ਪੂਰਨ ਭਗਤ : ਬਹੁ ਵਿਕਲਪੀ ਪ੍ਰਸ਼ਨ
ਪੂਰਨ ਭਗਤ : MCQ
ਪ੍ਰਸ਼ਨ 1. ਪੂਰਨ ਭਗਤ ਦੀ ਮਾਂ ਦਾ ਨਾਂ ਕੀ ਸੀ?
(ੳ) ਲੂਣਾ
(ਅ) ਇੱਛਰਾਂ
(ੲ) ਕੋਕਲਾਂ
(ਸ) ਸਵਿੱਤਰੀ
ਪ੍ਰਸ਼ਨ 2. ਰਾਜਾ ਸਲਵਾਨ ਨੇ ਕਿਸ ਦੇ ਕਹਿਣ ‘ਤੇ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਰੱਖਣ ਦਾ ਹੁਕਮ ਦਿੱਤਾ?
(ੳ) ਗੁਰੂ ਦੇ
(ਅ) ਜੋਤਸ਼ੀਆਂ ਦੇ
(ੲ) ਭਰਾਵਾਂ ਦੇ
(ਸ) ਦੁਸ਼ਮਣਾਂ ਦੇ
ਪ੍ਰਸ਼ਨ 3. ਪੂਰਨ ਨੇ ਕਿਸ ਤੋਂ ਜੋਗ ਧਾਰਿਆ?
(ੳ) ਗੋਰਖ ਨਾਥ ਤੋਂ
(ਅ) ਗੋਪੀ ਨਾਥ ਤੋਂ
(ੲ) ਚੌਰੰਗੀ ਨਾਥ ਤੋਂ
(ਸ) ਟਿੱਲੇ ਤੋਂ
ਪ੍ਰਸ਼ਨ 4. ਲੂਣਾ ਦੀ ਕੁੱਖੋਂ ਪੈਦਾ ਹੋਏ ਪੁੱਤਰ ਦਾ ਕੀ ਨਾਂ ਸੀ?
(ੳ) ਪੂਰਨ ਭਗਤ
(ਅ) ਰਾਜਾ ਰਸਾਲੂ
(ੲ) ਭਰਥਰੀ ਹਰੀ
(ਸ) ਗੋਰਖ ਨਾਥ
ਪ੍ਰਸ਼ਨ 5. ਰਾਣੀ ਇੱਛਰਾਂ ਪੁੱਤਰ ਦੇ ਵਿਯੋਗ ਵਿੱਚ ਰੋ-ਰੋ ਕੇ ਕੀ ਹੋ ਗਈ?
(ੳ) ਪਾਗ਼ਲ
(ਅ) ਅੰਨ੍ਹੀਂ
(ੲ) ਕਮਲੀ
(ਸ) ਬਿਮਾਰ
ਪ੍ਰਸ਼ਨ 6. ਰਾਜਾ ਸਲਵਾਨ ਦੀਆਂ ਕਿੰਨੀਆਂ ਰਾਣੀਆਂ ਸਨ?
(ੳ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ
ਪ੍ਰਸ਼ਨ 7. ਪਿਤਾ ਦੇ ਆਦੇਸ਼ ‘ਤੇ ਪੂਰਨ ਕਿਸ ਨੂੰ ਪਹਿਲਾਂ ਮਿਲਨ ਗਿਆ?
(ੳ) ਇੱਛਰਾਂ ਨੂੰ
(ਅ) ਸਲਵਾਨ ਨੂੰ
(ੲ) ਰਸਾਲੂ ਨੂੰ
(ਸ) ਲੂਣਾ ਨੂੰ
ਪ੍ਰਸ਼ਨ 8. ਕਿਸ ਨੂੰ ਫੜ ਕੇ ਪੂਰਨ ਖੂਹ ਵਿੱਚੋਂ ਬਾਹਰ ਆ ਗਿਆ?
(ੳ) ਰੱਸੀ ਨੂੰ
(ਅ) ਧਾਗੇ ਨੂੰ
(ੲ) ਸੰਗਲ ਨੂੰ
(ਸ) ਹੱਥ ਨੂੰ
ਪ੍ਰਸ਼ਨ 9. ‘ਜੰਗੀ ਚੱਲਦੇ ਭਲੇ, ਨਗਰ ਵੱਸਦੇ ਭਲੇ।’ ਇਹ ਸ਼ਬਦ ਕਿਸ ਦੇ ਹਨ?
(ੳ) ਸਲਵਾਨ ਦੇ
(ਅ) ਇੱਛਰਾਂ ਦੇ
(ੲ) ਪੂਰਨ ਦੇ।
(ਸ) ਲੂਣਾ ਦੇ