ਪਹਿਲੇ ਐਂਗਲੋ-ਸਿੱਖ ਯੁੱਧ ਦੇ ਲਈ ਜ਼ਿੰਮੇਵਾਰ ਛੇ ਕਾਰਨ
ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਲਈ ਜ਼ਿੰਮੇਵਾਰ ਛੇ ਕਾਰਨਾਂ ਦਾ ਵਰਣਨ ਕਰੋ।
ਉੱਤਰ : ਪਹਿਲੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-
1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ : ਅੰਗਰੇਜ਼ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਹੇ ਸਨ। 1809 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਉਸ ਨੂੰ ਸਤਲੁਜ ਦੇ ਪਾਰ ਵੱਲ ਵਧਣ ਤੋਂ ਰੋਕ ਦਿੱਤਾ ਸੀ। 1835-36 ਈ. ਵਿੱਚ ਅੰਗਰੇਜ਼ਾਂ ਨੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ। 1835 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ। 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਫ਼ੌਜੀ ਛਾਉਣੀ ਕਾਇਮ ਕਰ ਲਈ ਸੀ। ਇਸ ਕਾਰਨ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ ਸੀ।
2. ਪੰਜਾਬ ਵਿੱਚ ਫੈਲੀ ਹੋਈ ਬਦਅਮਨੀ : ਜੂਨ, 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਰਾਜਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। 1839 ਈ. ਤੋਂ ਲੈ ਕੇ 1845 ਈ. ਦੇ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ 5 ਸਰਕਾਰਾਂ ਬਦਲੀਆਂ। ਡੋਗਰਿਆਂ ਨੇ ਆਪਣੀਆਂ ਸਾਜ਼ਸ਼ਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਨਦਾਨ ਨੂੰ ਬਰਬਾਦ ਕਰ ਦਿੱਤਾ। ਅੰਗਰੇਜ਼ ਇਸ ਸੁਨਹਿਰੀ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ।
3. ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ : ਅੰਗਰੇਜ਼ਾਂ ਨੂੰ ਪਹਿਲੀ ਵਾਰੀ ਅਫ਼ਗਾਨਿਸਤਾਨ ਨਾਲ ਹੋਏ ਪਹਿਲੇ ਯੁੱਧ (1839-42 ਈ.) ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿੱਚ ਹੋਏ ਭਾਰੀ ਵਿਨਾਸ਼ ਕਾਰਨ ਅੰਗਰੇਜ਼ਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ। ਇਸ ਨੂੰ ਮੁੜ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਪੰਜਾਬ ਵੱਲ ਆਪਣਾ ਰੁਖ ਕੀਤਾ ਕਿਉਂਕਿ ਉਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਡਾਵਾਂਡੋਲ ਸੀ।
4. ਅੰਗਰੇਜ਼ਾਂ ਦਾ ਸਿੰਧ ‘ਤੇ ਕਬਜ਼ਾ : ਸਿੰਧ ਦਾ ਭੂਗੋਲਿਕ ਪੱਖ ਤੋਂ ਬਹੁਤ ਮਹੱਤਵ ਸੀ। ਇਸ ਲਈ 1843 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ। ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਤਣਾਉ ਹੋਰ ਵੱਧ ਗਿਆ।
5. ਮੇਜਰ ਬਰਾਡਫੁਟ ਦੀ ਨਿਯੁਕਤੀ : ਨਵੰਬਰ, 1844 ਈ. ਵਿੱਚ ਮੇਜਰ ਬਰਾਡਫੁਟ ਨੂੰ ਮਿਸਟਰ ਕਲਾਰਕ ਦੀ ਥਾਂ ਲੁਧਿਆਣੇ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ। ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਉਸ ਨੇ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਨ੍ਹਾਂ ਨਾਲ ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਭੜਕ ਉੱਠੇ।
6. ਅੰਗਰੇਜ਼ਾਂ ਵੱਲੋਂ ਸੈਨਿਕ ਤਿਆਰੀਆਂ : ਲਾਰਡ ਹਾਰਡਿੰਗ ਨੇ 1844 ਈ. ਵਿੱਚ ਗਵਰਨਰ-ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਖਾਂ ਵਿਰੁੱਧ ਜ਼ੋਰਦਾਰ ਢੰਗ ਨਾਲ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।ਅੰਗਰੇਜ਼ੀ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਚਾਰੇ ਪਾਸਿਉਂ ਘੇਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਸਥਿਤੀ ਨੂੰ ਵਧੇਰੇ ਵਿਸਫੋਟਕ ਬਣਾ ਦਿੱਤਾ ਸੀ।
प्रश्न. प्रथम आंग्ल-सिख युद्ध के लिए उत्तरदायी छह कारणों का वर्णन करें।
उत्तर: प्रथम आंग्ल-सिख युद्ध के मुख्य कारणों का संक्षिप्त विवरण इस प्रकार है-
1. पंजाब को घेरने की ब्रिटिश नीति: अंग्रेज काफी समय से पंजाब को अपने अधीन करने का सपना देख रहे थे। 1809 ई. में, अंग्रेजों ने महाराजा रणजीत सिंह को सतलुज के पार आगे बढ़ने से रोकने के लिए उनके साथ अमृतसर की संधि की। 1835-36 ई. में शिकारपुर पर अंग्रेजों ने कब्ज़ा कर लिया। 1835 ई. अंग्रेज़ों ने फ़िरोज़पुर पर कब्ज़ा कर लिया। 1838 ई. में अंग्रेजों ने फिरोजपुर में एक सैनिक छावनी स्थापित की थी। इस कारण अंग्रेज़ों और सिक्खों के बीच युद्ध को टाला नहीं जा सका।
2. पंजाब में फैली हुई अशांति: जून, 1839 ई. में , महाराजा रणजीत सिंह की मृत्यु के बाद पंजाब में अशांति फैल गई। राजगद्दी की प्राप्ति के लिए षडयंत्रों का नया दौर शुरू हुआ। 1839 ई. से लेकर 1845 ई. तक 6 सालों के दौरान पंजाब में 5 सरकारें बदलीं। डोगरों ने अपने षडयंत्रों से महाराजा रणजीत सिंह के वंश को बरबाद कर दिया। अंग्रेज़ इस स्वर्णिम स्थिति का लाभ उठाना चाहते थे।
3. प्रथम अफगान युद्ध में अंग्रेजों की हार: अफगानिस्तान के साथ हुए प्रथम युद्ध (1839-42 ई.) में अंग्रेजों को पहली बार हार का सामना करना पड़ा। इस युद्ध में हुए भारी विनाश से अंग्रेजों की प्रतिष्ठा को भारी क्षति पहुंची। इसे पुनः प्राप्त करने के लिए, उन्होंने पंजाब की ओर रुख किया, क्योंकि उस समय पंजाब की स्थिति बहुत डांवाडोल थी।
4. सिंध पर अंग्रेज़ों का कब्ज़ा: सिंध भौगोलिक दृष्टि से बहुत महत्वपूर्ण था। इसलिए 1843 ई. में अंग्रेज़ों ने सिंध पर कब्ज़ा कर लिया। क्योंकि सिक्ख सिंध को अपने साम्राज्य में शामिल करना चाहते थे, इसलिए सिक्खों और अंग्रेजों के बीच तनाव बढ़ता गया।
5. मेजर ब्रॉडफुट की नियुक्ति : नवम्बर, 1844 ई. में मिस्टर क्लार्क के स्थान पर मेजर ब्रॉडफुट को लुधियाना का पॉलिटिकल एजेंट नियुक्त किया गया। वह सिक्खों का कट्टर शत्रु था। उसने कई ऐसे कार्य किये, जिससे सिखों ने अंग्रेजों के खिलाफ विद्रोह कर दिया।
6. अंग्रेजों द्वारा सैन्य तैयारी: 1844 ई. में लॉर्ड हार्डिंग के भारत में गवर्नर-जनरल का पद संभालने के बाद सिखों के विरुद्ध युद्ध की तैयारी जोर-शोर से शुरू कर दी गयी। ब्रिटिश सेनाओं ने बड़ी संख्या में पंजाब को घेरना शुरू कर दिया था। इससे स्थिति और विस्फोटक हो गयी।
Question. Describe six reasons responsible for the First Anglo-Sikh War.
Answer: A brief description of the main causes of the First Anglo-Sikh War is as follows-
1. British policy of encircling Punjab: The British had been dreaming of subjugating Punjab for a long time. In 1809 AD, the British signed the Treaty of Amritsar with Maharaja Ranjit Singh to stop him from advancing beyond the Sutlej. The British captured Shikarpur in 1835-36 AD. In 1835 AD, The British captured Firozpur. In 1838 AD, the British established a military cantonment in Firozpur. For this reason, the war between the British and the Sikhs could not be avoided.
2. Unrest spread in Punjab: In June 1839 AD, unrest spread in Punjab after the death of Maharaja Ranjit Singh. A new round of conspiracies began to attain the throne. During 6 years from 1839 AD to 1845 AD, 5 governments changed in Punjab. The Dogras ruined the dynasty of Maharaja Ranjit Singh with their conspiracies. The British wanted to take advantage of this golden situation.
3. Defeat of the British in the First Afghan War: The British had to face defeat for the first time in the first war with Afghanistan (1839-42 AD). The huge destruction caused in this war caused huge damage to the prestige of the British. To regain it, he turned towards Punjab, as the situation in Punjab was very shaky at that time.
4. British occupation of Sindh: Sindh was very important from a geographical point of view. Therefore, in 1843 AD the British captured Sindh. Because the Sikhs wanted to incorporate Sindh into their empire, tensions increased between the Sikhs and the British.
5. Appointment of Major Broadfoot: In November 1844, Major Broadfoot was appointed Political Agent of Ludhiana in place of Mr. Clark. He was a staunch enemy of the Sikhs. He did many such things due to which the Sikhs rebelled against the British.
6. Military preparations by the British: After Lord Hardinge assumed the post of Governor-General in India in 1844, preparations for war against the Sikhs were started in full swing. British forces had started encircling Punjab in large numbers. This made the situation more explosive.