ਪਾਤਰ ਚਿਤਰਨ : ਸੁਸ਼ਮਾ ਦਾ ਪਤੀ


ਇਕ ਹੋਰ ਨਵਾਂ ਸਾਲ : ਸੁਸ਼ਮਾ ਦਾ ਪਤੀ


ਪ੍ਰਸ਼ਨ. ਸੁਸ਼ਮਾ ਦੇ ਪਤੀ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਸੁਸ਼ਮਾ ਦਾ ਪਤੀ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਉਹ ਬੜਾ ਜੈਂਟਲਮੈਨ ਦਿਖਾਈ ਦਿੰਦਾ ਹੈ। ਉਹ ਆਪਣੀ ਪਤਨੀ ਨਾਲ ਸਕੂਟਰ ਉੱਤੇ ਨਵੇਂ ਸਾਲ ਦੀ ਇਕ ਪਾਰਟੀ ਵਿਚ ਸ਼ਾਮਿਲ ਹੋਣ ਲਈ ਛਾਉਣੀ ਵਲ ਜਾ ਰਿਹਾ ਹੈ, ਪਰੰਤੂ ਰਸਤੇ ਵਿਚ ਗਾਂਧੀ ਗਰਾਊਂਡ ਨੇੜੇ ਆਪਣਾ ਸਕੂਟਰ ਖ਼ਰਾਬ ਹੋਣ ਤੇ ਉਹ ਪਤਨੀ ਸਮੇਤ ਬੰਤੇ ਦੇ ਰਿਕਸ਼ੇ ਵਿਚ ਬੈਠ ਜਾਂਦਾ ਹੈ।

ਸਵਾਰਥੀ ਤੇ ਬੇਅਣਖਾ : ਉਹ ਬੇਅਣਖਾ ਤੇ ਸਵਾਰਥੀ ਆਦਮੀ ਹੈ। ਉਹ ਆਪਣੀ ਪਰਮੋਸ਼ਨ ਲਈ ਆਪਣੇ ਬਾਸ ਰੋਸ਼ਾ ਸਾਹਿਬ ਨੂੰ ਖ਼ੁਸ਼ ਕਰਨ ਲਈ ਆਪਣੀ ਪਤਨੀ ਦੀ ਵਰਤੋਂ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨਾਲ ਡਾਂਸ ਕਰ ਕੇ ਉਸ ਨੂੰ ਖ਼ੁਸ਼ ਕਰੇ। ਉਹ ਅਜਿਹਾ ਹੀ ਕਰਦੀ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਉਹ ਮਿਸਿਜ ਨਾਥ ਨੂੰ ਡਾਂਸ ਵਿਚ ਉਸ ਦੀ ਪਾਰਟਨਰ ਨਾ ਬਣਨ ਦੇਵੇ, ਨਹੀਂ ਤਾਂ ਉਸ ਦੀ ਪਰਮੋਸ਼ਨ ਨਹੀਂ ਹੋਣੀ।

ਬਾਸ ਤੋਂ ਡਰਨ ਵਾਲਾ : ਬੇਸ਼ੱਕ ਉਹ ਕਹਿੰਦਾ ਹੈ ਕਿ ਉਹ ਆਪਣੇ ਬਾਸ ਤੋਂ ਡਰਦਾ ਨਹੀਂ, ਪਰੰਤੂ ਉਸ ਦੀ ਇਹ ਗੱਲ ਠੀਕ ਨਹੀਂ। ਇਹ ਉਸ ਦਾ ਡਰ ਹੀ ਹੈ, ਜਿਹੜਾ ਉਸ ਨੂੰ ਆਪਣੀ ਪਰਮੋਸ਼ਨ ਖ਼ਾਤਰ ਆਪਣੀ ਪਤਨੀ ਨੂੰ ਉਸ ਨਾਲ ਡਾਂਸ ਦੀ ਖੁੱਲ੍ਹ ਦੇਣ ਲਈ ਮਜਬੂਰ ਕਰਦਾ ਹੈ। ਉਹ ਬਾਸ ਦੀ ਨਰਾਜ਼ਗੀ ਤੋਂ ਡਰਦਾ ਹੀ ਆਪਣੀ ਪਤਨੀ ਨੂੰ ਉਸ ਨਾਲ ਡਾਂਸ ਕਰਦਿਆਂ ਹੱਸਣ ਤੋਂ ਵਰਜਦਾ ਹੈ।

ਸ਼ਰਾਬ ਪੀਣ ਵਾਲਾ : ਉਸ ਦੀ ਪਤਨੀ ਕਹਿੰਦੀ ਹੈ, ‘ਅੱਛਾ ਗੱਲ ਸੁਣੋ, ਅੱਜ ਬਹੁਤੀ ਨਾ ਪੀ ਜਾਣਾ ਕਿਤੇ, ਉਸ ਦਿਨ ਵਾਂਗ ਨਾ ਕਰਨਾ। ਰਾਤੀਂ ਘਰ ਈ ਨਾ ਜਾ ਸਕੇ।”


ਪਾਤਰ ਚਿਤਰਨ : ਸੁਸ਼ਮਾ