CBSEEducationHistoryHistory of PunjabPunjab School Education Board(PSEB)

ਨਵਾਬ ਕਪੂਰ ਸਿੰਘ


ਪ੍ਰਸ਼ਨ. ਨਵਾਬ ਕਪੂਰ ਸਿੰਘ ‘ਤੇ ਇੱਕ ਨੋਟ ਲਿਖੋ।

ਜਾਂ

ਪ੍ਰਸ਼ਨ. ਨਵਾਬ ਕਪੂਰ ਸਿੰਘ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ?

ਉੱਤਰ – ਨਵਾਬ ਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਮਹਾਨ ਅਤੇ ਹਰਮਨ-ਪਿਆਰੇ ਨੇਤਾ ਸਨ। ਉਹ ਫੈਜ਼ਲਪੁਰੀਆ ਮਿਸਲ ਦੇ ਮੋਢੀ ਸਨ। ਉਨ੍ਹਾਂ ਦਾ ਜਨਮ 1697 ਈ. ਵਿੱਚ ਕਾਲੋਕੇ ਨਾਮੀ ਪਿੰਡ ਵਿੱਚ ਹੋਇਆ ਸੀ। ਆਪ ਦੇ ਪਿਤਾ ਜੀ ਦਾ ਨਾਂ ਦਲੀਪ ਸਿੰਘ ਸੀ ਅਤੇ ਉਹ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਕਪੂਰ ਸਿੰਘ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ।

1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਅਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਦੀ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ। ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦਾ ਅਗਵਾਈ ਕੀਤੀ। ਜ਼ਕਰੀਆ ਖ਼ਾਂ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਉਸ ਨੇ 1735 ਈ. ਵਿੱਚ ਸਿੱਖਾਂ ਨੂੰ ਦਿੱਤੀ ਗਈ ਜਾਗੀਰ ‘ਤੇ ਮੁੜ ਕਬਜ਼ਾ ਕਰ ਲਿਆ। ਉਸ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ।

ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਨੇ ਇੰਨੇ ਭਿਆਨਕ ਕਸ਼ਟਾਂ ਨੂੰ ਖ਼ੁਸ਼ੀ-ਖ਼ੁਸ਼ੀ ਸਹਾਰਿਆ ਪਰ ਮੁਗ਼ਲਾਂ ਦੀ ਈਨ ਨਾ ਮੰਨੀ। ਨਵਾਬ ਕਪੂਰ ਸਿੰਘ ਨੇ 1736 ਈ. ਵਿੱਚ ਸਰਹਿੰਦ ਵਿੱਚ ਭਿਆਨਕ ਲੁੱਟਮਾਰ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ ਸਿੱਖਾਂ ਨੇ 1739 ਈ. ਵਿੱਚ ਨਾਦਰ ਸ਼ਾਹ ਨੂੰ ਦਿਨੇ ਤਾਰੇ ਦਿਖਾ ਦਿੱਤੇ ਸਨ। ਉਨ੍ਹਾਂ ਨੇ 1748 ਈ. ਵਿੱਚ ਅੰਮ੍ਰਿਤਸਰ ਨੂੰ ਆਪਣੇ ਅਧੀਨ ਕੀਤਾ। 1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕਰ ਕੇ ਸਿੱਖ ਪੰਥ ਲਈ ਇੱਕ ਮਹਾਨ ਕਾਰਜ ਕੀਤਾ।

ਨਵਾਬ ਕਪੂਰ ਸਿੰਘ ਨਾ ਕੇਵਲ ਇੱਕ ਬਹਾਦਰ ਸੂਰਮਾ ਹੀ ਸੀ, ਸਗੋਂ ਸਿੱਖ ਪੰਥ ਦਾ ਇਕ ਉੱਘਾ ਪ੍ਰਚਾਰਕ ਵੀ ਸੀ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਨਿਰਸੰਦੇਹ ਸਿੱਖ ਪੰਥ ਦੇ ਵਿਕਾਸ ਅਤੇ ਉਸ ਨੂੰ ਸੰਗਠਿਤ ਕਰਨ ਵਿੱਚ ਨਵਾਬ ਕਪੂਰ ਸਿੰਘ ਨੇ ਬਹੁਮੁੱਲਾ ਯੋਗਦਾਨ ਦਿੱਤਾ। ਉਨ੍ਹਾਂ ਦੀ 1753 ਈ. ਵਿਚ ਮੌਤ ਹੋ ਗਈ।


प्रश्न. नवाब कपूर सिंह पर एक टिप्पणी लिखिए।

या

प्रश्न. नवाब कपूर सिंह के बारे में आप क्या जानते हैं?

उत्तर: नवाब कपूर सिंह सिखों के सबसे महान और सबसे लोकप्रिय नेता थे। वह फैजलपुरिया मिस्ल के संस्थापक थे। उनका जन्म 1697 ई. में कालोके नामक गाँव में हुआ था। उनके पिता का नाम दलीप सिंह था और वे जाट परिवार से सम्बंध रखते थे। कपूर सिंह जल्द ही सिखों के एक प्रमुख नेता बन गए।

1733 ई. में उन्होंने पंजाब के मुगल गवर्नर जकरिया खान से नवाब की उपाधि प्राप्त की, और एक लाख रुपये की वार्षिक आय के साथ एक जागीर प्राप्त की। 1734 ई. में नवाब कपूर सिंह ने सिख बलों को एकजुट करने के उद्देश्य से उन्हें दो जत्थों बुड्ढा दल और तरुणा दल में संगठित किया। उन्होंने बड़ी योग्यता और समझदारी के साथ इन दोनों दलों का नेतृत्व किया। जकरिया खान सिखों की बढ़ती हुई ताकत को बर्दाश्त करने के लिए तैयार नहीं था। अतः 1735 ई. में उसने सिक्खों को दी गई जागीर पर पुनः अधिकार कर लिया। उसने सिखों पर घोर अत्याचार शुरू कर दिए।

नवाब कपूर सिंह के नेतृत्व में खालसा ने इतने भयानक कष्टों को ख़ुशी – ख़ुशी सहन किया, लेकिन मुगलों से हार स्वीकार नहीं की। नवाब कपूर सिंह ने 1736 ई. में सरहिंद में भीषण लूटमार की। उनके नेतृत्व में, सिखों ने 1739 ई. में नादिर शाह को दिन में तारे दिखा दिए। उन्होंने 1748 ई. में अमृतसर को अपने अधीन कर लिया। 1748 ई. में उन्होंने दल खालसा की स्थापना करके सिख पंथ के लिए बहुत अच्छा काम किया।

नवाब कपूर सिंह न केवल एक बहादुर योद्धा थे बल्कि सिख धर्म के एक महान प्रचारक भी थे। उन्होंने बड़ी संख्या में लोगों को सिख धर्म में शामिल होने के लिए प्रेरित किया। निस्संदेह, नवाब कपूर सिंह ने सिख पंथ के विकास और उसको संगठित करने में अमूल्य योगदान दिया। उनकी 1753 ई. मृत्यु हो गई।


Question. Write a note on Nawab Kapoor Singh.

Or

Question. What do you know about Nawab Kapoor Singh?

Answer: Nawab Kapoor Singh was the greatest and most popular leader of the Sikhs. He was the founder of Faizalpuria Misl. He was born in 1697 AD in a village called Kaloke. His father’s name was Dalip Singh and he belonged to a Jat family. Kapoor Singh soon became a prominent leader of the Sikhs.

In 1733, he received the title of Nawab from the Mughal governor of Punjab, Zakaria Khan, and received a jagir with an annual income of one lakh rupees. In 1734 AD, Nawab Kapoor Singh organized them into two batches Budha Dal and Taruna Dal to unite the Sikh forces. He led both these parties with great ability and understanding. Zakaria Khan was not ready to tolerate the growing power of the Sikhs. Therefore, in 1735 AD, he again took possession of the jagir given to the Sikhs. He started atrocities on the Sikhs.

The Khalsa under the leadership of Nawab Kapoor Singh happily endured such terrible sufferings but did not accept defeat from the Mughals. Nawab Kapoor Singh committed a horrific robbery in Sirhind in 1736 AD. Under his leadership, the Sikhs showed Nadir Shah the stars during the day in 1739 AD. He took Amritsar under his control in 1748 AD. In 1748 AD, he did a great job for the Sikh Panth by establishing Dal Khalsa.

Nawab Kapoor Singh was not only a brave warrior but also a great preacher of Sikhism. He inspired a large number of people to join Sikhism. Undoubtedly, Nawab Kapoor Singh made an invaluable contribution to the development and organization of the Sikh Panth. He died in 1753 AD.