CBSEEducationNCERT class 10thPunjab School Education Board(PSEB)

ਪਾਤਰ ਚਿਤਰਨ : ਇੰਸਪੈਕਟਰ


ਇਕ ਹੋਰ ਨਵਾਂ ਸਾਲ : ਇੰਸਪੈਕਟਰ 


ਪ੍ਰਸ਼ਨ. ਇੰਸਪੈਕਟਰ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਇੰਸਪੈਕਟਰ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗਣ, ਪਰ ਦਿਲਚਸਪ ਪਾਤਰ ਹੈ। ਉਹ ਪੁਲਿਸ ਦਾ ਇੰਸਪੈਕਟਰ ਹੈ ਤੇ ਰਾਤ ਵੇਲੇ ਸ਼ਰਾਬੀ ਹਾਲਤ ਵਿਚ ਬੰਤੇ ਦੇ ਰਿਕਸ਼ੇ ਵਿਚ ਸਵਾਰ ਹੁੰਦਾ ਹੈ। ਉਸ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਹੈ। ਉਹ ਰਿਕਸ਼ੇ ਵਿਚ ਮਾਡਲ ਟਾਊਨ ਦੀ ਇਕ ਗਲੀ ਵਿਚ ਕਿਸੇ ਤੀਵੀਂ ਦੇ ਘਰ ਜਾਂਦਾ ਹੈ ਤੇ ਅੰਦਰ ਵੜ ਜਾਂਦਾ ਹੈ। ਬੰਤੇ ਨੂੰ ਉਸ ਤੋਂ ਕਿਰਾਇਆ ਕੁੱਝ ਵੀ ਨਾ ਮਿਲਿਆ, ਪਰ ਉਸ ਨੇ ਬੰਤੇ ਨੂੰ ਬੜੇ ਪਿਆਰ ਨਾਲ ਸ਼ਰਾਬ ਦੇ ਘੁੱਟ ਪਿਲਾਏ, ਜਿਸ ਨਾਲ ਉਸ ਨੂੰ ਖੂਬ ਨਸ਼ਾ ਹੋ ਜਾਂਦਾ ਹੈ।

ਪੁਲਸੀਆ ਹੰਕਾਰ : ਉਹ ਬੰਤੇ ਨੂੰ ਕਹਿੰਦਾ ਹੈ, ”ਮੈਂ ਕੋਈ ਮਾਮੂਲੀ ਆਦਮੀ ਨਹੀਂ, ਇੰਸਪੈਕਟਰ ਹਾਂ ਵੱਡਾ।” ਜਦੋਂ ਬੰਤਾ ਕਹਿੰਦਾ ਹੈ ਕਿ ਰਿਕਸ਼ੇ ਵਿਚ “ਬੈਠ ਜਾਓ ਜੀ…. .” ਤਾਂ ਇਹ ਕਹਿੰਦਾ ਹੈ…. ”ਬੈਠ ਜਾਉ ਦਿਆ ਪੁੱਤਰਾ… ਬਾਂਹ ਫੜ ਕੇ ਬਠਾਲ।” ਫਿਰ ਜਦੋਂ ਬੰਤਾ ਕਹਿੰਦਾ ਹੈ, ਲਓ ਬੈਠ ਜਾਓ, ਗੁੱਸੇ ਕਿਉਂ ਹੁੰਦੇ ਓ ਐਵੇਂ?” ਤਾਂ ਇਹ ਕਹਿੰਦਾ ਹੈ, ‘ਬਹੁਤਾ ਚਬੜ-ਚਬੜ ਨਾ ਕਰ, ਸਿੱਧੀ ਤਰ੍ਹਾਂ ਰਿਕਸ਼ਾ ਚਲਾ।”

ਸ਼ਰਾਬ ਵਿਚ ਗੁੱਟ : ਇੰਸਪੈਕਟਰ ਬੰਤੇ ਦੇ ਰਿਕਸ਼ੇ ਵਿਚ ਬੈਠਣ ਤੋਂ ਪਹਿਲਾਂ ਹੀ ਖੂਬ ਸ਼ਰਾਬੀ ਸੀ ਤੇ ਰਿਕਸ਼ੇ ਵਿਚ ਬੈਠਾ ਨਾਲ-ਨਾਲ ਸ਼ਰਾਬ ਵੀ ਪੀਈ ਜਾਂਦਾ ਹੈ। ਜਦੋਂ ਉਹ ਬੋਤਲ ਵਿਚੋਂ ਸ਼ਰਾਬ ਦਾ ਘੁੱਟ ਭਰਦਾ ਸੀ, ਤਾਂ ਸ਼ਰਾਬ ਉਸ ਦੇ ਕੱਪੜਿਆਂ ਉੱਤੇ ਡੁੱਲ੍ਹ ਰਹੀ ਸੀ, ਜਿਸ ਬਾਰੇ ਉਸ ਨੂੰ ਕੋਈ ਸੁਰਤ ਨਹੀਂ ਸੀ। ਉਸ ਦੀ ਪੱਗ ਵੀ ਢਿੱਲੀ ਸੀ ਤੇ ਉਹ ਡਿਗੂੰ-ਡਿਗੂੰ ਕਰਦੀ ਸੀ। ਫਿਰ ਉਹ ਪਿਸ਼ਾਬ ਕਰਨ ਲਈ ਉੱਤਰ ਕੇ ਬੰਤੇ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਫੜ ਕੇ ਖੜ੍ਹਾ ਹੋਵੇ। ਫਿਰ ਜਦੋਂ ਉਸ ਤੋਂ ਆਪਣੀ ਪੈਂਟ ਦੇ ਬਟਨ ਬੰਦ ਨਹੀਂ ਹੁੰਦੇ, ਤਾਂ ਬੰਤੇ ਦੇ ਕਹਿਣ ‘ਤੇ ਉਹ ਉਸੇ ਤਰ੍ਹਾਂ ਹੀ ਖੁੱਲ੍ਹੇ ਰਹਿਣ ਦਿੰਦਾ ਹੈ।

ਰਿਸ਼ਵਤਖ਼ੋਰ ਤੇ ਬਦਲੇਖ਼ੋਰ : ਉਸ ਨੂੰ ਗੁੱਸਾ ਹੈ ਕਿ ਕਾਰਖ਼ਾਨੇ ਵਾਲੇ ਨੇ ਉਸ ਨੂੰ ਪੰਜ ਕਹਿ ਕੇ ਤਿੰਨ ਸੌ ਦੇ ਕੇ ਧੋਖਾ ਕੀਤਾ ਹੈ। ਉਹ ਉਸ ਨੂੰ ਸਿੱਧਾ ਕਰਨ ਦੀ ਧਮਕੀ ਦਿੰਦਾ ਹੈ।

ਸਥਿਤੀ ਨੂੰ ਦੇਖ ਕੇ ਹੈਂਕੜ ਛੱਡ ਦੇਣ ਵਾਲਾ : ਜਦੋਂ ਬੰਤਾ ਉਸ ਦੇ ਹੈਂਕੜ ਭਰੇ ਰਵੱਈਏ ਤੋਂ ਖਿਝ ਕੇ ਉਸ ਨੂੰ ਰਾਹ ਵਿਚ ਹੀ ਰਿਕਸ਼ੇ ਵਿਚੋਂ ਉਤਰਨ ਲਈ ਕਹਿੰਦਾ ਹੈ, ਤਾਂ ਇਸਦਾ ਰਵੱਈਆ ਇਕ ਦਮ ਬਦਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ, ”ਵੀਰ ਮੇਰਿਆ ਗੁੱਸਾ ਨਹੀਂ ਕਰੀਦਾ, ਐ ਲੈ ਫੜ ਤੂੰ ਵੀ ਪੀ ਘੁੱਟ” ਤੇ ਬਦੋ ਬਦੀ ਉਸ ਦੇ ਮੂੰਹ ਨੂੰ ਬੋਤਲ ਲਾ ਦਿੰਦਾ ਹੈ। ਅੰਤ ਉਹ ਬੰਤੇ ਨੂੰ ਬੋਤਲ ਫੜਾ ਕੇ ਕਹਿੰਦਾ ਹੈ ”ਮੈਂ ਨਹੀਂ ਪੀਣੀ ਹੋਰ……ਸਜਨਵਾ ਮੈਂ ਨਹੀਂ ਪੀਣੀ ਹੋਰ, ਬਲਮਵਾ ਮੈਂ ਨਹੀਂ ਪੀਣੀ ਹੋਰ।’ ਇਹ ਸੁਣ ਕੇ ਬੰਤੇ ਦਾ ਹਾਸਾ ਨਿਕਲ ਜਾਂਦਾ ਹੈ।

ਹਾਸ-ਰਸ ਪੈਦਾ ਕਰਨ ਵਾਲਾ : ਉਸ ਦਾ ਚਰਿੱਤਰ, ਗੱਲ-ਬਾਤ ਤੇ ਕਾਰਜ ਨਾਵਲ ਵਿਚ ਕਾਫ਼ੀ ਹਾਸ-ਰਸ ਪੈਦਾ ਕਰਦੇ ਹਨ।


ਪਾਤਰ ਚਿਤਰਨ : ਤਾਰੋ