੇ-ਕਰਕਟ ਵਿੱਚ ਸਬਜ਼ੀਆਂ, ਫਲਾਂ ਦੇ ਛਿਲਕੇ, ਹੂੰਝਿਆ ਕੂੜਾ, ਟੁੱਟੀ-ਭੱਜੀ ਕਰਾਕਰੀ ਆਦਿ ਆਉਂਦੇ ਹਨ। ਉਸਾਰੀ ਦੇ ਮਲਬੇ ਵਿੱਚ ਪੱਥਰ, ਚੂਨਾ, ਰੋੜੇ ਆਦਿ ਸ਼ਾਮਲ ਹਨ। ਤੂੜੀ, ਝੋਨੇ ਦੀ ਪਰਾਲੀ, ਨਾਰੀਅਲ ਦੇ ਖੋਲ ਅਤੇ ਖੇਤੀ ਦੀ ਹੋਰ ਰਹਿੰਦ-ਖੂੰਦ ਖੇਤੀਬਾੜੀ ਦੇ ਕੂੜੇ-ਕਰਕਟ ਦੇ ਅੰਗ ਹਨ। ਉਦਯੋਗਿਕ ਕੂੜੇ-ਕਰਕਟ ਵਿੱਚ ਕਚਰਾ, ਰੱਦੀ ਕਾਗ਼ਜ਼, ਜ਼ਹਿਰੀਲੇ ਪਦਾਰਥ, ਮੁਆਦਿ ਆਦਿ ਸ਼ਾਮਲ ਹਨ। ਸਰਿੰਜਾਂ, ਸਰੀਰਿਕ ਅੰਗ, ਦ੍ਵਿ, ਪਰਖ-ਨਲੀਆਂ ਮੈਡੀਕਲ ਕੂੜੇ-ਕਰਕਟ ਵਿੱਚ ਆਉਂਦੇ ਹਨ। ਕਮਿਊਨਿਟੀ ਦਾ ਕੂੜਾ-ਕਰਕਟ ਸੀਵਰੇਜ, ਟ੍ਰੀਟਮੈਂਟ ਪਲਾਂਟ ਦੀ ਠੋਸ ਰਹਿੰਦ-ਖੂੰਦ, ਸੜਕਾਂ ਦੇ ਕਚਰੇ ਆਦਿ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਸਾਰੀਆਂ ਕਿਸਮਾਂ ਦੇ ਕੂੜੇ-ਕਰਕਟ ਦਾ ਨਿਪਟਾਰਾ ਹੋ ਸਕਦਾ ਹੈ। ਠੋਸ ਕੂੜੇ-ਕਰਕਟ ਦੇ ਸੁਚੱਜੇ ਪ੍ਰਬੰਧ ਲਈ 3 R ਸਿਧਾਂਤ (Reduce, Reuse, Recycle) ਮਹੱਤਵਪੂਰਨ ਹਨ। ਇਹ ਹਨ; ਜੈਵ ਅਵਿਘਟਨ, ਠੋਸ ਕੂੜੇ-ਕਰਕਟ ਦਾ ਗਿਆਨ ਅਤੇ ਇਸ ਦੇ ਦੂਸ਼ਤ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆ ਕੇ ਘਰੇਲੂ ਤੋਂ ਸਮੁਦਾਇਕ ਪੱਧਰ ਤੱਕ ਇਨ੍ਹਾਂ ਦਾ ਨਿਪਟਾਰਾ ਕਰਨਾ। ਇਹ ਨਿਪਟਾਰਾ ਚਾਰ ਤਰ੍ਹਾਂ ਹੋ ਸਕਦਾ ਹੈ। ਇਕੱਠਾ ਕਰ ਕੇ ਟੋਏ ਆਦਿ ਵਿੱਚ ਭਰਨਾ, ਕੂੜੇ-ਕਰਕਟ ਨੂੰ ਸਾੜ ਕੇ ਘਟਾਉਣਾ, ਸੋਮਿਆਂ ਦੀ ਸੋਚ-ਸਮਝ ਕੇ ਵਰਤੋਂ ਕਰ ਕੇ, ਸੂਰਾਂ ਅਤੇ ਮੁਰਦਾਖੋਰਾਂ ਨੂੰ ਕੂੜਾ-ਕਰਕਟ ਖਾਣ ਦੇਣਾ, ਕੂੜਾ-ਕਰਕਟ ਤੋਂ ਖਾਦ ਬਣਾਉਣਾ, ਬਾਇਓ ਗੈਸ ਉਤਪਾਦ ਆਦਿ। ਇਸ ਦਾ ਚੌਥਾ ਨਿਪਟਾਰਾ ਹੈ ਕੂੜੇ-ਕਰਕਟ ਵਿੱਚੋਂ ਕਈ ਪਦਾਰਥਾਂ ਦਾ ਮੁੜ ਉਤਪਾਦਨ ਕਰਨਾ। ਇਸ ਪ੍ਰਕਾਰ ਅਸੀਂ ਠੋਸ ਕੂੜੇ-ਕਰਕਟ ਦੀ ਸਮੱਸਿਆ ਨੂੰ ਕਾਫ਼ੀ ਦਰਜੇ ਤੱਕ ਹੱਲ ਕਰ ਸਕਦੇ ਹਾਂ।