ਪੂਰਨ ਭਗਤ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਰਾਜੇ ਸਲਵਾਨ ਨੇ ਆਪਣੇ ਪੁੱਤਰ ਪੂਰਨ ਨੂੰ ਭੋਰੇ ਵਿਚ ਰੱਖਣ ਦਾ ਹੁਕਮ ਕਿਉਂ ਦਿੱਤਾ?

ਉੱਤਰ – ਪੂਰਨ ਦੇ ਜਨਮ ਸਮੇਂ ਜੋਤਸ਼ੀਆਂ ਨੇ ਰਾਜੇ ਸਲਵਾਨ ਨੂੰ ਵਹਿਮ ਪਾ ਦਿੱਤਾ ਕਿ ਬਾਰ੍ਹਾਂ ਵਰ੍ਹਿਆਂ ਤੀਕ ਉਸ ਲਈ ਪੁੱਤਰ ਦਾ ਮੂੰਹ ਦੇਖਣਾ ਅਸ਼ੁੱਭ ਹੋਵੇਗਾ। ਇਸ ਕਰਕੇ ਰਾਜੇ ਨੇ ਪੂਰਨ ਨੂੰ ਬਾਰ੍ਹਾਂ ਵਰ੍ਹਿਆਂ ਤਾਈਂ ਭੋਰੇ ਵਿਚ ਪਾਉਣ ਦਾ ਹੁਕਮ ਦੇ ਦਿੱਤਾ।

ਪ੍ਰਸ਼ਨ 2 . ਲੂਣਾ ਨੇ ਪੂਰਨ ਉੱਤੇ ਝੂਠੀ ਤੋਹਮਤ ਕਿਉਂ ਲਾਈ?

ਉੱਤਰ – ਲੂਣਾ ਨੇ ਪੂਰਨ ਉੱਤੇ ਤੋਹਮਤ ਇਸ ਕਰਕੇ ਲਾਈ ਸੀ ਕਿਉਂਕਿ ਜਦੋਂ ਪੂਰਨ ਨੇ ਉਸ ਦੀ ਇੱਛਾ ਅਨੁਸਾਰ ਉਸ ਨਾਲ ਪੁੱਤਰ ਦੀ ਥਾਂ ਪ੍ਰੇਮੀ ਵਾਲਾ ਰਿਸ਼ਤਾ ਕਾਇਮ ਕਰਨਾ ਮਨਜ਼ੂਰ ਕੀਤਾ, ਤਾਂ ਉਸ ਵਿੱਚ ਬਦਲੇ ਦੀ ਭਾਵਨਾ ਜਾਗ ਪਈ ਸੀ। ਉਹ ਝੂਠੀ ਤੋਹਮਤ ਲਾ ਕੇ ਪੂਰਨ ਨੂੰ ਆਪਣਾ ਹੁਕਮ ਨਾ ਮੰਨਣ ਦੀ ਸਜ਼ਾ ਦੇਣੀ ਚਾਹੁੰਦੀ ਸੀ।

ਪ੍ਰਸ਼ਨ 3 . ਪੂਰਨ ਗੋਰਖ ਨਾਥ ਦੇ ਸੰਪਰਕ ਵਿਚ ਕਿਵੇਂ ਆਇਆ?

ਉੱਤਰ – ਗੋਰਖ ਨਾਥ ਦੀ ਟੋਲੀ ਉਸ ਖੂਹ ਕੋਲੋਂ ਲੰਘੀ, ਜਿਸ ਵਿੱਚ ਪੂਰਨ ਨੂੰ ਹੱਥ – ਪੈਰ ਵੱਢ ਕੇ ਸੁੱਟਿਆ ਹੋਇਆ ਸੀ। ਖੂਹ ਵਿੱਚੋਂ ਹਾਏ – ਹਾਏ ਦੀ ਅਵਾਜ਼ ਸੁਣ ਕੇ ਗੁਰੂ ਗੋਰਖ ਨਾਥ ਨੇ ਉਸ ਦੀ ਹੱਡ – ਬੀਤੀ ਸੁਣ ਕੇ ਉਸ ਨੂੰ ਖੂਹ ਵਿੱਚੋਂ ਕੱਢਿਆ। ਇਸ ਤਰ੍ਹਾਂ ਪੂਰਨ ਗੋਰਖ ਨਾਥ ਦੇ ਸੰਪਰਕ ਵਿਚ ਆਇਆ।

ਪ੍ਰਸ਼ਨ 4 . ਸੁੰਦਰਾਂ ਕੌਣ ਸੀ? ਉਸ ਦਾ ਪੂਰਨ ਨਾਲ ਸੰਪਰਕ ਕਿਵੇਂ ਹੋਇਆ?

ਉੱਤਰ – ਸੁੰਦਰਾਂ ਰਾਣੀ ਸੀ। ਜਦੋਂ ਪੂਰਨ ਉਸ ਦੇ ਮਹਿਲਾਂ ਵਿੱਚ ਭੀਖ ਮੰਗਣ ਗਿਆ, ਤਾਂ ਉਹ ਮਹਿਲਾਂ ਉੱਪਰੋਂ ਉਸ ਦੀ ਸੂਰਤ ਦੇਖ ਕੇ ਮੋਹੀ ਗਈ। ਉਸ ਨੇ ਉਸ ਨੂੰ ਭਿੱਖਿਆ ਦੇਣ ਲਈ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਵਿੱਚ ਪਾਇਆ।

ਇਸ ਤਰ੍ਹਾਂ ਪੂਰਨ ਦਾ ਸੁੰਦਰਾਂ ਨਾਲ ਸੰਪਰਕ ਹੋਇਆ। ਇਸ ਤਰ੍ਹਾਂ ਉਹ ਗੁਰੂ ਗੋਰਖ ਨਾਥ ਤੋਂ ਉਸ ਨੂੰ ਆਪਣੇ ਮਹਿਲਾਂ ਵਿਚ ਲਿਆਉਣ ਲਈ ਕਾਮਯਾਬ ਹੋ ਗਈ।

ਪ੍ਰਸ਼ਨ 5 . ਲੂਣਾ ਣੇ ਆਪਣੇ ਗੁਨਾਹ ਦਾ ਇਕਬਾਲ ਕਦੋਂ ਤੇ ਕਿਵੇਂ ਕੀਤਾ?

ਉੱਤਰ – ਜਦੋਂ ਲੂਣਾ ਪੁੱਤਰ ਨਾ ਹੋਣ ਕਰਕੇ ਨਿਰਾਸ਼ ਹੋਈ ਰਾਜੇ ਸਲਵਾਨ ਨਾਲ ਪੁੱਤਰ – ਪ੍ਰਾਪਤੀ ਲਈ ਪੂਰਨ ਭਗਤ ਕੋਲ ਪੁੱਜੀ, ਤਾਂ ਪੂਰਨ ਨੇ ਰਾਜੇ ਨੂੰ ਕਿਹਾ ਕਿ ਉਸ ਦੇ ਇੱਕ ਪੁੱਤਰ ਪਹਿਲਾਂ ਵੀ ਸੀ ਤੇ ਉਹ ਦੁਬਾਰਾ ਪੁੱਤਰ ਮੰਗਣ ਲਈ ਕਿਉਂ ਹੋਏ ਹਨ? ਪਹਿਲਾਂ ਤਾਂ ਉਹ ਮੁਕਰ ਗਏ, ਪਰ ਮਗਰੋਂ ਲੂਣਾ ਨੇ ਆਪਣੇ ਸਾਰੇ ਗੁਨਾਹ ਦਾ ਇਕਬਾਲ ਕਰਕੇ ਪਛਤਾਵੇ ਦਾ ਪ੍ਰਗਟਾਵਾ ਕੀਤਾ।

ਪ੍ਰਸ਼ਨ 6 . ਪੂਰਨ ਭਗਤ ਨੇ ਰਾਜੇ ਸਲਵਾਨ ਵੱਲੋਂ ਰਾਜ – ਭੋਗ ਦੇਣ ਦੀ ਪੇਸ਼ਕਸ਼ ਪ੍ਰਵਾਨ ਕਿਉਂ ਨਾ ਕੀਤੀ?

ਉੱਤਰ – ਪੂਰਨ ਜੋਗੀ ਹੋਣ ਕਰਕੇ ਤਿਆਗੀ ਸੀ ਤੇ ਉਸ ਦਾ ਮਾਇਆ ਨਾਲ ਮੋਹ ਨਹੀਂ ਸੀ, ਇਸ ਕਰਕੇ ਉਸ ਨੇ ਰਾਜੇ ਸਲਵਾਨ ਵੱਲੋਂ ਰਾਜ – ਭੋਗ ਦੀ ਪੇਸ਼ਕਸ਼ ਪ੍ਰਵਾਨ ਨਾ ਕੀਤੀ।