ਨਿੱਕੀ – ਨਿੱਕੀ ਬੂੰਦੀ – ਪ੍ਰਸ਼ਨ – ਉੱਤਰ


ਪ੍ਰਸ਼ਨ 1 . ‘ਨਿੱਕੀ – ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਦੱਸੀ ਗਈ ਹੈ?

ਉੱਤਰ – ਇਸ ਘੋੜੀ ਵਿਚ ਵਿਆਹੇ ਜਾਣ ਵਾਲੇ ਮੁੰਡੇ ਦੀ ਖੁਸ਼ਹਾਲੀ ਦਰਸਾਉਣ ਲਈ ਉਸ ਦੇ ਘਰ ਨੂੰ ਮਹਿਲ ਦੱਸਿਆ ਗਿਆ ਹੈ।

ਉਸ ਦਾ ਬਾਬਾ ਪੈਸੇ ਸੁੱਟਣ ਲਈ ਦੰਮਾਂ ਦੀ ਬੋਰੀ ਫੜਦਾ ਹੈ। ਬਾਪ ਹਾਥੀਆਂ ਦੇ ਸੰਗਲ ਫੜ ਕੇ ਉਨ੍ਹਾਂ ਨੂੰ ਜੰਞ ਵਿੱਚ ਸ਼ਾਮਲ ਕਰਦਾ ਹੈ ਤੇ ਵਿਆਂਹਦੜ ਆਪ ਨੀਲੀ ਘੋੜੀ ਉੱਤੇ ਸਵਾਰ ਹੁੰਦਾ ਹੈ।

ਪ੍ਰਸ਼ਨ 2. ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਵਿਆਹ ਵਾਲੇ ਮੁੰਡੇ ਦੀ ਭੈਣ ਤੇ ਭਰਜਾਈ ਕਿਹੜੀ-ਕਿਹੜੀ ਰਸਮ ਅਦਾ ਕਰਦੀਆਂ ਹਨ?

ਉੱਤਰ : ‘ਨਿੱਕੀ-ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਮੁੰਡੇ ਦੇ ਵਿਆਹ ‘ਤੇ ਖ਼ੁਸ਼ੀ ਵਿੱਚ ਮਨਾਈਆਂ ਜਾਂਦੀਆਂ ਰਸਮਾਂ ਦਾ ਜ਼ਿਕਰ ਹੈ। ਵਿਆਹ ਵਾਲੇ ਮੁੰਡੇ ਦੀ ਭੈਣ ਉਸ ਦੀ ਘੋੜੀ ਦੀ ਵਾਗ ਫੜਦੀ ਹੈ ਅਤੇ ਉਸ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ।

ਪ੍ਰਸ਼ਨ 3 . ‘ਨਿੱਕੀ – ਨਿੱਕੀ ਬੂੰਦੀ’ ਘੋੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪੀਂਦੀ ਹੈ?

ਉੱਤਰ – ਇਸ ਘੋੜੀ ਵਿਚ ਮਾਂ ਉਦੋਂ ਪਾਣੀ ਵਾਰ ਕੇ ਪੀਂਦੀ ਹੈ, ਜਦੋਂ ਉਸ ਦਾ ਮੁੰਡਾ ਨਵੀਂ ਵਹੁਟੀ ਵਿਆਹ ਕੇ ਘਰ ਲੈ ਆਉਂਦਾ ਹੈ।

ਪ੍ਰਸ਼ਨ 4. ‘ਨਿੱਕੀ – ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਪ੍ਰਕਿਰਤੀ ਨੂੰ ਵਿਆਹ ਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਹੈ?

ਉੱਤਰ – ਇਸ ਘੋੜੀ ਵਿੱਚ ਕੁਦਰਤ ਨੂੰ ਵਿਆਹ ਦੀ ਖੁਸ਼ੀ ਵਿੱਚ ਭਾਈਵਾਲ ਵੀ ਬਣਾਇਆ ਗਿਆ ਹੈ ਤੇ ਉਸ ਨੂੰ ਵਿਆਹ ਦੀ ਸ਼ਾਨ – ਸ਼ੌਕਤ ਵਧਾਉਣ ਵਾਲੀ ਵੀ ਦੱਸਿਆ ਗਿਆ ਹੈ।

ਇਸ ਦੇ ਨਾਲ ਹੀ ਇਹ ਵਿਆਹ ਦਾ ਦ੍ਰਿਸ਼ ਚਿਤਰਨ ਵਿਚ ਵੀ ਸਹਾਈ ਹੈ। ਜ਼ਰਾ ਦੇਖੋ ਕੁਦਰਤ ਵਿਆਹ ਦੀ ਖੁਸ਼ੀ ਵਿੱਚ ਭਾਈਵਾਲ :

ਨਿੱਕੀ – ਨਿੱਕੀ ਬੂੰਦੀ
ਵੇ ਨਿੱਕਿਆ ਮੀਂਹ ਵਰ੍ਹੇ,
ਵੇ ਨਿੱਕਿਆ, ਮਾਂ ਵੇ ਸੁਹਾਗਣ
ਤੇਰੇ ਸ਼ਗਨ ਕਰੇ।

ਵਿਆਹ ਵਿੱਚ ਹਾਥੀ, ਨੀਲੀ ਘੋੜੀ ਤੇ ਪੀਲੀ ਦਾਲ ਵਿਆਹ ਦੀ ਸ਼ਾਨ – ਸ਼ੌਕਤ ਨੂੰ ਵਧਾਉਂਦੇ ਤੇ ਉਸ ਦਾ ਦ੍ਰਿਸ਼ ਚਿਤਰਨ ਕਰਦੇ ਹਨ। ‘ਪੀਣਾ’ ਵਿਆਹ ਦਾ ਦ੍ਰਿਸ਼ ਚਿਤਰਨ ਦੇ ਰੂਪ ਵਿੱਚ ਸ਼ਾਮਲ ਹੈ।

ਪ੍ਰਸ਼ਨ 5. ‘ਨਿੱਕੀ ਨਿੱਕੀ ਬੂੰਦੀ’ ਨਾਂ ਦੀ ਘੋੜੀ ਵਿੱਚ ਕੁੱਝ ਰੰਗਾਂ ਦੇ ਨਾਂ ਖੁਸ਼ੀ ਦੇ ਵਾਤਾਵਰਨ ਨੂੰ ਪ੍ਰਗਟ ਕਰਨ ਲਈ ਦੁਹਰਾਏ ਗਏ ਹਨ, ਦੱਸੋ ਕਿਵੇਂ?

ਉੱਤਰ – ਇਨ੍ਹਾਂ ਸ਼ਬਦਾਂ ਦੀ ਵਰਤੋਂ ‘ਘੋੜੀ’ ਦੇ ਸੰਗੀਤ ਵਿੱਚ ਵਾਧਾ ਕਰਨ ਤੇ ਉਸ ਦੇ ਅਰਥਾਂ ਉੱਪਰ ਵਧੇਰੇ ਬਲ ਦੇਣ ਲਈ ਕੀਤੀ ਗਈ ਹੈ; ਜਿਵੇਂ – ‘ਨੀਲੀ – ਨੀਲੀ, ‘ਪੀਲੀ – ਪੀਲੀ’ ਅਤੇ ‘ਰੱਤਾ – ਰੱਤਾ’।