ਪੂਰਨ ਭਗਤ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਕੁੱਝ ਦੰਤ ਕਥਾਵਾਂ ਦੇ ਨਾਂ ਲਿਖੋ।
ਉੱਤਰ – “ਪੂਰਨ ਭਗਤ” / “ਰਾਜਾ ਰਸਾਲੂ” / “ਦੁੱਲਾ ਭੱਟੀ”
ਪ੍ਰਸ਼ਨ 2 . ਪੂਰਨ ਭਗਤ ਦੇ ਪਿਤਾ ਦਾ ਨਾਂ ਕੀ ਸੀ?
ਉੱਤਰ – ਰਾਜਾ ਸਲਵਾਨ
ਪ੍ਰਸ਼ਨ 3 . ਸਲਵਾਨ ਕਿੱਥੋਂ ਦਾ ਰਾਜਾ ਸੀ?
ਉੱਤਰ – ਸਿਆਲਕੋਟ ਦਾ
ਪ੍ਰਸ਼ਨ 4 . ਸਲਵਾਨ ਦੀਆਂ ਕਿੰਨੀਆਂ ਰਾਣੀਆਂ ਸਨ?
ਉੱਤਰ – ਦੋ
ਪ੍ਰਸ਼ਨ 5 . ਸਲਵਾਨ ਦੀਆਂ ਦੋਹਾਂ ਰਾਣੀਆਂ ਦੇ ਨਾਂ ਲਿਖੋ।
ਉੱਤਰ – ਇੱਛਰਾਂ ਤੇ ਲੂਣਾ
ਪ੍ਰਸ਼ਨ 6 . ਪੂਰਨ ਭਗਤ ਦੀ ਮਾਂ ਦਾ ਨਾਂ ਕੀ ਸੀ?
ਉੱਤਰ – ਇੱਛਰਾਂ
ਪ੍ਰਸ਼ਨ 7 . ਪੂਰਨ ਭਗਤ ਦੀ ਮਤਰੇਈ ਮਾਂ ਦਾ ਨਾਂ ਕੀ ਸੀ?
ਉੱਤਰ – ਲੂਣਾ
ਪ੍ਰਸ਼ਨ 8 . ਪੂਰਨ ਨੂੰ ਕਿੰਨੇ ਸਾਲਾਂ ਲਈ ਭੋਰੇ ਵਿਚ ਪਾਇਆ ਗਿਆ?
ਉੱਤਰ – ਬਾਰਾਂ ਸਾਲਾਂ ਲਈ
ਪ੍ਰਸ਼ਨ 9 . ਲੂਣਾ ਕੀ ਦੇਖ ਕੇ ਢੰਗ ਰਹਿ ਗਈ?
ਉੱਤਰ – ਪੂਰਨ ਦੀ ਸੁੰਦਰਤਾ
ਪ੍ਰਸ਼ਨ 10 . ਲੂਣਾ ਪੂਰਨ ਨੂੰ ਕਿਸ ਰੂਪ ਵਿੱਚ ਦੇਖਣ ਲੱਗੀ?
ਉੱਤਰ – ਪ੍ਰੇਮੀ ਦੇ ਰੂਪ ਵਿੱਚ
ਪ੍ਰਸ਼ਨ 11 . ਪੂਰਨ ਦੁਆਰਾ ਲੂਣਾ ਦੀ ਇੱਛਾ ਠੁਕਰਾਉਣ ਮਗਰੋਂ ਉਹ ਪੂਰਨ ਵਿਰੁੱਧ ਕਿਸ ਭਾਵਨਾ ਨਾਲ ਭਰ ਗਈ?
ਉੱਤਰ – ਬਦਲੇਖ਼ੋਰੀ
ਪ੍ਰਸ਼ਨ 12 . ਰਾਣੀ ਦੁਆਰਾ ਪੂਰਨ ਵਿਰੁੱਧ ਲਾਈ ਤੁਹਮਤ ਨੂੰ ਸੁਣ ਰਾਜੇ ਨੇ ਜਲਾਦਾਂ ਨੂੰ ਮਾਰ ਕੇ ਕਿੱਥੇ ਸੁੱਟਣ ਦਾ ਹੁਕਮ ਦਿੱਤਾ?
ਉੱਤਰ – ਖੂਹ ਵਿੱਚ
ਪ੍ਰਸ਼ਨ 13 . ਜਲਾਦਾਂ ਨੇ ਪੂਰਨ ਨੂੰ ਖੂਹ ਵਿੱਚ ਕਿਸ ਤਰ੍ਹਾਂ ਸੁੱਟਿਆ?
ਉੱਤਰ – ਹੱਥ – ਪੈਰ ਕੱਟ ਕੇ
ਪ੍ਰਸ਼ਨ 14 . ਪੂਰਨ ਭਗਤ ਨੂੰ ਮੁੜ ਕੇ ਕਿਸ ਨੇ ਨੌਂ – ਬਰ – ਨੌਂ ਕੀਤਾ?
ਉੱਤਰ – ਜੋਗੀ ਗੋਰਖ ਨਾਥ ਨੇ
ਪ੍ਰਸ਼ਨ 15 . ਜੋਗੀ ਗੋਰਖ ਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕਿਸ ਤਰ੍ਹਾਂ ਕੱਢਿਆ?
ਉੱਤਰ – ਕੱਚੇ ਧਾਗੇ ਨਾਲ
ਪ੍ਰਸ਼ਨ 16 . ਜੋਗੀ ਕੀ ਦੇਖ ਕੇ ਜੈ – ਜੈ ਕਾਰ ਕਰਨ ਲੱਗੇ?
ਉੱਤਰ – ਪੂਰਨ ਦਾ ਸਤਿ ਤੇ ਤੇਜ
ਪ੍ਰਸ਼ਨ 17 . ਪੂਰਨ ਨੂੰ ਕਿਹੜੀ ਰਾਣੀ ਗੋਰਖ ਨਾਥ ਕੋਲੋਂ ਲੈ ਆਈ?
ਉੱਤਰ – ਰਾਣੀ ਸੁੰਦਰਾ
ਪ੍ਰਸ਼ਨ 18 . ਸੁੰਦਰਾ ਣੇ ਪੂਰਨ ਦੀ ਝੋਲੀ ਵਿੱਚ ਕੀ ਪਾਇਆ ਸੀ?
ਉੱਤਰ – ਮੋਤੀਆਂ ਦਾ ਥਾਲ
ਪ੍ਰਸ਼ਨ 19 . ਪੂਰਨ ਭਗਤ ਦੇ ਠਹਿਰਨ ਨਾਲ ਰਾਜੇ ਦੇ ਸੁੱਕੇ ਬਾਗ਼ ਨੂੰ ਕੀ ਹੋਇਆ?
ਉੱਤਰ – ਹਰਾ ਹੋ ਗਿਆ
ਪ੍ਰਸ਼ਨ 20 . ਪੂਰਨ ਦੇ ਵਿਛੋੜੇ ਵਿੱਚ ਰਾਣੀ ਇੱਛਰਾਂ ਦੀ ਰੋ – ਰੋ ਕੇ ਕੀ ਹਾਲਤ ਹੋਈ ਸੀ?
ਉੱਤਰ – ਅੰਨ੍ਹੀ ਹੋ ਗਈ ਸੀ
ਪ੍ਰਸ਼ਨ 21 . ਪੂਰਨ ਭਗਤ ਦੇ ਆਸ਼ੀਰਵਾਦ ਨਾਲ ਰਾਜੇ ਤੇ ਲੂਣਾਂ ਦੇ ਘਰ ਕਿਸ ਦਾ ਜਨਮ ਹੋਇਆ?
ਉੱਤਰ – ਰਾਜੇ ਰਸਾਲੂ ਦਾ