ਨੀਲੀ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ/ਇੱਕ ਲਾਈਨ ਵਿੱਚ ਦਿਉ-


ਪ੍ਰਸ਼ਨ 1. ‘ਨੀਲੀ’ ਕਿਸ ਕਹਾਣੀ ਦੀ ਪਾਤਰ ਹੈ?

ਉੱਤਰ : ‘ਨੀਲੀ’ ਕਹਾਣੀ ਦੀ।

ਪ੍ਰਸ਼ਨ 2.  ਨੀਲੀ ਕਿਸ ਦਾ ਨਾਂ ਹੈ ?

ਉੱਤਰ : ਗਾਂ ਦਾ।

ਪ੍ਰਸ਼ਨ 3. ਨੀਲੀ ਦਾ ਰੰਗ ਕਿਹੋ ਜਿਹਾ ਸੀ?

ਉੱਤਰ : ਨੀਲੀ ਦਾ ਰੰਗ ਗੋਰਾ ਸੀ।

ਪ੍ਰਸ਼ਨ 4. ਤੁਹਾਡੇ ਪਾਠ-ਕ੍ਰਮ ਵਿੱਚ ਦਰਜ ਕਹਾਣੀਆਂ ਵਿੱਚੋਂ ਗਵਾਲਾ ਕਿਸ ਕਹਾਣੀ ਦਾ ਪਾਤਰ ਹੈ?

ਉੱਤਰ : ‘ਨੀਲੀ’ ਕਹਾਣੀ ਦਾ।

ਪ੍ਰਸ਼ਨ 5. “ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਭਰ ਕੇ ਤੁਰ ਜਾਂਦੀ।” ਕੌਣ ਗਾਗਰ ਭਰ ਕੇ ਤੁਰ ਜਾਂਦੀ?

ਉੱਤਰ : ਨੀਲੀ।

ਪ੍ਰਸ਼ਨ 6. ‘ਨੀਲੀ’ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।

ਉੱਤਰ : ਗਵਾਲਾ।

ਪ੍ਰਸ਼ਨ 7. ਨੀਲੀ ਕਹਾਣੀ ਵਿਚਲਾ ਮੈਂ-ਪਾਤਰ ਕੌਣ ਹੈ?

ਉੱਤਰ : ਨੀਲੀ ਕਹਾਣੀ ਵਿਚਲਾ ਮੈਂ-ਪਾਤਰ ਕਹਾਣੀਕਾਰ ਹੈ।

ਪ੍ਰਸ਼ਨ 8. ਇੱਕ ਦਿਨ ਦੁੱਧ ਦਾ ਨਾਗਾ ਕਿਉਂ ਹੋਣਾ ਸੀ?

ਉੱਤਰ : ਨੀਲੀ ਦੀ ਵੱਛੀ ਦੇ ਮਰਨ ਕਾਰਨ।

ਪ੍ਰਸ਼ਨ 9. ‘ਭੇੜਿਆ ਇਸ ਵੱਡੀ ਨੂੰ ਵੀ ਕੁਝ ਛੋੜਿਆ ਕਰ।” ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ?

ਉੱਤਰ : ਕਹਾਣੀਕਾਰ ਦੀ ਪਤਨੀ, ਗਵਾਲੇ ਨੂੰ।

ਪ੍ਰਸ਼ਨ 10. ਵੱਛੀ ਦੇ ਮਰਨ ਕਾਰਨ ਨੀਲੀ ਤਿੰਨ ਦਿਨ ਤੋਂ ਭੁੱਖੀ ਸੀ? (ਠੀਕ/ਗ਼ਲਤ)

ਉੱਤਰ : ਠੀਕ।

ਪ੍ਰਸ਼ਨ 11. ਗਵਾਲਾ ਮਸਾਲੇ ਦੀ ਟੋਕਰੀ ਚੁੱਕ ਕੇ ਕਿਉਂ ਲੈ ਗਿਆ ਸੀ?

ਉੱਤਰ : ਕਿਉਂਕਿ ਨੀਲੀ ਦੁੱਧ ਨਹੀਂ ਸੀ ਦਿੰਦੀ।

ਪ੍ਰਸ਼ਨ 12. “ਇਸ ਪੇਟ ਭੇੜੇ ਦਾ ਕੀ ਕਰਾਂ। ਇਸ ਵਿੱਚ ਤੇ ਝੁਲਕਾ ਪਾਣਾ ਹੀ ਹੋਇਆ। ਅੱਜ ਤਿੰਨ ਦਿਨਾਂ ਦੀ ਮੈਂ ਭੁੱਖੀ-ਭਾਣੀ ਇੱਕਡੋਲੇ ਪਗ ਖਾਂਦੀ ਹਾਂ।”— ਇਹ ਬੋਲ ਕਿਸ ਵੱਲੋਂ ਕਿਸ ਨੂੰ ਕਹੇ ਗਏ ਹਨ?

ਉੱਤਰ: ਨੀਲੀ ਵੱਲੋਂ ਗਵਾਲੇ ਨੂੰ ।

ਪ੍ਰਸ਼ਨ 13. “ਮੈਂ ਦੁੱਧ ਦਿਆਂਗੀ। ਪਰ ਕੁਝ ਚਿਰ ਹੋਰ ਤੂੰ ਸਬਰ ਕਰ ਲੈ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਨੀਲੀ ਨੇ ਗਵਾਲੇ ਨੂੰ।

ਪ੍ਰਸ਼ਨ 14. “ਮੈਂ ਹੁਣ ਦੁੱਧ ਨੂੰ ਕੀ ਕਰਨਾ ਏ ? ਦੁੱਧ ਪੀਣ ਵਾਲ਼ੀ ਤੇ ਮੇਰੀ ਤੁਰ ਗਈ।” ਇਹ ਸ਼ਬਦ ਕਿਸ ਵੱਲੋਂ ਕਹੇ ਗਏ?

ਉੱਤਰ : ਨੀਲੀ ਵੱਲੋਂ।

ਪ੍ਰਸ਼ਨ 15. ‘ਨੀਲੀ’ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।

ਉੱਤਰ : ਨੀਲੀ, ਗਵਾਲਾ।