ਨੈਤਿਕਤਾ ਦੇਸ਼ ਦੀ ਤਰੱਕੀ ਦਾ ਅਧਾਰ
ਕਿਸੇ ਸਿਆਣੇ ਸੱਚ ਹੀ ਫ਼ਰਮਾਇਆ,
ਦੇਸ਼ ਕੌਮ ਦੀ ਤਰੱਕੀ ਦਾ ਸਿਹਰਾ ਉੱਚੇ ਆਚਰਨ,
ਇਮਾਨਦਾਰੀ, ਨੈਤਿਕਤਾ ਦੇ ਸਿਰ ਹੀ ਆਇਆ।
ਸੰਸਾਰ ਦੇ ਜਿੰਨੇ ਵੀ ਦੇਸ਼ ਤਰੱਕੀ ਦੀਆਂ ਸ਼ਿਖ਼ਰਾਂ ਛੂੰਹਦੇ,
ਉਹਨਾਂ ਦੀ ਤਰੱਕੀ ਦਾ ਸਿਹਰਾ ਦੇਸ਼ ਵਾਸੀਆਂ ਦੇ ਸਿਰ ਹੀ ਆਇਆ,
ਵਿਸ਼ਵ ਯੁੱਧ ਵਿੱਚ ਨਸ਼ਟ ਹੋਏ ਦੇਸ਼ ਜਪਾਨ ਨੂੰ।
ਉੱਥੋਂ ਦੇ ਮਿਹਨਤੀਆਂ, ਸਮੇਂ ਦੇ ਪਾਬੰਦਾਂ ਨੇ ਮੁੜ ਵਸਾਇਆ,
ਦੇਖੋ ਭਾਰਤ ਦੀ ਰਾਜਨੀਤੀ ਵਿੱਚ ਗਿਰਾਵਟ ਆਈ,
ਰਿਸ਼ਵਤਖ਼ੋਰਾਂ, ਭ੍ਰਿਸ਼ਟਾਚਾਰਾਂ ਨੇ ਦੇਸ਼ ਦੇ ਮੱਥੇ ਕਲੰਕ ਲਾਇਆ।
ਜਾਅਲੀ ਕੰਮ ਕਰਨ ਤੇ ਕਰਵਾਉਣ ਵਾਲੇ ਬੇਈਮਾਨਾਂ ਨੇ,
ਕਥਨੀ ਤੇ ਕਰਨੀ ਦੇ ਅੰਤਰ ‘ਚ ਕੁਰੀਤੀਆਂ ਨੂੰ ਵਧਾਇਆ,
ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਸ਼ੈਤਾਨਾਂ ਨੇ।
ਪਰਾਏ ਹੱਕਾਂ ਨੂੰ ਆਪਣੀ ਆਮਦਨ ਬਣਾਇਆ,
ਕੁਰਸੀ ਦੇ ਲਾਲਚ ਵਿੱਚ ਲਾਲਚੀਆਂ ਨੇ,
ਦੇਸ਼ ਦੀ ਇੱਜ਼ਤ ਨੂੰ ਦਾਅ ‘ਤੇ ਲਾਇਆ।