ਨਿਵੇਂ ਪਹਾੜਾਂ……. ਜੱਗ ਹੁੰਦੜੀ ਆਈ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਨਿਵੇਂ ਪਹਾੜਾਂ ਤੇ ਪਰਬਤ,
ਹੋਰ ਨਿਵਿਆ ਨਾ ਕੋਈ।
ਨਿਵਿਆ ਲਾਡੋ ਦਾ ਬਾਬਲ,
ਜਿਨ੍ਹੇ ਬੇਟੀ ਵਿਆ੍ਹਈ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ,
ਬਾਬਲ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਬਾਬਲ ਜੀ,
ਜੱਗ ਹੁੰਦੜੀ ਆਈ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਸਾਡਾ ਚਿੜੀਆਂ ਦਾ ਚੰਬਾ’ ਵਿੱਚੋਂ
(ਅ) ‘ਨਿਵੇਂ ਪਹਾੜਾਂ ਤੇ ਪਰਬਤ’ ਵਿੱਚੋਂ
(ੲ) ‘ਅੱਸੂ ਦਾ ਕਾਜ ਰਚਾ’ ਵਿੱਚੋਂ
(ਸ) ‘ਚੜ੍ਹ ਚੁਬਾਰੇ ਸੁੱਤਿਆ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਢੋਲੇ ਨਾਲ
(ਅ) ਮਾਹੀਏ ਨਾਲ਼
(ੲ) ਸੁਹਾਗ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 3. ਧੀ ਦੇ ਵਿਆਹ ‘ਤੇ ਕੌਣ ਨਿਵਿਆ ਹੈ?
(ੳ) ਭਰਾ
(ਅ) ਚਾਚਾ
(ੲ) ਤਾਇਆ
(ਸ) ਬਾਬਲ
ਪ੍ਰਸ਼ਨ 4. ਧੀ ਦੇ ਵਿਆਹ ‘ਤੇ ਕੌਣ ਛਮ-ਛਮ ਰੋਇਆ ਹੈ?
(ੳ) ਦਾਦਾ
(ਅ) ਨਾਨਾ
(ੲ) ਮਾਮਾ
(ਸ) ਬਾਬਲ
ਪ੍ਰਸ਼ਨ 5. ਇਹਨਾਂ ਕਾਵਿ-ਸਤਰਾਂ ਵਿੱਚ ਕਿਸ ਪੰਛੀ ਦਾ ਜ਼ਿਕਰ ਹੈ?
(ੳ) ਕਬੂਤਰ ਦਾ
(ਅ) ਕਾਂ ਦਾ
(ੲ) ਮੋਰ ਦਾ
(ਸ) ਚਿੜੀਆਂ ਦਾ
ਪ੍ਰਸ਼ਨ 6. ‘ਲਾਡ’ ਸ਼ਬਦ ਦਾ ਕੀ ਅਰਥ ਹੈ?
(ੳ) ਲੜਾਕੀ
(ਅ) ਕੁੜੀ
(ੲ) ਲਾਡਲੀ ਧੀ
(ਸ) ਭੈਣ