ਪਾਠ: ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦੇ ਮੇਲੇ ਤੇ ਤਿਉਹਾਰ : ਔਖੇ ਸ਼ਬਦਾਂ ਦੇ ਅਰਥ
ਸੰਸਕ੍ਰਿਤਿਕ-ਸੱਭਿਆਚਾਰਿਕ।
ਨੁਹਾਰ—ਮੁਹਾਂਦਰਾ।
ਪ੍ਰਤਿਬਿੰਬਤ ਹੁੰਦੀ-ਅਕਸ ਦਿਖਾਈ ਦਿੰਦਾ।
ਪ੍ਰਤਿਭਾ– ਯੋਗਤਾ, ਬੁੱਧੀ।
ਨਿਖਰਦੀ-ਚਮਕਦੀ, ਲਿਸ਼ਕਦੀ, ਸਾਫ਼ ਹੁੰਦੀ।
ਚਰਿੱਤਰ-ਚਾਲ-ਚਲਣ।
ਨਿਰਮਾਣ—ਉਸਾਰੀ।
ਨਿਰਮਾਣ ਹੁੰਦਾ- ਬਣਦਾ।
ਸਮੂਹਿਕ-ਸਾਂਝੇ, ਇਕੱਠੇ।
ਵਸੀਲੇ-ਸਾਧਨ।
ਕਲਾਤਮਿਕ-ਕਲਾ ਸੰਬੰਧੀ।
ਤ੍ਰਿਪਤੀ-ਸੰਤੁਸ਼ਟੀ।
ਜਾਤੀ-ਜਾਤ, ਕੌਮ।
ਤਾਲ-ਬੱਧ—ਲੈ-ਬੱਧ, ਸੁਰ-ਬੱਧ।
ਇਕਸੁਰ-ਮਿਲਦੇ ਸੁਰ ਵਾਲਾ।
ਬੀਜ-ਰੂਪ ਵਿੱਚ—ਮੁਢਲੇ ਰੂਪ ਵਿੱਚ।
ਪੁਰਬ-ਉਤਸਵ, ਤਿਉਹਾਰ।
ਜਲਾਲ-ਨੂਰ, ਚਮਕ।
ਭਖਦਾ-ਮਘਦਾ।
ਲਾੜਾ—ਵਿਆਹ ਵਾਲਾ ਮੁੰਡਾ, ਦੁਲਹਾ।
ਬਰਾਤੀ-ਜਨੇਤੀ, ਜਾਂਞੀ, ਬਰਾਤ ਵਿੱਚ ਨਾਲ ਜਾਣ ਵਾਲਾ ਵਿਅਕਤੀ।
ਨਿੱਜ-ਆਪਾ।
ਮਨਮੋਹਣਾ-ਮਨ ਨੂੰ ਮੋਹ ਲੈਣ ਵਾਲਾ।
ਲੁਭਾਵਣਾ-ਲੁਭਾ ਲੈਣ ਵਾਲਾ।
ਪ੍ਰਤਿਨਿਧਤਾ-ਨੁਮਾਇੰਦਗੀ।
ਭਰਪੂਰ-ਭਰਿਆ ਹੋਇਆ, ਨੱਕੋ-ਨੱਕ ਭਰਿਆ ਹੋਇਆ।
ਵੰਨ-ਸੁਵੰਨੀਆਂ-ਤਰ੍ਹਾਂ-ਤਰ੍ਹਾਂ ਦੀਆਂ, ਭਾਂਤ-ਭਾਂਤ ਦੀਆਂ।
ਨਿਕ-ਸੁਕ- ਛੋਟਾ-ਮੋਟਾ ਸਮਾਨ।
ਕਲਾਕਾਰ-ਹੁਨਰਮੰਦ।
ਸ਼ਿਲਪੀ-ਕਾਰੀਗਰ, ਸ਼ਿਲਪਕਾਰ।
ਇਕਸੁਰਤਾ-ਇਕਸੁਰ ਹੋਣ ਦਾ ਭਾਵ।
ਪ੍ਰਤੀਕ-ਚਿੰਨ੍ਹ, ਨਿਸ਼ਾਨ।
ਗੇੜ-ਚੱਕਰ।
ਪ੍ਰਕਿਰਤਕ-ਕੁਦਰਤੀ।
ਵਾਤਾਵਰਨ-ਮਾਹੌਲ।
ਸਾਹਸ—ਹੌਸਲਾ।
ਸੁਦੀ ਪੰਜ—ਚਾਨਣ ਪੱਖ ਦੀ ਪੰਜਵੀਂ।
ਹੁਲਾਸ-ਖ਼ੁਸ਼ੀ, ਉਤਸ਼ਾਹ, ਉਮਾਹ।
ਹਕੀਕਤ ਰਾਏ – ਇੱਕ ਇਤਿਹਾਸਿਕ ਵਿਅਕਤੀ ਜਿਸ ਨੇ ਧਰਮ ਲਈ ਸੀਸ ਦੇ ਦਿੱਤਾ।
ਸਮਾਧ—ਕਬਰ, ਮੜ੍ਹੀ, ਮੜ੍ਹੀ ਵਾਲੀ ਥਾਂ ਹੋਈ ਗੁੰਬਦਦਾਰ ਉਸਾਰੀ
ਫੱਗਣ-ਬਿਕਰਮੀ ਸੰਮਤ ਦਾ ਆਖ਼ਰੀ/ਬਾਰ੍ਹਵਾਂ ਮਹੀਨਾ, ਮਾਘ ਤੋਂ ਅਗਲਾ ਮਹੀਨਾ।
ਅੰਸ਼-ਹਿੱਸਾ, ਭਾਗ।
ਰਚਾਂਦਾ—ਰਚਾਉਂਦਾ।
ਨਿਤਾਰਨਾ-ਸਾਫ਼ ਕਰਨਾ, ਝੂਠ-ਸੱਚ ਦਾ ਨਿਰਨਾ ਕਰਨਾ।
ਪੁਰਾਣਿਕ-ਪੁਰਾਣ ਸੰਬੰਧੀ।
ਪੁਰਾਣ-ਹਿੰਦੂਆਂ ਦੇ ਲਾਜ਼ਮੀ ਧਾਰਮਿਕ ਗ੍ਰੰਥ।
ਬੀਰ-ਭਾਵਨਾ-ਬਹਾਦਰੀ ਦੀ ਭਾਵਨਾ।
ਪ੍ਰਜਵਲਿਤ-ਪ੍ਰਕਾਸ਼ਮਾਨ, ਰੋਸ਼ਨ, ਭਖਦਾ ਹੋਇਆ।
ਸੂਰਮੇ-ਬਹਾਦਰ, ਸੂਰਬੀਰ, ਜੋਧੇ।
ਕਰਤੱਬ-ਹੁਨਰ, ਕਸਬ।
ਸਨਮਾਨ-ਆਦਰ, ਇੱਜ਼ਤ, ਵਡਿਆਈ।
ਸੁਹਾਵਣੀ—ਸੁਹਾਉਣੀ, ਖ਼ੁਸ਼ਗਵਾਰ।
ਤਿਥ-ਚੰਦਰਮਾ ਦੇ ਆਧਾਰ ‘ਤੇ ਮਹੀਨੇ ਦਾ ਕੋਈ ਦਿਨ।
ਉਤਸੁਕਤਾ– ਤੀਬਰ ਇੱਛਾ, ਤਾਂਘ।
ਸ਼ੇਸ਼ਨਾਗ-ਨਾਗਵੰਸ ਅਤੇ ਪਤਾਲ ਦਾ ਰਾਜਾ। ਪੁਰਾਣ-ਕਥਾ ਅਨੁਸਾਰ ਇਸ ਦੇ ਹਜ਼ਾਰ ਸਿਰ ਹਨ ਜੋ ਵਿਸ਼ਨੂੰ ਭਗਵਾਨ ‘ਤੇ ਛਾਇਆ ਕਰਦੇ ਸਨ।
ਫੰਨ-ਕੁਝ ਸੱਪਾਂ ਦੇ ਸਿਰ ਦਾ ਉਹ ਰੂਪ ਜੋ ਫੈਲ ਕੇ ਪੱਤੇ ਵਰਗਾ ਹੋ ਜਾਂਦਾ ਹੈ।
ਭੋਇੰ-ਭੂਮੀ, ਧਰਤੀ।
ਉਤਪਾਦਿਕਤਾ-ਪੈਦਾਇਸ਼।
ਪੈਲੀ-ਖੇਤੀ, ਫ਼ਸਲ, ਖੇਤ।
ਉਚੇਚੀ—ਵਿਸ਼ੇਸ਼।
ਗੁੱਗਾ—ਉਹ ਸੱਪ ਜੋ ਰੂਪ ਬਦਲ ਕੇ ਮਨੁੱਖੀ ਜਾਮਾ ਧਾਰਨ ਕਰ ਸਕੇ।
ਵਾਚਕ-ਕਹਿਣ ਵਾਲਾ, ਪ੍ਰਗਟਾਉਣ ਵਾਲਾ। ਲੋਕ-ਧਾਰਾ ਅਨੁਸਾਰ ਗੁੱਗਾ ਸੱਪਾਂ ਦਾ ਰਾਜਾ ਸੀ।
ਲੋਕ-ਧਾਰਾ-ਲੋਕ-ਪਰੰਪਰਾ, ਲੋਕ-ਵਾਰਤਾ।
ਯੋਧਾ-ਬਹਾਦਰ, ਸੂਰਮਾ, ਯੁੱਧ/ ਜੁੱਧ ਕਰਨ ਵਾਲਾ।
ਕਬੀਲੇ—ਖ਼ਾਨਦਾਨ, ਘਰਾਨਾ, ਪਰਿਵਾਰ।
ਧਾੜਵੀਆਂ—ਡਾਕੂਆਂ, ਲੁਟੇਰਿਆਂ।
ਗਾਥਾ-ਕਥਾ-ਕਹਾਣੀ, ਉਸਤਤੀ।
ਸਿਮਰਤੀ-ਯਾਦ।
ਭਾਦਰੋਂ ਦੀ ਚੌਦਾਂ-ਭਾਦੋਂ/ਭਾਦਰੋਂ ਮਹੀਨੇ ਦੇ ਚਾਨਣ ਪੱਖ ਦੀ ਚੌਦਾਂ (ਚੌਦਵੀਂ) ਨੂੰ।
ਮਾੜੀ-ਸਮਾਧ।
ਬਿਕਰਮੀ– ਬਿਕਰਮਾਜੀਤ ਨਾਲ ਸੰਬੰਧਿਤ, ਬਿਕਰਮੀ ਸੰਮਤ, ਬਿਕਰਮਾ ਜੀਤ ਦੇ ਨਾਂ ‘ਤੇ ਚੱਲਿਆ ਸੰਮਤ। ਇਹ ਈਸਵੀ ਸੰਨ ਤੋਂ 57 ਸਾਲ ਪਹਿਲਾਂ ਸ਼ੁਰੂ ਹੁੰਦਾ ਹੈ।
ਬਿਕਰਮਾ ਜੀਤ-ਇੱਕ ਪ੍ਰਸਿੱਧ ਰਾਜਾ।
ਲੌਕਿਕ-ਸੰਸਾਰਿਕ, ਇਸ ਸੰਸਾਰ/ਲੋਕ ਨਾਲ ਸੰਬੰਧਿਤ।
ਪਤਿਆਉਣ—ਰਾਜ਼ੀ/ਖ਼ੁਸ਼ ਕਰਨ।
ਮੁੱਢ-ਕਦੀਮ-ਬਹੁਤ ਪੁਰਾਣਾ ਸਮਾਂ।
ਪ੍ਰਚਲਿਤ-ਜਿਸ ਦਾ ਰਿਵਾਜ ਹੋਵੇ, ਚਾਲੂ, ਜਾਰੀ।
ਚੇਤਰ, ਅੱਸੂ-ਦੇਸੀ ਮਹੀਨੇ, ਇਹਨਾਂ ਮਹੀਨਿਆਂ ਵਿੱਚ ਨਰਾਤੇ ਆਉਂਦੇ ਹਨ।
ਪ੍ਰਵੇਸ਼-ਦਾਖ਼ਲ ਹੋਣ/ਅੰਦਰ ਜਾਣ ਦੀ ਕਿਰਿਆ।
ਰੱਖਾਂ—ਤਵੀਤ ਆਦਿ, ਪਰਹੇਜ਼।
ਸੁੱਖਣਾ-ਮੰਨਤ, ਸੁੱਖ, ਸੁੱਖੀ ਹੋਈ ਚੀਜ਼-ਵਸਤ।
ਟੋਭਾ—ਛੱਪੜ, ਵੱਡਾ ਛੱਪੜ।
ਮਟੀਲਾ—ਮਿੱਟੀ ਦਾ ਮੁਨਾਰਾ।
ਭੇਟਾ-ਅਰਪਣ ਯੋਗ ਵਸਤ, ਨਜ਼ਰਾਨਾ।
ਗੁਲਗੁਲੇ— ਆਟੇ ਵਿੱਚ ਮਿੱਠਾ ਘੋਲ ਕੇ ਤਲੇ ਪਕੌੜੇ, ਮਿੱਠੇ ਪਕੌੜੇ।
ਪੂਰਵ-ਪਹਿਲੀ, ਪਹਿਲਾ।
ਵਾਹਨ—ਸਵਾਰੀ।
ਕਦਰ—ਇੱਜ਼ਤ, ਆਦਰ, ਸਨਮਾਨ।
ਉਚੇਚੇ ਤੌਰ ‘ਤੇ-ਵਿਸ਼ੇਸ਼ ਤੌਰ ‘ਤੇ।
ਘੋਗਾ-ਸਮੁੰਦਰ ਦੇ ਕੰਢੇ ਮਿਲਨ ਵਾਲੀ ਛੋਟੀ ਸਿੱਪੀ।
ਕੌਡੀਆਂ-ਸਮੁੰਦਰੀ ਕੀੜਿਆਂ ਦੇ ਛੋਟੇ-ਛੋਟੇ ਖੋਲ ਜੋ ਕਿਸੇ ਵੇਲ਼ੇ ਸਿੱਕੇ ਦੇ ਤੌਰ ‘ਤੇ ਚੱਲਦੇ ਸਨ।
ਵੰਨ-ਸਵੰਨੀਆਂ-ਭਾਂਤ-ਭਾਂਤ ਦੀਆਂ, ਤਰ੍ਹਾਂ-ਤਰ੍ਹਾਂ ਦੀਆਂ।
ਝੁੱਲ-ਪਸ਼ੂਆਂ ‘ਤੇ ਪਾਉਣ ਵਾਲ਼ਾ ਜੁੱਲਾ, ਭੂਰਾ।
ਅਥਾਹ-ਬਹੁਤ ਜਿਆਦਾ, ਬਹੁਤ ਡੂੰਘੀ।
ਸ਼ਰਧਾ-ਨਿਸ਼ਚਾ, ਭਰੋਸਾ, ਵਿਸ਼ਵਾਸ।
ਕਣੀ-ਕਣ, ਤਾਕਤ।
ਮੁਰੀਦਾਂ-ਚਲਿਆਂ, ਸੇਵਕਾਂ।
ਬੋਧਕ-ਬੋਧ (ਗਿਆਨ/ਜਾਣਕਾਰੀ) ਕਰਾਉਣ ਵਾਲੇ।
ਖ਼ਾਨਗਾਹਾਂ-ਪੀਰਾਂ ਦੀਆਂ ਕਬਰਾਂ।
ਰੁੱਖਾਂ ਦੀਆਂ ਝਿੜੀਆਂ-ਰੁੱਖਾਂ ਦੇ ਝੁੰਡ।
ਹੁਜਰਾ-ਸਿਮਰਨ ਦਾ ਇਨਾਂਤ ਸਥਾਨ, ਕੁਟੀਆ, ਕੋਠੜੀ।
ਤਕੀਆ-ਮੁਸਲਮਾਨ ਫ਼ਕੀਰਾਂ ਦਾ ਡੇਰਾ।
ਆਦਰ– ਸਤਿਕਾਰ, ਮਾਣ, ਇੱਜ਼ਤ।
ਸੱਭਿਆਚਾਰ-ਸ਼ੁੱਭ ਜੀਵਨ-ਜੁਗਤ, ਵਰਤੋਂ ਵਿਹਾਰ ਦਾ ਢੰਗ, ਜਿਊਣ-ਢੰਗ।
ਭਾਵਕ-ਜਜ਼ਬਾਤੀ।
ਹੁੰਗਾਰਾ ਭਰਨਾ-ਹਾਂ ਕਰਨਾ, ਸਹਿਮਤੀ ਦੇਣਾ, ਹਮਾਇਤ ਦਾ ਭਰੋਸਾ ਦੇਣਾ।
ਫੱਗਣ-ਬਿਕਰਮੀ ਸੰਮਤ ਦਾ ਆਖ਼ਰੀ ਮਹੀਨਾ।
ਹੁੰਮ-ਹੁੰਮਾ ਕੇ—ਉਤਸ਼ਾਹ ਨਾਲ, ਧੂਮ-ਧਾਮ ਨਾਲ।
ਹਿਜਰਤ ਕਰਨਾ-ਇੱਕ ਥਾਂ ਤੋਂ ਦੂਜੀ ਥਾਂ ਜਾਣਾ, ਵਤਨ ਛੱਡਣਾ।
ਉਮੰਗ-ਤਾਂਘ, ਇੱਛਾ, ਵਲਵਲਾ।
ਚਿਰਾਗ਼-ਦੀਵੇ।
ਅਲੋਕਿਕ-ਅਨੋਖਾ, ਅਜੀਬ, ਜੋ ਇਸ ਸੰਸਾਰ ਦਾ ਨਾ ਹੋਵੇ।
ਜਲੌ-ਰੋਸ਼ਨੀ, ਠਾਠ-ਬਾਠ।
ਮਕਬਰਾ-ਉਹ ਇਮਾਰਤ ਜਿਸ ਵਿੱਚ ਕਿਸੇ ਦੀ ਕਬਰ ਹੋਵੇ।
ਇਕਾਦਸ਼ੀ-ਗਿਆਰ੍ਹਵੀਂ ਤਿੱਥ।
ਪੋਹ-ਦੇਸੀ ਮਹੀਨੇ ਦਾ ਨਾਂ। ਇਹ ਬਿਕਰਮੀ ਸੰਮਤ ਦਾ ਦਸਵਾਂ ਮਹੀਨਾ ਹੈ।
ਖ਼ਾਨਗਾਹ-ਕਬਰ।
ਇਲਾਹੀ-ਰੱਬੀ।
ਚੱਪਾ-ਚੱਪਾ-ਸਭ ਜਗ੍ਹਾ, ਜ਼ੱਰਾ-ਜ਼ੱਰਾ।
ਹਿੱਕ-ਛਾਤੀ, ਸੀਨਾ।
ਪਾਵਨ-ਪਵਿੱਤਰ।
ਤਿਥ– ਚੰਦਰਮਾ ਦੇ ਆਧਾਰ ‘ਤੇ ਮਹੀਨੇ ਦਾ ਕੋਈ ਦਿਨ।
ਪੱਛਮੀ ਪੰਜਾਬ-ਪਾਕਿਸਤਾਨੀ ਪੰਜਾਬ।
ਪੂਰਨਮਾਸ਼ੀ-ਪੁੰਨਿਆ, ਚਾਨਣ ਪੱਖ ਦੀ ਪੰਦਰ੍ਹਵੀਂ ਤਿਥ। ਇਸ ਤਿਥ ‘ਤੇ ਚੰਨ ਪੂਰਾ/ਪੂਰਨ ਹੁੰਦਾ ਹੈ।
ਜੋੜ-ਮੇਲਾ-ਦੀਵਾਨ, ਇਕੱਠ।
ਮਾਘੀ-ਮਾਘੀ ਦਾ ਤਿਉਹਾਰ, ਜੋ ਲੋਹੜੀ ਤੋਂ ਅਗਲੇ ਦਿਨ ਪਹਿਲੀ ਮਾਘ ਨੂੰ ਹੁੰਦਾ ਹੈ।
ਮਾਲਵਾ-ਦਰਿਆ ਸਤਲੁਜ ਤੋਂ ਚੜ੍ਹਦੇ ਪਾਸੇ ਵਾਲਾ ਇਲਾਕਾ।
ਬੇਦਾਵਾ—ਚਾਲੀ ਸਿੰਘਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ ਪੱਤਰ ਜਿਸ ਰਾਹੀਂ ਉਹਨਾਂ ਗੁਰੂ ਜੀ ਨਾਲੋਂ ਸੰਬੰਧ ਤੋੜ ਲਿਆ ਸੀ।
ਟੁੱਟੀ ਗੰਢਣਾ-ਟੁੱਟਾ ਰਿਸ਼ਤਾ ਮੁੜ ਜੋੜਨਾ।
ਮੁਕਤੇ-ਜਿਨ੍ਹਾਂ ਨੂੰ ਮੁਕਤੀ ਪ੍ਰਾਪਤ ਹੋਈ ਹੋਵੇ।
ਸਨਮਾਨਿਤ—ਸਨਮਾਨ ਦਿੱਤਾ।
ਹੁੰਮ-ਹੁੰਮਾ ਕੇ—ਉਤਸ਼ਾਹ ਨਾਲ, ਧੂਮ-ਧਾਮ ਨਾਲ।
ਪਾਵਨ-ਪਵਿੱਤਰ।
ਸਰੋਵਰ-ਤਲਾਅ, ਛੰਭ
ਚੇਤ ਵਦੀ ਪਹਿਲੀ— ਚੇਤ ਮਹੀਨੇ ਦੇ ਹਨੇਰੇ ਪੱਖ ਦੀ ਪਹਿਲੀ ਤਿਥ।
ਨਿਪੁੰਨ-ਮਾਹਰ, ਪਰਵੀਨ।
ਮਸਨੂਈ-ਬਨਾਉਟੀ, ਨਕਲੀ, ਜੋ ਅਸਲੀ ਨਾ ਹੋਵੇ।
ਸਿਰੋਪਾ-ਸਿਰ ਤੋਂ ਪੈਰ ਤੱਕ ਪਹਿਨਣ ਵਾਲੀ ਪੁਸ਼ਾਕ, ਸਨਮਾਨ ਵਜੋਂ ਮਿਲਿਆ ਵਸਤਰ।
ਮੱਸਿਆ-ਹਨੇਰੇ ਪੱਖ ਦੀ ਪੰਦਰਵੀਂ ਤਿਥ, ਅਮਾਵਸ।
ਉਤਸਵ-ਮੇਲਾ, ਤਿਉਹਾਰ, ਪੁਰਬ।
ਮਹਿਬੂਬ-ਪਿਆਰਾ।
ਇਕਾਦਸ਼ੀ-ਗਿਆਰ੍ਹਵੀਂ ਤਿਥ (ਇਕਾਦਸ-ਦਸ ਉੱਪਰ ਇੱਕ)।
ਪੂਰਨਮਾਸ਼ੀ-ਪੁੰਨਿਆ, ਚਾਨਣ ਪੱਖ ਦੀ ਪੰਦਰ੍ਹਵੀਂ ਤਿਥ।
ਮੱਸਿਆ-ਅਮਾਵਸ, ਹਨੇਰੇ ਪੱਖ ਦੀ ਪੰਦਰ੍ਹਵੀਂ ਤਿਥ।
ਸੰਗਰਾਂਦ-ਕਿਸੇ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼।
ਬੱਲੀਆਂ-ਸਿੱਟੇ।
ਹੋਲਾਂ-ਛਿਲਕੇ ਸਮੇਤ ਭੁੰਨੇ ਹਰੇ ਛੋਲੇ।
ਸੁਦੀ—ਚਾਨਣ ਪੱਖ।
ਉਪਾਸ਼ਕ-ਸਰਧਾਲੂ, ਭਗਤ, ਪੂਜਾ ਕਰਨ ਵਾਲੇ।
ਮਹਿਮਾ-ਪ੍ਰਸੰਸਾ, ਉਸਤਤ।
ਜੇਠ, ਹਾੜ੍ਹ-ਦੇਸੀ ਮਹੀਨਿਆਂ ਦੇ ਨਾਂ, ਇਹਨਾਂ ਮਹੀਨਿਆਂ ਵਿੱਚ ਸਖ਼ਤ ਗਰਮੀ ਪੈਂਦੀ ਹੈ।
ਲੂਅ-ਬਹੁਤ ਗਰਮ ਹਵਾ।
ਨਿਰਛਲ-ਬਿਨਾਂ ਛਲ-ਕਪਟ ਦੇ।
ਪ੍ਰਤੀਕ-ਚਿੰਨ੍ਹ, ਨਿਸ਼ਾਨ।
ਵੀਣੀ-ਕਲਾਈ।
ਸੂਤਰ-ਰੂੰ ਨੂੰ ਕੱਤ ਕੇ ਬਣਾਇਆ ਧਾਗਾ।
ਦੁਆਪਰ-ਤ੍ਰੇਤਾ ਯੁੱਗ ਤੋਂ ਬਾਅਦ ਦਾ ਯੁੱਗ।
ਪੂਰਬ-ਉਤਸਵ, ਤਿਉਹਾਰ।
ਭਾਦਰੋਂ-ਬਿਕਰਮੀ ਸੰਮਤ ਦਾ ਛੇਵਾਂ ਮਹੀਨਾ। ਸਾਵਣ ਤੋਂ ਬਾਅਦ ਦਾ ਮਹੀਨਾ।
ਕ੍ਰਿਸ਼ਨਾ-ਪੱਖ-ਹਨੇਰਾ ਪੱਖ।
ਭਾਹ-ਚਮਕ, ਲਿਸ਼ਕ।
ਪਿੱਤਰ-ਵੱਡੇ-ਵਡੇਰੇ।
ਸਾਧ-ਇੱਕ ਧਾਰਮਿਕ ਰੀਤ ਜਿਸ ਵਿੱਚ ਪਿੱਤਰਾਂ ਪ੍ਰਤਿ ਸ਼ਰਧਾ ਪਰ ਕੱਤਕ ਦਾ ਪ੍ਰਗਟ ਕੀਤੀ ਜਾਂਦੀ ਹੈ।
ਅੱਸੂ-ਬਿਕਰਮੀ ਸੰਮਤ ਦਾ ਸੱਤਵਾਂ ਮਹੀਨਾ, ਭਾਦੋਂ/ਭਾਦਰੋਂ ਤੋਂ ਅਗਲਾ ਮਹੀਨਾ।
ਮੰਗਲ ਕਾਰਜਾਂ—ਖ਼ੁਸ਼ੀ ਦੇ ਕੰਮਾਂ/ਮੌਕਿਆਂ।
ਕੋਰੇ—ਜਿਸ ਦੀ ਪਹਿਲਾਂ ਵਰਤੋਂ ਨਾ ਹੋਈ ਹੋਵੇ।
ਬੁੰਬਲ-ਕਰੂੰਬਲਾਂ, ਫੁੰਮਣ।
ਕਲਾਤਮਿਕ-ਕਲਾਮਈ, ਕਲਾ ਭਰਪੂਰ।
ਸੁੰਦਰਤਾ-ਖੂਬਸੂਰਤੀ।
ਉਲੀਕਿਆ-ਖਾਕਾ ਵਾਹਿਆ, ਵਾਲਾ ਖਿੱਚਿਆ।
ਲੋਕ-ਕਲਾ—ਉਹ ਕਲਾ ਜਿਸ ਵਿੱਚ ਜਨ-ਸਧਾਰਨ ਜਾਂ ਉਸ ਨਾਲ ਸੰਬੰਧਿਤ ਵਸਤਾਂ ਦਾ ਚਿਤਰਨ ਹੋਵੇ, ਲੋਕਾਂ ਦੀ ਕਲਾ।
ਪ੍ਰਤਿਭਾ-ਯੋਗਤਾ।
ਰੂਪਮਾਨ-ਸਾਖਿਆਤ, ਮੂਰਤੀਮਾਨ, ਉਜਾਗਰ।
ਸਰਘੀ ਵੇਲਾ-ਅੰਮ੍ਰਿਤ ਵੇਲਾ, ਪ੍ਰਭਾਤ, ਤੜਕੇ।
ਕਸਬਿਆਂ-ਛੋਟਿਆਂ ਸ਼ਹਿਰਾਂ।
ਉਤਸਵ-ਤਿਉਹਾਰ, ਪੁਰਬ।
ਧੂਮ-ਧਾਮ ਨਾਲ—ਹੁੰਮ-ਹੁੰਮਾ ਕੇ, ਉਤਸ਼ਾਹ ਨਾਲ।
ਕਣੀ-ਤਾਕਤ, ਸੱਤਿਆ।
ਪ੍ਰਜਵਲਿਤ-ਪ੍ਰਕਾਸ਼ਮਾਨ, ਰੋਸ਼ਨ, ਭਖਦਾ ਹੋਇਆ।
ਸੁਹਾਗਣ—ਜਿਸ ਦਾ ਪਤੀ ਜਿਊਂਦਾ ਹੋਵੇ।
ਨਿਰਜਲ-ਬਿਨਾਂ ਪਾਣੀ ਤੋਂ।
ਕਾਮਨਾ– ਇੱਛਾ।
ਔਲਾਦ-ਸੰਤਾਨ।
ਤੰਦਰੁਸਤੀ-ਅਰੋਗਤਾ।
ਲਿੰਬ-ਲਿੱਪ।
ਵਾਹਨ-ਸਵਾਰੀ।
ਪਾਲ਼ਾਂ-ਕਤਾਰਾਂ।
ਬੰਦੀ ਤੋਂ-ਕੈਦ ਤੋਂ।
ਸਬੱਬ ਨਾਲ-ਰੱਬ ਹੀ।
ਜਗਮਗਾ ਉੱਠਿਆ-ਚਮਕ ਉੱਠਿਆ, ਰੋਸ਼ਨ ਹੋ ਗਿਆ।
ਉਚੇਚੀ-ਵਿਸ਼ੇਸ਼।
ਉਤਸਵ-ਖ਼ੁਸ਼ੀ ਦਾ ਉਹ ਮੌਕਾ ਜਿਸ ਨੂੰ ਬਹੁਤ ਸਾਰੇ ਲੋਕ ਮਿਲ ਕੇ ਮਨਾਉਣ, ਤਿਉਹਾਰ, ਮੇਲਾ, ਪੁਰਬ।
ਇਕਸੁਰ-ਮਿਲਦੇ ਸੁਰ ਵਾਲਾ।
ਪ੍ਰਤੀਕ-ਚਿੰਨ੍ਹ, ਨਿਸ਼ਾਨ।
ਸੁਰੀਲੀ-ਮਿੱਠੀ ਸੁਰ ਵਾਲਾ।
ਅਲਾਪਦੇ—ਉਚਾਰਦੇ, ਸੰਗੀਤ ਅਨੁਸਾਰ ਗਾਉਂਦੇ, ਸੁਰ ਵਿੱਚ ਗਾਉਂਦੇ।
ਢੀਂਗਰ– ਪੱਤਿਆਂ ਆਦਿ ਤੋਂ ਬਿਨਾਂ ਟਾਹਣੀ, ਕੰਡਿਆਂ ਵਾਲਾ ਛਾਪਾ।
ਉਸਲਵੱਟੇ-ਅੰਗੜਾਈਆਂ, ਕਰਵਟਾਂ।
ਸੰਕੇਤ-ਇਸ਼ਾਰਾ।
ਉਚੇਚੇ—ਵਿਸ਼ੇਸ਼ ਮਾਘੀ-ਮਾਘੀ ਦਾ ਤਿਉਹਾਰ, ਲੋਹੜੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਤਿਉਹਾਰ।