ਪਾਤਰ ਦਾ ਪਾਤਰ ਚਿਤਰਨ : ਰਿਕਸ਼ਾ ਵਾਲਾ


ਪ੍ਰਸ਼ਨ 1. ‘ਮਾੜਾ ਬੰਦਾ’ ਕਹਾਣੀ ਦੇ ‘ਰਿਕਸ਼ੇ ਵਾਲ਼ੇ’ ਪਾਤਰ ਦਾ ਪਾਤਰ-ਚਿਤਰਨ 125 ਤੋਂ 150 ਸ਼ਬਦਾ ਵਿੱਚ ਕਰੋ।

ਉੱਤਰ : ਕਹਾਣੀ ‘ਮਾੜਾ ਬੰਦਾ’ ਵਿੱਚ ਮਾੜਾ ਬੰਦਾ ਰਿਕਸ਼ੇ ਵਾਲ਼ੇ ਨੂੰ ਕਿਹਾ ਗਿਆ ਹੈ। ਰਿਕਸ਼ੇ ਵਾਲ਼ਾ ਇੱਕ ਗਰੀਬੜਾ, ਕਮਜ਼ੋਰ ਤੇ ਗੰਦਾ ਜਿਹਾ ਦਿਖਣ ਵਾਲਾ ਵਿਅਕਤੀ ਸੀ। ਉਸ ਦੀ ਪਿੱਠ ਕੁੱਬੀ ਅਤੇ ਉਸ ਦੀ ਗੰਦੀ ਬੁਸ਼ਰਟ ‘ਤੇ ਰੰਗ ਬਰੰਗੀ ਟਾਕੀ ਲੱਗੀ ਹੋਈ ਸੀ। ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਅਤੇ ਉਸ ਨੇ ਕੱਛਾ ਪਾਇਆ ਹੋਇਆ ਸੀ। ਉਸ ਦੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਕਹਾਣੀ ਵਿੱਚੋਂ ਉਸ ਦੇ ਪਾਤਰ ਦੇ ਕੁਝ ਪੱਖ ਹੋਰ ਉਘੜਦੇ ਹਨ ਜੋ ਹੇਠ ਲਿਖੇ ਹਨ :

1. ਮੂਰਖ ਵਿਅਕਤੀ : ਰਿਕਸ਼ੇ ਵਾਲਾ ਇੱਕ ਮੂਰਖ ਵਿਅਕਤੀ ਹੈ। ਉਹ ਪਿਆਰ ਨਾਲ ਹੋਰ ਪੈਸੇ ਲੈਣ ਦਾ ਯਤਨ ਨਹੀਂ ਕਰਦਾ ਸਗੋਂ ਦੋ ਰੁਪਏ ਵੀ ਵਗਾਹ ਮਾਰਦਾ ਹੈ ਜਿਸ ‘ਤੇ ਲੇਖਕ ਨੂੰ ਗੁੱਸਾ ਆ ਜਾਂਦਾ ਹੈ ।

2. ਗ਼ਰੀਬੀ ਅਤੇ ਹਾਲਾਤ ਦਾ ਮਾਰਿਆ ਹੋਇਆ: ਰਿਕਸ਼ੇ ਵਾਲੇ ਦੀ ਸ਼ਕਲ ਅਤੇ ਪਹਿਰਾਵੇ ਤੋਂ ਸਾਬਤ ਹੁੰਦਾ ਹੈ ਕਿ ਉਹ ਹਾਲਾਤ ਦਾ ਮਾਰਿਆ ਹੋਇਆ ਵਿਅਕਤੀ ਹੈ। ਉਸ ਦਾ ਹੁਲੀਆ ਗ਼ਰੀਬਾਂ ਵਾਲਾ ਹੈ।

3. ਇੰਤਜ਼ਾਰ ਕਰਨ ਵਾਲਾ : ਰਿਕਸ਼ੇ ਵਾਲਾ ਵੱਧ ਪੈਸੇ ਮਿਲਨ ਦਾ ਇੰਤਜ਼ਾਰ ਕਰਦਾ ਹੈ। ਉਹ ਪਾਰਕ ਦੇ ਮੂਹਰੇ ਰਿਕਸ਼ਾ ਖੜ੍ਹਾ ਕਰਕੇ ਕਾਫੀ ਚਿਰ ਉਡੀਕ ਕਰਦਾ ਹੈ।

4. ਆਪਣੀ ਪ੍ਰਸਥਿਤੀ ਨੂੰ ਜਾਣਨ ਵਾਲਾ : ਰਿਕਸ਼ੇ ਵਾਲੇ ਨਾਲ ਜਦ ਲੇਖਕ ਲੜਨ ਲਈ ਆਉਂਦਾ ਹੈ ਤਾਂ ਆਪਣੇ ਆਪ ਨੂੰ ‘ਗ਼ਰੀਬ ਤੇ ਮਾੜਾ ਬੰਦਾ’ ਕਹਿ ਕੇ ਤੁਰ ਪੈਂਦਾ ਹੈ।


ਰਿਕਸ਼ਾ ਵਾਲਾ