ਨਿੱਕੀ ਜਿਹੀ ਸੂਈ ਵੱਟਵਾਂ ਧਾਗਾ

ਪ੍ਰਸ਼ਨ 1 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਲੋਕ ਗੀਤ ਦਾ ਰੂਪ ਕੀ ਹੈ?

() ਸੁਹਾਗ
() ਘੋੜੀਆਂ
() ਟੱਪੇ
() ਲੰਮੀ ਬੋਲੀ

ਪ੍ਰਸ਼ਨ 2 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਲੋਕ ਗੀਤ ਵਿੱਚ ਮੁਟਿਆਰ ਕੀ ਕੱਢ ਰਹੀ ਹੈ?

ਉੱਤਰ – ਕਸੀਦਾ

ਪ੍ਰਸ਼ਨ 3 . ਕੌਣ ਮੁਟਿਆਰ ਨੂੰ ਉਸ ਦੇ ਰੋਣ ਦਾ ਕਾਰਣ ਪੁੱਛਦੇ ਹਨ?

() ਗੁਆਂਢੀ
() ਆਉਂਦੇ ਜਾਂਦੇ ਰਾਹੀ
() ਸਹਿਪਾਠੀ
() ਸਹੇਲੀਆਂ

ਪ੍ਰਸ਼ਨ 4 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕਿਸ ਦੇ ਵਿਆਹ ਦਾ ਜ਼ਿਕਰ ਹੈ?

() ਮੁਟਿਆਰ
() ਮੁੰਡੇ ਦੇ
() ਰਾਹੀ ਦੇ
() ਕਿਸੇ ਦੇ ਵੀ ਨਹੀਂ

ਪ੍ਰਸ਼ਨ 5 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਮੁਟਿਆਰ ਦੇ ਕਿਹੜੇ – ਕਿਹੜੇ ਰਿਸ਼ਤੇਦਾਰਾਂ ਦਾ ਜ਼ਿਕਰ ਹੈ?

ਉੱਤਰ – ਬਾਪੂ, ਚਾਚੇ, ਵੀਰ ਤੇ ਮਾਮੇ ਦਾ

ਪ੍ਰਸ਼ਨ 6 . ਮੁਟਿਆਰ ਪਰਦੇਸ਼ਣ ਬਣ ਕੇ ਕਿੱਥੇ ਜਾ ਰਹੀ ਹੈ?

ਉੱਤਰ – ਸਹੁਰੇ – ਘਰ

ਪ੍ਰਸ਼ਨ 7 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕਸੀਦਾ ਕੌਣ ਕੱਢ ਰਹੀ ਹੈ?

ਉੱਤਰ – ਮੁਟਿਆਰ

ਪ੍ਰਸ਼ਨ 8 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਧੀ ਦੇ ਰੋਣ ਦਾ ਕਾਰਨ ਹੈ?

ਉੱਤਰ – ਇਸ ਸੁਹਾਗ ਵਿੱਚ ਧੀ ਦੇ ਰੋਣ ਦਾ ਕਾਰਨ ਉਸ ਦਾ ਵਿਆਹ ਧਰਿਆ ਜਾਣਾ ਹੈ, ਜਿਸ ਦੇ ਸਿੱਟੇ ਵਜੋਂ ਉਸ ਨੂੰ ਮਾਪਿਆਂ ਦਾ ਘਰ ਛੱਡ ਕੇ ਸਦਾ ਲਈ ਸਹੁਰੇ – ਘਰ ਦੇ ਪਰਦੇਸ ਵਿੱਚ ਰਹਿਣਾ ਪਵੇਗਾ। ਇਸ ਗੱਲ ਦੇ ਦੁਖਦਾਈ ਅਹਿਸਾਸ ਕਰਕੇ ਹੀ ਉਹ ਰੋ ਰਹੀ ਹੈ।

ਪ੍ਰਸ਼ਨ 9 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕਿਹੜੇ – ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ?

ਉੱਤਰ – ਇਸ ਸੁਹਾਗ ਵਿੱਚ ਪਿਓ ਤੇ ਧੀ, ਵੀਰ ਤੇ ਭੈਣ, ਚਾਚਾ ਤੇ ਭਤੀਜੀ ਅਤੇ ਮਾਮਾ – ਭਾਣਜੀ ਦੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ।

ਪ੍ਰਸ਼ਨ 10 .  ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਸੁਹਾਗ ਵਿੱਚ ਕੌਣ ਪਰਦੇਸਣ ਰੋ ਰਹੀ ਹੈ?

ਉੱਤਰ – ਮੁਟਿਆਰ