ਪੁਸਤਕਾਂ ਮੰਗਵਾਉਣ ਲਈ ਪੱਤਰ


ਆਪਣੇ ਇਲਾਕੇ ਦੇ ਪ੍ਰਕਾਸ਼ਕ ਤੋਂ ਵੀ. ਪੀ. ਪੀ. ਰਾਹੀਂ ਪੁਸਤਕਾਂ ਮੰਗਵਾਉਣ ਲਈ ਪੱਤਰ ਲਿਖੋ।




325, ਅਜੀਤ ਨਗਰ,

……………..ਸ਼ਹਿਰ।

ਮਿਤੀ : 13 ਮਈ, 20….

ਸੇਵਾ ਵਿਖੇ

ਮੈਨੇਜਰ ਸਾਹਿਬ,

………….ਪ੍ਰਕਾਸ਼ਨ,

…………. ਸ਼ਹਿਰ।

ਵਿਸ਼ਾ : ਵੀ. ਪੀ. ਪੀ. ਰਾਹੀਂ ਪੁਸਤਕਾਂ ਭੇਜਣ ਸੰਬੰਧੀ।

ਸ੍ਰੀਮਾਨ ਜੀ,

ਹੇਠ ਦਿੱਤੀਆਂ ਪੁਸਤਕਾਂ ਦੀ ਇੱਕ-ਇੱਕ ਕਾਪੀ ਉੱਪਰ ਦਿੱਤੇ ਪਤੇ ‘ਤੇ ਵੀ. ਪੀ. ਪੀ. ਰਾਹੀਂ ਭੇਜਣ ਦੀ ਕਿਰਪਾ ਕਰਨੀ:

1. ਲਹਿਰ ਹੁਲਾਰੇ : ਭਾਈ ਵੀਰ ਸਿੰਘ

2. ਸਾਵੇ ਪੱਤਰ : ਮੋਹਨ ਸਿੰਘ

3. ਛੇ ਰੁੱਤਾਂ : ਅੰਮ੍ਰਿਤਾ ਪ੍ਰੀਤਮ

4. ਮੈਂ ਤੇ ਮੈਂ : ਸ਼ਿਵ ਕੁਮਾਰ

5. ਲੋਹਾ ਕੁੱਟ : ਬਲਵੰਤ ਗਾਰਗੀ

6. ਅਤੀਤ ਦੇ ਪਰਛਾਵੇਂ : ਕਪੂਰ ਸਿੰਘ ਘੁੰਮਣ

7. ਮੜ੍ਹੀ ਦਾ ਦੀਵਾ : ਗੁਰਦਿਆਲ ਸਿੰਘ

8. ਮੇਰੀ ਦੁਨੀਆਂ : ਨਾਨਕ ਸਿੰਘ

9. ਆਰਸੀ : ਤੇਜਾ ਸਿੰਘ

10. ਰਸੀਦੀ ਟਿਕਟ : ਅੰਮ੍ਰਿਤਾ ਪ੍ਰੀਤਮ

ਆਸ ਹੈ ਤੁਸੀਂ ਇਹਨਾਂ ਪੁਸਤਕਾਂ ‘ਤੇ ਯੋਗ ਕਮਿਸ਼ਨ ਕੱਟ ਕੇ ਜਲਦੀ ਹੀ ਪੁਸਤਕਾਂ ਭੇਜ ਦਿਓਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਕਰਨੈਲ ਸਿੰਘ