ਨਿੱਕੀ-ਨਿੱਕੀ ……… ਬਾਪ ਫੜੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਨਿੱਕੀ-ਨਿੱਕੀ ਬੂੰਦੀ
ਵੇ ਨਿੱਕਿਆ, ਮੀਂਹ ਵੇ ਵਰ੍ਹੇ।
ਵੇ ਨਿੱਕਿਆ, ਮਾਂ ਵੇ ਸੁਹਾਗਣ
ਤੇਰੇ ਸ਼ਗਨ ਕਰੇ।
ਮਾਂ ਵੇ ਸੁਹਾਗਣ
ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਦੰਮਾਂ ਦੀ ਬੋਰੀ
ਤੇਰਾ ਬਾਬਾ ਫੜੇ।
ਦੰਮਾਂ ਦੀ ਬੋਰੀ
ਤੇਰਾ ਬਾਬਾ ਵੇ ਫੜੇ।
ਵੇ ਨਿੱਕਿਆ, ਹਾਥੀਆਂ ਦਾ ਸੰਗਲ
ਤੇਰਾ ਬਾਪ ਫੜੇ।
ਪ੍ਰਸ਼ਨ 1. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਸੁਹਾਗ ਨਾਲ
(ਅ) ਸਿੱਠਣੀ ਨਾਲ
(ੲ) ਘੋੜੀ ਨਾਲ
(ਸ) ਢੋਲੇ ਨਾਲ
ਪ੍ਰਸ਼ਨ 2. ਇਹ ਕਾਵਿ-ਸਤਰਾਂ ਕਿਸ ਨੂੰ ਸੰਬੋਧਨ ਕਰ ਕੇ ਕਹੀਆਂ ਗਈਆਂ ਹਨ?
(ੳ) ਥਾਪ ਨੂੰ
(ਅ) ਬਾਬੇ ਨੂੰ
(ੲ) ਵਿਆਂਹਦੜ/ਲਾੜੇ ਨੂੰ
(ਸ) ਮਾਮੇ ਨੂੰ
ਪ੍ਰਸ਼ਨ 3. ਕਿਹੜੀ ਕਣੀ ਦਾ ਮੀਂਹ ਵਰ ਰਿਹਾ ਹੈ?
(ੳ) ਹਲਕੀ ਕਣੀ ਦਾ
(ਅ) ਤੇਜ਼ ਕਣੀ ਦਾ
(ੲ) ਨਿੱਕੀ-ਨਿੱਕੀ ਕਣੀ ਦਾ
(ਸ) ਮੋਟੀ ਕਣੀ ਦਾ
ਪ੍ਰਸ਼ਨ 4. ਦੰਮਾਂ/ਪੈਸਿਆਂ ਦੀ ਬੋਰੀ ਕੌਣ ਫੜਦਾ ਹੈ?
(ੳ) ਮਾਮਾ
(ਅ) ਤਾਇਆ
(ੲ) ਬਾਪ
(ਸ) ਬਾਬਾ
ਪ੍ਰਸ਼ਨ 5. ਹਾਥੀਆਂ ਦੇ ਸੰਗਲ ਕੌਣ ਵੜਦਾ ਹੈ?
(ੳ) ਮਾਮਾ
(ਅ) ਨਾਨਾ
(ੲ) ਬਾਪ
(ਸ) ਬਾਬਾ
ਪ੍ਰਸ਼ਨ 6. ਵਿਆਂਹਦੜ/ਲਾੜੇ ਦੇ ਸ਼ਗਨ ਕੌਣ ਕਰਦੀ ਹੈ?
(ੳ) ਭੈਣ
(ਅ) ਭਰਜਾਈ
(ੲ) ਮਾਮੀ
(ਸ) ਸੁਹਾਗਣ ਮਾਂ।