CBSEEducationKavita/ਕਵਿਤਾ/ कविताNCERT class 10thPunjab School Education Board(PSEB)

ਨਾ ਮੈਂ ਅਰਬੀ………..ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਬੁੱਲ੍ਹੇ ਸ਼ਾਹ : ਬੁੱਲ੍ਹਾ ਕੀ ਜਾਣਾ ਮੈਂ ਕੌਣ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਨਾ ਮੈਂ ਅਰਬੀ ਨਾ ਲਾਹੌਰੀ,

ਨਾ ਮੈਂ ਹਿੰਦੀ ਸ਼ਹਿਰ ਨਗੌਰੀ,

ਨਾ ਮੈਂ ਹਿੰਦੂ ਤੁਰਕ ਪਸ਼ੌਰੀ,

ਨਾ ਮੈਂ ਰਹਿੰਦਾ ਵਿੱਚ ਨਦੌਣ ।

ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ‘ਮੈਂ’ ਨੂੰ ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦਾ ਹੈ ਕਿ ਉਸ ਦੀ ‘ਮੈਂ’ ਧਾਰਮਿਕ ਰਹੁ-ਰੀਤਾਂ, ਇਲਮ, ਸੰਸਾਰਿਕ ਰੰਗਾਂ-ਤਮਾਸ਼ਿਆਂ ਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ, ਜੋ ਕਿ ਕੇਵਲ ਸ਼ਹੁ ਨੂੰ ਪਛਾਣਦੀ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਨਾ ਮੇਰੀ ‘ਮੈਂ” ਅਰਬ ਦਾ ਰਹਿਣ ਵਾਲਾ ਹੋਣ ਵਿੱਚ ਹੈ ਤੇ ਨਾ ਮੇਰੀ ‘ਮੈਂ’ ਲਾਹੌਰ ਦਾ ਰਹਿਣ ਵਾਲਾ ਹੋਣ ਵਿੱਚ। ਨਾ ਮੇਰੀ ‘ਮੈਂ’ ਹਿੰਦੀ ਹੋਣ ਵਿੱਚ ਹੈ ਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲਾ ਹੋਣ ਵਿੱਚ। ਨਾ ਮੇਰੀ ‘ਮੈਂ” ਹਿੰਦੂ ਹੋਣ ਵਿੱਚ, ਨਾ ਪਸ਼ੌਰੀ ਤੁਰਕ ਹੋਣ ਵਿੱਚ ਅਤੇ ਨਾ ਹੀ ਨਦੌਣ ਦੇ ਸੂਫ਼ੀ ਤਕੀਏ ਨਾਲ ਸੰਬੰਧ ਰੱਖਣ ਵਿੱਚ ਹੈ। ‘ਮੈਂ’ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।