ਨਿੰਦਕ

ਕਾਊ ਕਪੂਰ ਨਾ ਚਖਈ ਦੁਰਗੰਧਿ ਸੁਖਾਵੈ।।
ਹਾਥੀ ਨੀਰ ਨਵ੍ਹਾਲੀਐ ਸਿਰਿ ਛਾਰ ਛੁਡਾਵੈ।।
ਤੁੰਮੇ ਅੰਮ੍ਰਿਤ ਸਿੰਜੀਐ ਕਉੜਤ ਨਾ ਜਾਵੈ।।
ਸਿੰਮਲ ਰੁੱਖ ਸਰੇਵੀਐ ਫਲ਼ ਹਥਿ ਨਾ ਆਵੈ।।
ਨਿੰਦਕ ਨਾਮ ਵਿਹੂਣਿਆ ਸਤਿਸੰਗ ਨਾ ਭਾਵੈ।।
ਅੰਨ੍ਹਾ ਆਗੂ ਜੇ ਥੀਐ ਸਭੁ ਸਾਥ ਮੁਹਾਵੈ।।

ਪ੍ਰਸ਼ਨ 1 . ਉਪਰੋਕਤ ਕਾਵਿ – ਟੁਕੜੀ ਵਿੱਚ ਦ੍ਰਿਸ਼ਟਾਂਤ ਕਿਸ ਲਈ ਵਰਤੇ ਗਏ ਹਨ?

() ਅੰਨ੍ਹੇ ਵਿਅਕਤੀ ਲਈ
() ਸੁਜਾਖੇ ਵਿਅਕਤੀ ਲਈ
() ਨਿੰਦਕ ਲਈ
() ਗਿਆਨਵਾਨ ਲਈ

ਪ੍ਰਸ਼ਨ 2 . ‘ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ’ ਤੋਂ ਕੀ ਭਾਵ ਹੈ?

() ਸਹੀ ਮਾਰਗ ਦਿਖਾਉਣ ਵਾਲਾ
() ਕਿਸੇ ਨੂੰ ਕੁਰਾਹੇ ਪਾਉਣ ਵਾਲਾ
() ਸਹੀ ਦਿਸ਼ਾ ਦਿਖਾਉਣ ਵਾਲਾ
() ਨਿੰਦਕ

ਪ੍ਰਸ਼ਨ 3 . ਨੀਰ ਸ਼ਬਦ ਦਾ ਅਰਥ ਦੱਸੋ।

() ਫਲ
() ਪਾਣੀ
() ਘੱਟਾ
() ਹੱਸਣਾ

ਪ੍ਰਸ਼ਨ 4 . ਇਸ ਕਾਵਿ ਟੋਟੇ ‘ਚ ਕਿਹੜੇ ਜਾਨਵਰ ਦਾ ਨਾਂ ਆਇਆ ਹੈ?

() ਘੋੜਾ
() ਭਾਲੂ
() ਹਾਥੀ
() ਬਾਂਦਰ

ਪ੍ਰਸ਼ਨ 5 . ਇਸ ਕਾਵਿ ਟੋਟੇ ‘ਚ ਕਿਹੜੇ ਦੁੱਖ ਦੀ ਗੱਲ ਕੀਤੀ ਗਈ ਹੈ?

() ਅੰਬ ਦੀ
() ਨਿੰਮ ਦੀ
() ਟਾਹਲੀ ਦੀ
() ਸਿੰਮਲ ਦੀ