CBSEclass 11 PunjabiEducation

ਨਿੱਕੀ – ਨਿੱਕੀ ਬੂੰਦੀ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਨਿੱਕੀ ਨਿੱਕੀ ਬੂੰਦੀ’ ਲੋਕ ਗੀਤ ਦਾ ਰੂਪ ਕੀ ਹੈ?

() ਸੁਹਾਗ
() ਘੋੜੀ
() ਟੱਪਾ
() ਬੋਲੀ

ਪ੍ਰਸ਼ਨ 2 . ‘ਨਿੱਕੀ ਨਿੱਕੀ ਬੂੰਦੀ’ ਘੋੜੀ ਕਿਸ ਨੂੰ ਸੰਬੋਧਿਤ ਹੈ?

ਉੱਤਰ – ਵਿਆਂਹਦੜ ਮੁੰਡੇ ਨੂੰ

ਪ੍ਰਸ਼ਨ 3 . ‘ਨਿੱਕੀ ਨਿੱਕੀ ਬੂੰਦੀ’ ਘੋੜੀ ਦਾ ਸੰਬੰਧ ਕਿਸ ਮੌਕੇ ਨਾਲ ਹੈ?

ਉੱਤਰ – ਜੰਞ ਚੜ੍ਹਨ ਦੇ

ਪ੍ਰਸ਼ਨ 4 . ‘ਨਿੱਕੀ ਨਿੱਕੀ ਬੂੰਦੀ’ ਘੋੜੀ ਵਿਚ ਮੌਸਮ ਕਿਹੋ ਜਿਹਾ ਹੈ?

ਉੱਤਰ – ਕਿਣਮਿਣ ਵਾਲਾ

ਪ੍ਰਸ਼ਨ 5 . ਸਭ ਤੋਂ ਪਹਿਲਾਂ ਵਿਆਂਹਦੜ ਦੇ ਸ਼ਗਨ ਕੌਣ ਕਰਦੀ ਹੈ?

ਉੱਤਰ – ਮਾਂ

ਪ੍ਰਸ਼ਨ 6 . ਦੰਮਾਂ ਦੀ ਬੋਰੀ ਕਿਸ ਦੇ ਹੱਥ ਵਿਚ ਹੈ?

ਉੱਤਰ – ਵਿਆਂਹਦੜ ਦੇ ਬਾਬੇ ਦੇ

ਪ੍ਰਸ਼ਨ 7 . ਹਾਥੀਆਂ ਦੇ ਸੰਗਲ ਕਿਸ ਨੇ ਫੜੇ ਹੋਏ ਹਨ?

ਉੱਤਰ – ਵਿਆਂਹਦੜ ਦੇ ਬਾਪ ਨੇ

ਪ੍ਰਸ਼ਨ 8 . ਵਿਆਂਹਦੜ (ਲਾੜੇ) ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ?

ਉੱਤਰ – ਨਿੱਕਿਆ

ਪ੍ਰਸ਼ਨ 9 . ਵਿਆਂਹਦੜ ਮੁੰਡੇ ਨੇ ਕਿਹੋ ਜਿਹੀ ਘੋੜੀ ਉੱਤੇ ਚੜ੍ਹ ਕੇ ਤੁਰਨਾ ਹੈ?

ਉੱਤਰ – ਨੀਲੀ

ਪ੍ਰਸ਼ਨ 10 . ਵਿਆਂਹਦੜ ਮੁੰਡੇ ਦੀ ਘੋੜੀ ਕਿਹੋ ਜਿਹੀ ਘੋੜੀ ਉੱਤੇ ਚੜ੍ਹ ਕੇ ਤੁਰਨਾ ਹੈ?

ਉੱਤਰ – ਪੀਲੀ – ਪੀਲੀ

ਪ੍ਰਸ਼ਨ 11 . ਵਿਆਂਹਦੜ ਮੁੰਡੇ ਦੇ ਸੁਰਮਾ ਕੌਣ ਪਾ ਰਹੀ ਹੈ?

ਉੱਤਰ – ਭਾਬੀ

ਪ੍ਰਸ਼ਨ 12 . ਮਹਿਲਾਂ ਵਿੱਚ ਕਿਸ ਦੇ ਆਉਣ ਦੀ ਆਸ ਕੀਤੀ ਜਾਂਦੀ ਹੈ?

ਉੱਤਰ – ਰੱਤੇ ਡੋਲੇ ਦੀ

ਪ੍ਰਸ਼ਨ 13 . ਰੱਤੇ ਡੋਲੇ ਵਿੱਚ ਬੈਠ ਕੇ ਕੌਣ ਆਵੇਗਾ?

ਉੱਤਰ – ਨਵੀਂ ਵਹੁਟੀ

ਪ੍ਰਸ਼ਨ 14 . ਕੌਣ ਪਾਣੀ ਵਾਰ ਕੇ ਪੀਵੇਗਾ?

ਉੱਤਰ – ਮਾਂ

ਪ੍ਰਸ਼ਨ 15 . ‘ਨਿੱਕੀ ਨਿੱਕੀ ਬੂੰਦੀ’ ਘੋੜੀ ਵਿਚ ਕੌਣ – ਕੌਣ ਘੋੜੀ ਵਿਚ ਕੌਣ – ਕੌਣ ਘੋੜੀ ਚੜ੍ਹ ਰਹੇ ਵਿਆਂਹਦੜ ਦੇ ਸ਼ਗਨ ਕਰਦੀ ਹੈ?

ਉੱਤਰ – ਮਾਂ, ਭੈਣ ਤੇ ਭਾਬੀ

ਪ੍ਰਸ਼ਨ 16 .  ‘ਨਿੱਕੀ – ਨਿੱਕੀ ਬੂੰਦੀ’ ਘੋੜੀ ਵਿਚ ਕਿਹੜੇ – ਕਿਹੜੇ ਪਾਤਰਾਂ ਦਾ ਜ਼ਿਕਰ ਹੈ?

ਉੱਤਰ – ਬਾਪ ਤੇ ਬਾਬਾ

ਪ੍ਰਸ਼ਨ 17 .  ‘ਨਿੱਕੀ ਨਿੱਕੀ ਬੂੰਦੀ’ ਘੋੜੀ ਵਿਚ ਵਿਆਹ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਭਾਬੀ ਕਿਹੜੀ ਰਸਮ ਨਿਭਾਉਂਦੀ ਹੈ?

ਉੱਤਰ – ਵਿਆਂਹਦੜ ਦੇ ਸੁਰਮਾ ਪਾਉਣ ਦੀ