CBSEEducationHistoryHistory of PunjabPunjab School Education Board(PSEB)

ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ


ਪ੍ਰਸ਼ਨ. ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਜਨਵਰੀ, 1823 ਈ. ਵਿੱਚ ਕਾਬਲ ਦੇ ਸ਼ਾਸਕ ਆਜ਼ਿਮ ਖ਼ਾਂ ਨੇ ਪਿਸ਼ਾਵਰ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ ਸੀ। ਉਸ ਨੇ ਸਿੱਖਾਂ ਵਿਰੁੱਧ ਜ਼ਿਹਾਦ ਦਾ ਨਾਅਰਾ ਲਗਾਇਆ ਜਿਸ ਕਾਰਨ ਬਹੁਤ ਸਾਰੇ ਅਫ਼ਗਾਨ ਉਸ ਦੇ ਝੰਡੇ ਅਧੀਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਿਮ ਖ਼ਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਭੇਜੀ। ਇਸ ਸੈਨਾ ਨਾਲ ਹਰੀ ਸਿੰਘ ਨਲਵਾ, ਜਨਰਲ ਐਲਾਰਡ, ਜਨਰਲ ਵੈਂਤੂਰਾ, ਅਕਾਲੀ ਫੂਲਾ ਸਿੰਘ, ਫ਼ਤਹਿ ਸਿੰਘ ਆਹਲੂਵਾਲੀਆ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਭੇਜਿਆ ਗਿਆ। ਇਸ ਫ਼ੌਜ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਆਪ ਕੀਤੀ।

14 ਮਾਰਚ, 1823 ਈ. ਨੂੰ ਦੋਹਾਂ ਫ਼ੌਜਾਂ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਇੱਕ ਬੜਾ ਭਿਅੰਕਰ ਯੁੱਧ ਸ਼ੁਰੂ ਹੋਇਆ। ਆਜ਼ਿਮ ਖ਼ਾਂ ਅਧੀਨ ਵੀ ਲਗਭਗ 20,000 ਸੈਨਿਕ ਸਨ। ਇਸ ਲੜਾਈ ਦੇ ਸ਼ੁਰੂ ਵਿੱਚ ਅਫ਼ਗਾਨ ਸਿੱਖਾਂ ‘ਤੇ ਹਾਵੀ ਰਹੇ। ਅਕਾਲੀ ਫੂਲਾ ਸਿੰਘ ਅਤੇ ਹੋਰ ਕਈ ਪ੍ਰਸਿੱਧ ਯੋਧਾ ਇਸ ਲੜਾਈ ਵਿੱਚ ਮਾਰੇ ਗਏ। ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ। ਹੁਣ ਸਿੱਖਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਨੂੰ ਜਾਨ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਪਿਆ। ਇਸ ਨਿਰਣਾਇਕ ਲੜਾਈ ਵਿੱਚ ਮਹਾਰਾਜਾ ਦੀ ਜਿੱਤ ਕਾਰਨ ਉਨ੍ਹਾਂ ਦੀਆਂ ਫ਼ੌਜਾਂ ਦੇ ਹੌਂਸਲੇ ਬਹੁਤ ਵੱਧ ਗਏ ਅਤੇ ਆਜ਼ਿਮ ਖ਼ਾਂ ਇਸ ਅਪਮਾਨ ਕਾਰਨ ਛੇਤੀ ਹੀ ਪਰਲੋਕ ਸਿਧਾਰ ਗਿਆ।


प्रश्न. नौशहरा या टिब्बा टिहरी के युद्ध पर एक संक्षिप्त टिप्पणी लिखिए।

उत्तर – जनवरी, 1823 ई. में काबुल के शासक आज़िम खान ने पेशावर पर आक्रमण किया और उसे अपने अधीन कर लिया। उसने सिखों के खिलाफ जिहाद का नारा लगाया, जिसके कारण कई अफगान उनके झण्डे के अधीन इकट्ठा होने शुरू हो गए। दूसरी ओर, महाराजा रणजीत सिंह ने आज़िम खान की सेना से लड़ने के लिए 20,000 सैनिकों की एक बड़ी सेना भेजी।

इस सेना के साथ हरि सिंह नलवा, जनरल ऐलार्ड, जनरल वैंतुरा, अकाली फूला सिंह, फतेह सिंह अहलूवालिया और शहज़ादा खड़क सिंह को भेजा गया था। इस सेना का नेतृत्व स्वयं महाराजा रणजीत सिंह ने किया था। 14 मार्च, 1823 ई. में नौशहरा या टिब्बा टिहरी के स्थल पर दोनों सेनाओं के बीच भयंकर युद्ध छिड़ गया। आज़िम खान के अधीन लगभग 20,000 सैनिक थे। युद्ध की शुरुआत में, सिखों पर अफगान हावी रहे।

इस लड़ाई में अकाली फूला सिंह और कई अन्य प्रसिद्ध योद्धा मारे गए थे। ऐसे समय में महाराजा रणजीत सिंह ने अपनी सेनाओं में एक नया उत्साह भरा। अब सिखों ने अफगान सेना पर इतना जोरदार हमला किया कि उन्हें अपनी जान बचाने के लिए युद्ध के मैदान से भागना पड़ा। इस निर्णायक युद्ध में महाराजा की जीत से उनके सैनिकों का मनोबल काफी बढ़ गया और इस अपमान के कारण आज़िम खान जल्द ही परलोक सिधार गया।


Question. Write a brief note on the battle of Naushera or Tibba Tehri.

Answer – In January 1823 AD, the ruler of Kabul, Azim Khan attacked Peshawar and subdued it. He raised the slogan of Jihad against the Sikhs, due to which many Afghans started gathering under his flag. On the other hand, Maharaja Ranjit Singh sent a large army of 20,000 soldiers to fight Azim Khan’s army. Hari Singh Nalwa, General Allard, General Ventura, Akali Phula Singh, Fateh Singh Ahluwalia, and Shahzada Kharak Singh were sent with this army. This army was led by Maharaja Ranjit Singh himself.

On March 14, 1823, a fierce battle broke out between the two armies at the site of Naushera or Tibba Tehri. There were about 20,000 soldiers under Azim Khan. At the beginning of the war, Sikhs were dominated by Afghans. Akali Phula Singh and many other famous warriors were killed in this battle. At such a time, Maharaja Ranjit Singh filled a new enthusiasm in his armies. Now the Sikhs attacked the Afghan army so strongly that they had to run away from the battlefield to save their lives.

The victory of the Maharaja in this decisive battle greatly increased the morale of his soldiers and due to this humiliation, Azim Khan died very soon.