ਨਲ ਤੇ ਦਮਿਅੰਤੀ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਵੀਰ ਸੈਨ ਕਿਸ ਦੇਸ਼ ਦਾ ਰਾਜਾ ਸੀ?
ਉੱਤਰ – ਨਿਸ਼ਧ ਦੇਸ਼ ਦਾ
ਪ੍ਰਸ਼ਨ 2 . ਨਲ ਕਿਸ ਦਾ ਪੁੱਤਰ ਸੀ?
ਉੱਤਰ – ਰਾਜੇ ਵੀਰ ਸੈਨ ਦਾ
ਪ੍ਰਸ਼ਨ 3 . ਨਲ ਦੀ ਕਿਸ ਕੰਮ ਵਿੱਚ ਖ਼ਾਸ ਮੁਹਾਰਤ ਸੀ?
ਉੱਤਰ – ਘੋੜੇ ਦੁੜਾਉਣ ਵਿੱਚ
ਪ੍ਰਸ਼ਨ 4 . ਤੇਜਸਵੀ / ਗੁਣਵਾਨ / ਸੁੰਦਰ / ਘੋੜੇ ਦੁੜਾਉਣ ਦਾ ਮਾਹਰ ਕੌਣ ਸੀ?
ਉੱਤਰ – ਨਲ
ਪ੍ਰਸ਼ਨ 5 . ਰਾਜਾ ਭੀਮ ਕਿੱਥੋਂ ਦਾ ਰਾਜਾ ਸੀ?
ਉੱਤਰ – ਵਿਦਰਭ ਦੇਸ਼ ਦਾ
ਪ੍ਰਸ਼ਨ 6 . ਰਾਜੇ ਭੀਮ ਦੀ ਰਾਜਕੁਮਾਰੀ ਦਾ ਕੀ ਨਾਂ ਸੀ?
ਉੱਤਰ – ਦਮਿਅੰਤੀ
ਪ੍ਰਸ਼ਨ 7 . ਰੂਪਮਤੀ ਤੇ ਬੁੱਧੀਮਾਨ ਰਾਜਕੁਮਾਰੀ ਕੌਣ ਸੀ?
ਉੱਤਰ – ਦਮਿਅੰਤੀ
ਪ੍ਰਸ਼ਨ 8 . ਦਮਿਅੰਤੀ ਦੇ ਵਿਆਹ ਲਈ ਰਾਜੇ ਨੇ ਕਿਸ ਸਮਾਗਮ ਦਾ ਆਯੋਜਨ ਕੀਤਾ?
ਉੱਤਰ – ਸਵੰਬਰ ਦਾ
ਪ੍ਰਸ਼ਨ 9 . ਦਮਿਅੰਤੀ ਦੇ ਸਵੰਬਰ ਵਿੱਚ ਕੌਣ ਸ਼ਾਮਿਲ ਹੋਏ?
ਉੱਤਰ – ਰਾਜੇ, ਰਾਜਕੁਮਾਰ ਤੇ ਦੇਵਤੇ
ਪ੍ਰਸ਼ਨ 10 . ਦਮਿਅੰਤੀ ਮਨ ਵਿੱਚ ਕਿਸ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਸੀ?
ਉੱਤਰ – ਨਲ ਨੂੰ
ਪ੍ਰਸ਼ਨ 11 . ਕਈ ਦੇਵਤਿਆਂ ਨੇ ਕਿਸ ਦਾ ਰੂਪ ਧਰਿਆ ਹੋਇਆ ਸੀ?
ਉੱਤਰ – ਨਲ ਦਾ
ਪ੍ਰਸ਼ਨ 12 . ਦਮਿਅੰਤੀ ਨੇ ਕਿਸ ਦੇ ਗਲ ਵਿੱਚ ਵਰ – ਮਾਲਾ ਪਾਈ?
ਉੱਤਰ – ਨਲ ਦੇ
ਪ੍ਰਸ਼ਨ 13 . ਨਲ ਤੇ ਦਮਿਅੰਤੀ ਦੇ ਘਰ ਕਿੰਨੇ ਬੱਚੇ ਹੋਏ?
ਉੱਤਰ – ਇੱਕ ਲੜਕਾ ਤੇ ਇੱਕ ਲੜਕੀ
ਪ੍ਰਸ਼ਨ 14 . ਨਲ ਤੇ ਦਮਿਅੰਤੀ ਦੀ ਖੁਸ਼ੀ ਕਿਸ ਤੋਂ ਬਰਦਾਸ਼ਤ ਨਾ ਹੋਈ?
ਉੱਤਰ – ਕਲਜੁਗ ਤੋਂ
ਪ੍ਰਸ਼ਨ 15 . ਰਾਜਾ ਨਲ ਕਿਸ ਦੇ ਨਾਲ ਜੂਆ ਖੇਡਣ ਲੱਗਾ?
ਉੱਤਰ – ਆਪਣੇ ਭਰਾ ਪੁਸ਼ਕਰ ਨਾਲ
ਪ੍ਰਸ਼ਨ 16 . ਨਲ ਦਾ ਰਾਜ ਕਿਸ ਨੇ ਜਿੱਤ ਲਿਆ?
ਉੱਤਰ – ਪੁਸ਼ਕਰ ਨੇ
ਪ੍ਰਸ਼ਨ 17 . ਰਾਜਾ ਨਲ ਰਾਜ ਛੱਡ ਕੇ ਕਿੱਥੇ ਚਲਾ ਗਿਆ?
ਉੱਤਰ – ਜੰਗਲ ਵਿੱਚ
ਪ੍ਰਸ਼ਨ 18 . ਜੰਗਲ ਵਿੱਚ ਰਾਜੇ ਨਲ ਦੇ ਨਾਲ ਕੌਣ ਗਿਆ?
ਉੱਤਰ – ਦਮਿਅੰਤੀ
ਪ੍ਰਸ਼ਨ 19 . ਰਾਜਾ ਨਲ ਦਮਿਅੰਤੀ ਨੂੰ ਕਿਸ ਹਾਲਤ ਵਿੱਚ ਛੱਡ ਗਿਆ?
ਉੱਤਰ – ਸੁੱਤੀ ਪਈ ਨੂੰ
ਪ੍ਰਸ਼ਨ 20 . ਕਿਸ ਨੇ ਦਮਿਅੰਤੀ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ?
ਉੱਤਰ – ਅਜਗਰ ਨੇ
ਪ੍ਰਸ਼ਨ 21 . ਅਜਗਰ ਨੂੰ ਕਿਸ ਨੇ ਮਾਰਿਆ?
ਉੱਤਰ – ਇੱਕ ਸ਼ਿਕਾਰੀ ਨੇ
ਪ੍ਰਸ਼ਨ 22 . ਸ਼ਿਕਾਰੀ ਨੂੰ ਕਿਸ ਨੇ ਮਾਰਿਆ?
ਉੱਤਰ – ਦਮਿਅੰਤੀ ਨੇ
ਪ੍ਰਸ਼ਨ 23 . ਜੰਗਲ ਵਿੱਚ ਕਿੰਨਾ ਨੇ ਦਮਿਅੰਤੀ ਨੂੰ ਧੀਰਜ ਦੇਣ ਦਾ ਯਤਨ ਕੀਤਾ?
ਉੱਤਰ – ਕਈ ਰਿਸ਼ੀਆਂ ਨੇ
ਪ੍ਰਸ਼ਨ 24 . ਚੇਦੀ ਦੀ ਰਾਜ ਮਾਤਾ ਦਮਿਅੰਤੀ ਦੀ ਕੀ ਲੱਗਦੀ ਸੀ?
ਉੱਤਰ – ਮਾਸੀ
ਪ੍ਰਸ਼ਨ 25 . ਦਮਿਅੰਤੀ ਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਕਿਨ੍ਹਾਂ ਨੂੰ ਚੁਫ਼ੇਰੇ ਭੇਜਿਆ?
ਉੱਤਰ – ਬ੍ਰਾਹਮਣਾਂ ਨੂੰ
ਪ੍ਰਸ਼ਨ 26 . ਰਾਜਾ ਨਲ ਕਸ਼ਟ ਝੇਲਦਾ ਹੋਇਆ ਕਿੱਥੇ ਪੁੱਜਾ?
ਉੱਤਰ – ਰਾਜਾ ਰਿਤੂਪਰਣ ਕੋਲ
ਪ੍ਰਸ਼ਨ 27 . ਦਮਿਅੰਤੀ ਨੇ ਸਵੰਬਰ ਕਿਉਂ ਰੱਖਿਆ ਸੀ?
ਉੱਤਰ – ਰਾਜਾ ਨਲ ਦੀ ਪਛਾਣ ਲਈ
ਪ੍ਰਸ਼ਨ 28 . ਰਿਤੂਪਰਣ ਕਿਹੜੀ ਖੇਡ ਦਾ ਮਾਹਿਰ ਸੀ?
ਉੱਤਰ – ਜੂਆ ਖੇਡਣ ਦਾ
ਪ੍ਰਸ਼ਨ 29 . ਦਮਿਅੰਤੀ ਨੇ ਕਿਸ ਦੇ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ?
ਉੱਤਰ – ਇੱਕ ਦਾਸੀ ਰਾਹੀਂ
ਪ੍ਰਸ਼ਨ 30 . ਨਲ ਨੇ ਜੂਏ ਵਿੱਚ ਜਿੱਤ ਕੇ ਵੀ ਰਾਜ ਕਿਸ ਨੂੰ ਵਾਪਸ ਕਰ ਦਿੱਤਾ?
ਉੱਤਰ – ਪੁਸ਼ਕਰ ਨੂੰ