ਪਿੰਡਾਂ ਵਿੱਚੋਂ ਪਿੰਡ ਸੁਣੀਂਦਾ – ਲੰਮੀ ਬੋਲੀ
ਪ੍ਰਸ਼ਨ 1 . ਲੱਲੀਆਂ ਪਿੰਡ ਦੀ ਕਿਹੜੀ ਚੀਜ਼ ਮਸ਼ਹੂਰ ਹੈ?
ਉੱਤਰ – ਦੋ ਬਲਦ
ਪ੍ਰਸ਼ਨ 2 . ਪਿੰਡ ਦੇ ਬਲਦਾਂ ਦੇ ਗਲ ਵਿਚ ਕੀ ਪਿਆ ਹੋਇਆ ਹੈ?
ਉੱਤਰ – ਟੱਲੀਆਂ
ਪ੍ਰਸ਼ਨ 3 . ਪਿੰਡ ਦੇ ਬਲਦ ਭੱਜ – ਭੱਜ ਕੇ ਕੀ ਬੀਜਦੇ ਸਨ?
ਉੱਤਰ – ਮੱਕੀ
ਪ੍ਰਸ਼ਨ 4 . ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿਚ ਕਿਹੜੇ ਮੇਲੇ ਦੀ ਗੱਲ ਕੀਤੀ ਗਈ ਹੈ?
ਉੱਤਰ – ਮੁਕਤਸਰ ਦੇ
ਪ੍ਰਸ਼ਨ 5 . ਮੁਕਤਸਰ ਦੇ ਮੇਲੇ ਕੌਣ ਚੱਲਿਆ ਸੀ ?
ਉੱਤਰ – ਦੋ ਮੁਟਿਆਰਾਂ
ਪ੍ਰਸ਼ਨ 6 . ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿਚ ਭਰਪੂਰ ਫ਼ਸਲ ਲੈਣ ਲਈ ਕੌਣ – ਕੌਣ ਉਤਸ਼ਾਹ ਨਾਲ ਕੰਮ ਕਰਦੇ ਹਨ?
ਉੱਤਰ – ਪਿੰਡ ਵਿੱਚ ਭਰਪੂਰ ਫ਼ਸਲ ਲੈਣ ਲਈ ਕਿਸਾਨ ਤੇ ਉਸ ਦੇ ਬਲਦ ਉਤਸ਼ਾਹ ਨਾਲ ਕੰਮ ਕਰਦੇ ਹਨ।
ਪ੍ਰਸ਼ਨ 7 . ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ’ ਬੋਲੀ ਵਿਚ ਕਿਸਾਨ ਦੀ ਕਿਰਤ, ਉਸ ਦੇ ਬਲਦ, ਭਰਪੂਰ ਫ਼ਸਲ ਤੇ ਤਿਉਹਾਰ ਸਾਰੇ ਇੱਕ – ਮਿੱਕ ਹੋਏ ਹਨ। ਦੱਸੋ ਕਿਵੇਂ?
ਉੱਤਰ – ਇਸ ਬੋਲੀ ਵਿਚ ਕਿਸਾਨ ਦੀ ਖੇਤਾਂ ਵਿੱਚ ਕੀਤੀ ਜਾਣ ਵਾਲੀ ਕਿਰਤ ਦਾ ਜ਼ਿਕਰ ਹੈ। ਉਸ ਨੂੰ ਇਹ ਕਿਰਤ ਬਲਦਾਂ ਨਾਲ ਕਰਦਿਆਂ ਦੱਸਿਆ ਗਿਆ ਹੈ, ਜਿਸ ਸਦਕੇ ਖੇਤਾਂ ਵਿੱਚ ਭਰਪੂਰ ਫ਼ਸਲ ਹੁੰਦੀ ਹੈ।
ਭਰਪੂਰ ਫ਼ਸਲ ਲੈ ਕੇ ਉਸ ਦਾ ਧਿਆਨ ਮੁਕਤਸਰ ਦੇ ਮੇਲੇ ਵਲ ਜਾਂਦਾ ਹੈ। ਇਸ ਤਰ੍ਹਾਂ ਇਸ ਬੋਲੀ ਵਿਚ ਕਿਸਾਨ ਦੀ ਕਿਰਤ, ਉਸ ਦੇ ਬਲਦ, ਭਰਪੂਰ ਫ਼ਸਲ ਤੇ ਤਿਉਹਾਰ ਸਾਰੇ ਇਕ – ਮਿਕ ਹੋਏ ਹਨ।