BloggingKavita/ਕਵਿਤਾ/ कविताMother's dayPoetryਲੇਖ ਰਚਨਾ (Lekh Rachna Punjabi)

ਨਿੱਕੀ ਜਿਹੀ ਕਹਾਣੀ : ਮਾਂ ਕੀ ਹੈ?


ਮਾਂ ਕੀ ਹੈ ?

ਕਿਸੇ ਨੇ ਰੱਬ ਨੂੰ ਪੁੱਛਿਆ, “ਮਾਂ ਕੀ ਹੈ?”

ਰੱਬ ਨੇ ਕਿਹਾ, “ਮਾਂ ਮੇਰੇ ਵੱਲੋਂ ਇੱਕ ਮੂਲਵਾਨ ਤੇ ਦੁਰਲੱਭ ਤੋਹਫ਼ਾ ਹੈ।”

ਜਦ ਇਸ ਸਵਾਲ ਨੂੰ ਸਮੁੰਦਰ ਤੋਂ ਪੁੱਛਿਆ, “ਮਾਂ ਕੀ ਹੈ ?”

ਸਮੁੰਦਰ ਨੇ ਕਿਹਾ, “ਮਾਂ ਇੱਕ ਸਿੱਪੀ ਹੈ, ਜੋ ਆਪਣੀ ਸੰਤਾਨ ਦੇ ਲੱਖ ਰਾਜ਼ ਆਪਣੇ ਸੀਨੇ ਵਿੱਚ ਛੁਪਾ ਲੈਂਦੀ ਹੈ।

ਜਦ ਇਸ ਸਵਾਲ ਨੂੰ ਬੱਦਲ ਤੋਂ ਪੁੱਛਿਆ, “ਮਾਂ ਕੀ ਹੈ?”

ਬੱਦਲ ਨੇ ਕਿਹਾ, “ਮਾਂ ਇੱਕ ਚਮਕ ਹੈ, ਜਿਸ ਵਿੱਚ ਹਰ ਰੰਗ ਉਜਾਗਰ ਹੁੰਦਾ ਹੈ ਜੋ ਮਾਂ, ਭੈਣ, ਬੇਟੀ, ਨੂੰਹ ਦੇ ਰੂਪ ਵਿੱਚ ਧਰਤੀ ਤੇ ਆਉਂਦੀ ਹੈ।

ਇਹੀ ਸਵਾਲ ਜਦੋਂ ਇੱਕ ਸੰਤਾਨ ਨੂੰ ਪੁੱਛਿਆ, “ਮਾਂ ਕੀ ਹੈ ?”

ਸੰਤਾਨ ਬੋਲੀ, “ਮਾਂ ਮਮਤਾ ਦੀ ਅਨਮੋਲ ਦਾਸਤਾਨ ਹੈ, ਜੋ ਹਰ ਦਿਲ ਵਿੱਚ ਹੁੰਦੀ ਹੈ।”

ਮਾਂ ਦੇ ਕਦਮਾਂ ਦੇ ਹੇਠਾਂ ਸਵਰਗ ਹੈ।