CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਕਿਰਤ


ਕਿਰਤ ਸਾਡੇ ਜੀਵਨ ਦੀ ਬਹੁਤ ਵੱਡੀ ਲੋੜ ਹੈ ਅਤੇ ਸਾਡੇ ਜੀਵਨ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ। ਕਿਰਤ ਵਿੱਚ ਹੀ ਮਨੁੱਖ ਦਾ ਵਿਕਾਸ ਛੁਪਿਆ ਹੋਇਆ ਹੈ। ਇਹ ਅਜਿਹਾ ਮਨੁੱਖੀ ਕਰਮ ਹੈ ਜਿਸ ਤੋਂ ਸਾਨੂੰ ਉਤਸ਼ਾਹ ਪ੍ਰਾਪਤ ਹੁੰਦਾ ਹੈ। ਕਿਰਤ ਨਾ ਕਰਨ ਵਾਲਾ ਮਨੁੱਖ ਨਿਕੰਮਾ ਹੋ ਕੇ ਰਹਿ ਜਾਂਦਾ ਹੈ ਅਤੇ ਵਿਹਲਾ ਦਿਮਾਗ਼ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਆਦਮੀ ਦੀ ਤਾਂ ਬੁੱਧੀ ਹੀ ਭ੍ਰਿਸ਼ਟ ਜਾਂਦੀ ਹੈ। ਇਸੇ ਲਈ ਸਾਡੇ ਮਹਾਂਪੁਰਸ਼ ਮਨੁੱਖ ਨੂੰ ਕਿਰਤ ਕਰਨ ਦਾ ਰਾਹ ਦੱਸਦੇ ਹਨ। ਗੁਰੂ ਸਾਹਿਬਾਨ ਨੇ ਵੀ ਮਨੁੱਖ ਨੂੰ ਸੱਚੀ-ਸੁੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਕਰਤਾਰਪੁਰ ਵਿੱਚ ਰਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਖੇਤੀ/ਕਿਰਤ ਕਰ ਕੇ ਸਾਡੇ ਲਈ ਕਿਰਤ ਦੇ ਮਹੱਤਵ ਦੀ ਮਿਸਾਲ ਪੇਸ਼ ਅੱਜ ਦ ਕੀਤੀ। ਕਿਰਤ ਦਾ ਸਾਨੂੰ ਆਰਥਿਕ ਲਾਭ ਹੀ ਨਹੀਂ ਹੁੰਦਾ ਸਗੋਂ ਇਹ ਸਾਨੂੰ ਆਤਮਿਕ ਲਾਭ ਵੀ ਦਿੰਦੀ ਹੈ। ਕਿਰਤ ਕਰਨ ਵਾਲਾ ਵਿਅਕਤੀ ਕਉਨ ਆਪਣੇ ਸੁੱਖਾਂ ਵਿੱਚ ਹੀ ਵਾਧਾ ਨਹੀਂ ਕਰਦਾ ਸਗੋਂ ਉਹ ਆਤਮਿਕ ਭਟਕਣ ਦਾ ਵੀ ਸ਼ਿਕਾਰ ਨਹੀਂ ਹੁੰਦਾ। ਕਿਰਤ ਸਾਨੂੰ ਦੁਨਿਆਵੀ ਵਿਸ਼ੇ ਪਰ ਵਧ ਵਿਕਾਰਾਂ ਵੱਲ ਜਾਣ ਤੋਂ ਰੋਕਦੀ ਹੈ। ਜਿਹੜਾ ਵਿਅਕਤੀ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਹੈ ਉਸ ਦੇ ਮਨ ਵਿੱਚ ਮਾੜਾ ਖ਼ਿਆਲ ਆਉਂਦਾ ਹੀ ਕਰਤੀ ਜ ਨਹੀਂ। ਇਸ ਤਰ੍ਹਾਂ ਕਿਰਤ ਸਾਨੂੰ ਆਰਥਿਕ ਲਾਭ ਦੇ ਨਾਲ-ਨਾਲ ਆਤਮਿਕ ਖ਼ੁਸ਼ੀ ਵੀ ਪ੍ਰਦਾਨ ਕਰਦੀ ਹੈ। ਕਿਰਤ ਕਰਨ ਵਾਲਾ ਸਰੀਰਿਕ ਤੌਰ ਚ ਲੋਕ ‘ਤੇ ਵੀ ਤੰਦਰੁਸਤ ਰਹਿੰਦਾ ਹੈ। ਕਿਰਤ ਸਾਡੇ ਜੀਵਨ ਦੀ ਇੱਕ ਵੱਡੀ ਲੋੜ ਵੀ ਹੈ। ਘਰ-ਪਰਿਵਾਰ ਚਲਾਉਣ ਲਈ ਸਾਨੂੰ ਕਿਰਤ ਕਰਨੀ ਪੈਂਦੀ ਕਜ਼ੀਆਂ – ਹੈ। ਜੀਵਨ ਨੂੰ ਮਾਣਨ ਲਈ ਕਿਰਤ ਜ਼ਰੂਰੀ ਹੈ। ਕਿਰਤ ਸਾਨੂੰ ਸਖ਼ਤ ਮਿਹਨਤ ਦੀ ਸਿੱਖਿਆ ਦਿੰਦੀ ਹੈ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਅਖਾਣ ਰਾਹੀਂ ਸਾਨੂੰ ਕਿਰਤ ਅਥਵਾ ਮਿਹਨਤ ਦੀ ਸਿੱਖਿਆ ਦਿੱਤੀ ਗਈ ਹੈ। ਪ੍ਰੋ. ਪੂਰਨ ਸਿੰਘ ਨੇ ਕਿਰਤੀ ਦੀ ਕਿਰਤ ਅਤੇ ਸਾਧ ਦੀ ਕਿਰਤ (ਨਾਮ ਦੀ ਕਮਾਈ) ਨੂੰ ਇੱਕੋ ਪੱਧਰ ’ਤੇ ਰੱਖ ਕੇ ਵਡਿਆਇਆ ਹੈ। ਉਸ ਨੇ ਕਿਰਤ ਨੂੰ ਹੀ ਸੱਚੀ ਪੂਜਾ ਕਿਹਾ ਹੈ।


ਪੈਰਾ ਰਚਨਾ : ਕਿਰਤ