ਨਾਦਰ ਸ਼ਾਹ


ਪ੍ਰਸ਼ਨ. ਨਾਦਰ ਸ਼ਾਹ ਕੌਣ ਸੀ? ਉਸ ਦੇ ਹਮਲੇ ਦਾ ਪੰਜਾਬ ‘ਤੇ ਕੀ ਪ੍ਰਭਾਵ ਪਿਆ?

ਜਾਂ

ਪ੍ਰਸ਼ਨ. ਨਾਦਰ ਸ਼ਾਹ ਦੇ ਪੰਜਾਬ ਹਮਲੇ ਅਤੇ ਇਸ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ।

ਉੱਤਰ— ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ। ਉਸ ਨੇ ਭਾਰਤ ‘ਤੇ 1739 ਈ. ਵਿੱਚ ਹਮਲਾ ਕੀਤਾ। ਇਸ ਹਮਲੇ ਦੌਰਾਨ ਉਸ ਨੇ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰੀ ਲੁੱਟਮਾਰ ਮਚਾਈ। ਇਸ ਕਾਰਨ ਭਾਰਤ ਅਤੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਭਾਰੀ ਬਦਅਮਨੀ ਫੈਲ ਗਈ। ਉਹ ਇੰਨਾ ਜ਼ਾਲਮ ਸੀ ਕਿ ਦੁਸ਼ਮਣ ਉਸ ਦਾ ਨਾਂ ਸੁਣਦੇ ਹੀ ਥਰ-ਥਰ ਕੰਬਣ ਲੱਗ ਜਾਂਦੇ ਸਨ।

ਵਾਪਸੀ ਸਮੇਂ ਜਦੋਂ ਉਹ ਦਿੱਲੀ ਵਿੱਚ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ ‘ਤੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖਜ਼ਾਨਾ ਲੁੱਟ ਲਿਆ ਸੀ। ਇਸ ਕਾਰਨ ਨਾਦਰ ਸ਼ਾਹ ਹੈਰਾਨ ਰਹਿ ਗਿਆ। ਉਸ ਨੇ ਇਨ੍ਹਾਂ ਸਿੱਖਾਂ ਸੰਬੰਧੀ ਪੰਜਾਬ ਦੇ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਜ਼ਕਰੀਆ ਖ਼ਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਸਿੱਖਾਂ ਵਿਰੁੱਧ ਵਧੇਰੇ ਸਖ਼ਤ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ‘ਤੇ ਆਪਣਾ ਕਬਜ਼ਾ ਕਰ ਲੈਣਗੇ।

ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਵਧੇਰੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਪਰ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ। ਇਸ ਸਥਿਤੀ ਦਾ ਫਾਇਦਾ ਚੁੱਕ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਛੇਤੀ ਹੀ ਪੰਜਾਬ ਵਿੱਚ ਉਨ੍ਹਾਂ ਦਾ ਪ੍ਰਭਾਵ ਵੱਧ ਗਿਆ।


प्रश्न. नादिर शाह कौन था? उसके आक्रमण का पंजाब पर क्या प्रभाव पड़ा?

या

प्रश्न. नादिर शाह के पंजाब पर आक्रमण और उसके प्रभावों का संक्षेप में वर्णन कीजिए।

उत्तर: नादिर शाह ईरान का बादशाह था। उसने 1739 ई. में भारत पर आक्रमण किया। इस हमले के दौरान उसने भारत के कई शहरों में जमकर लूटपाट की। इससे भारत में और विशेषकर पंजाब में भारी अशांति फैल गई। वह इतना क्रूर था कि उसके शत्रु उसके नाम से काँप उठते थे।

वापस जाते समय जब वह दिल्ली में लूटपाट कर पंजाब से गुजर रहा था तभी अचानक उस पर सिक्खों ने हमला कर दिया और उसका बहुत सारा खजाना लूट लिया। इसने नादिर शाह को झकझोर दिया। उन्होंने पंजाब के गवर्नर जकारिया खान से इन सिखों के बारे में पूछताछ की। उसने जकारिया खान को चेतावनी दी कि अगर उसने सिखों के खिलाफ कड़ी कार्रवाई नहीं की, तो सिख जल्द ही पंजाब पर कब्जा कर लेंगे।

नतीजतन, जकारिया खान ने सिखों पर और अधिक अत्याचार करना शुरू कर दिया। लेकिन नादिर शाह के हमले के बाद पंजाब में अशांति फैल गई। इस स्थिति का लाभ उठाकर सिखों ने अपनी शक्ति को मजबूत करना शुरू कर दिया। पंजाब में उनका प्रभाव शीघ्र ही बढ़ गया।


Question. Who was Nadir Shah? What was the effect of his invasion on the Punjab?

Or

Question. Give a brief account of Nadir Shah’s invasion on Punjab and its impact.

Answer: Nadir Shah was the emperor of Iran. He invaded India in 1739 AD. During this attack, he looted many cities in India. This caused great unrest in India and especially in Punjab. He was so cruel that his enemies trembled at his name. On his way back, when he was passing through Punjab after looting in Delhi, suddenly he was attacked by the Sikhs, and looted a lot of his treasure. This shocked Nadir Shah. He inquired about these Sikhs from the Governor of Punjab, Zakaria Khan.

He warned Zakaria Khan that if he did not take strict action against the Sikhs, the Sikhs would soon occupy Punjab. As a result, Zakaria Khan started committing more atrocities on the Sikhs. But after the attack of Nadir Shah, there was unrest in Punjab. Taking advantage of this situation, the Sikhs started consolidating their power. Their influence in Punjab soon increased.