ਨਿਵੇਂ ਪਹਾੜਾਂ ਤੇ ਪਰਬਤ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਨਿਵੇਂ ਪਹਾੜਾਂ ਤੇ ਪਰਬਤ’ ਲੋਕ ਗੀਤ ਦਾ ਰੂਪ ਕੀ ਹੈ?
(ੳ) ਸੁਹਾਗ
(ਅ) ਘੋੜੀ
(ੲ) ਟੱਪਾ
(ਸ) ਸਿੱਠਣੀ
ਪ੍ਰਸ਼ਨ 2 . ਬੇਟੀ ਨੂੰ ਵਿਆਹੁਣ ਸਮੇਂ ਕਿਸ ਨੂੰ ਨਿਵਣਾ ਪਿਆ ਹੈ ?
ਉੱਤਰ – ਬਾਬਲ ਨੂੰ / ਤਾਏ ਨੂੰ
ਪ੍ਰਸ਼ਨ 3 . ਬਾਬਲ / ਤਾਏ ਦੇ ਨਿਵਣ ਸਮੇਂ ਧੀ ਨੂੰ ਕੀ ਮਹਿਸੂਸ ਹੋਇਆ ਹੈ?
ਉੱਤਰ – ਜਿਵੇਂ ਪਹਾੜ ਨਿਵ ਗਏ ਹੋਣ
ਪ੍ਰਸ਼ਨ 4 . ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਰੋਂਦੇ ਬਾਬਲ ਨੂੰ ਦਿਲਾਸਾ ਕੌਣ ਦਿੰਦਾ ਹੈ?
ਉੱਤਰ – ਸਹੁਰੇ ਜਾਂਦੀ ਧੀ
ਪ੍ਰਸ਼ਨ 5 . ‘ਨਿਵੇਂ ਪਹਾੜਾਂ ਤੇ ਪਰਬਤ’ ਵਿੱਚ ਰੋਂਦੇ ਹੋਏ ਤਾਏ ਨੂੰ ਕੌਣ ਦਿਲਾਸਾ ਦਿੰਦਾ ਹੈ?
ਉੱਤਰ – ਉਸ ਦੀ ਧੀ
ਪ੍ਰਸ਼ਨ 6 . ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ‘ਲਾਡੋ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?
ਉੱਤਰ – ਵਿਆਹੀ ਗਈ ਧੀ/ ਭਤੀਜੀ ਲਈ
ਪ੍ਰਸ਼ਨ 7 . ‘ਪਹਾੜਾਂ ਦੇ ਪਰਬਤ’ ਕਾਹਦਾ ਚਿੰਨ੍ਹ ਹੈ?
ਉੱਤਰ – ਮਾਣ – ਤਾਣ ਵਾਲੇ ਬੰਦੇ ਦਾ
ਪ੍ਰਸ਼ਨ 8 . ਬਾਬਲ/ਤਾਇਆ ਮੋਰਾਂ ਨੂੰ ਕੀ ਕਰਦੇ ਦੇਖ ਕੇ ਰੋਇਆ ਹੈ?
ਉੱਤਰ – ਪੈਲਾਂ ਪਾਉਂਦੇ
ਪ੍ਰਸ਼ਨ 9 . ਬਾਬਲ / ਤਾਏ ਦੁਆਰਾ ਕੀਤੀ ਕਿਹੜੀ ਗੱਲ ‘ਜੱਗ ਹੁੰਦੜੀ’ ਆਈ ਹੈ?
ਉੱਤਰ – ਧੀ ਨੂੰ ਵਿਆਹ ਕੇ ਤੋਰਨ ਦੀ
ਪ੍ਰਸ਼ਨ 10 . ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਦੇ ਲੋਕ ਕਿਉਂ ਨਿਉਂਦੇ ਦਿਖਾਏ ਗਏ ਹਨ?
ਉੱਤਰ – ਪੇਕੇ ਪਰਿਵਾਰ ਦੇ ਲੋਕ ਇਸ ਕਰਕੇ ਨਿਉਂਦੇ ਦਿਖਾਏ ਗਏ ਹਨ, ਕਿਉਂਕਿ ਉਨ੍ਹਾਂ ਨੂੰ ਆਪਣੀ ਕੁੜੀ ਵਿਆਹ ਕੇ ਦੂਜਿਆਂ ਨੂੰ ਦੇਣੀ ਪਈ ਹੈ।
ਪ੍ਰਸ਼ਨ 11 . ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਡੋਲ ਰਹੇ ਪੇਕੇ ਪਰਿਵਾਰ ਵਾਲਿਆਂ ਨੂੰ ਕਿਹੜੇ – ਕਿਹੜੇ ਸ਼ਬਦਾਂ ਨਾਲ਼ ਦਿਲਾਸਾ ਦਿੱਤਾ ਗਿਆ ਹੈ?
ਉੱਤਰ – ਇਸ ਸੁਹਾਗ ਵਿੱਚ ਕੁੜੀ ਦੇ ਵਿਆਹ ਸਮੇਂ ਡੋਲ ਰਹੇ ਪਰਿਵਾਰ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਘਰ ਇਹ ਕੋਈ ਨਵਾਂ ਕੰਮ ਨਹੀਂ ਹੋਇਆ, ਸਗੋਂ ਬਾਬਲ ਤੇ ਤਾਏ ਵੱਲ ਕੁਡ਼ੀ ਨੂੰ ਵਿਆਹ ਕੇ ਘਰੋਂ ਤੋਰਨਾ ਦੁਨੀਆ ਦਾ ਪੁਰਾਣਾ ਦਸਤੂਰ ਹੈ।
ਪ੍ਰਸ਼ਨ 12 . ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਭਾਵਾਂ ਦੇ ਪ੍ਰਗਟਾਅ ਲਈ ਪ੍ਰਕ੍ਰਿਤਕ ਸੰਕੇਤ ਕਿਵੇਂ ਵਰਤੇ ਗਏ ਹਨ?
ਉੱਤਰ – ਇਸ ਸੁਹਾਗ ਵਿੱਚ ‘ਪਹਾੜਾਂ ਦੇ ਪਰਬਤ’ ਸੰਕੇਤ ਰਾਹੀਂ ਕੁਡ਼ੀ ਦੇ ਪੇਕੇ ਪਰਿਵਾਰ ਦੀ ਉੱਚੀ ਸ਼ਾਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਮੋਰਾਂ ਦੀਆਂ ਪੈਲਾਂ ਦੇ ਸੰਕੇਤ ਰਾਹੀਂ ਸਹੁਰੇ ਪਰਿਵਾਰ ਦੀ ਖੁਸ਼ੀ ਨਾਲ ਬਾਬਲ ਤੇ ਤਾਏ ਦੇ ਦੁੱਖ ਨੂੰ ਪ੍ਰਚੰਡ ਕੀਤਾ ਗਿਆ ਹੈ।