CBSEEducationNCERT class 10thPunjab School Education Board(PSEB)

ਧਰਤੀ ਹੇਠਲਾ ਬਲਦ : ਬਹੁ ਵਿਕਲਪੀ ਪ੍ਰਸ਼ਨ


ਧਰਤੀ ਹੇਠਲਾ ਬਲਦ : MCQ



ਪ੍ਰਸ਼ਨ 1. ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ?

(ੳ) 1909 ਈ. ਵਿੱਚ

(ਅ) 1921 ਈ. ਵਿੱਚ

(ੲ) 1945 ਈ. ਵਿੱਚ

(ਸ) 1950 ਈ. ਵਿੱਚ

ਪ੍ਰਸ਼ਨ 2. ਕੁਲਵੰਤ ਸਿੰਘ ਵਿਰਕ ਦਾ ਜਨਮ ਕਿੱਥੇ ਹੋਇਆ?

(ੳ) ਪਿੰਡ ਜੰਡਾਲੀ ਕਲਾਂ (ਸੰਗਰੂਰ)

(ਅ) ਪਿੰਡ ਫੁਲਰਵਾਨ (ਸ਼ੇਖੂਪੁਰਾ)

(ੲ) ਪਿੰਡ ਸਹਿਣਾ (ਬਠਿੰਡਾ)

(ਸ) ਸਿਆਲਕੋਟ (ਪਾਕਿਸਤਾਨ)

ਪ੍ਰਸ਼ਨ 3. ਕੁਲਵੰਤ ਸਿੰਘ ਵਿਰਕ ਦੇ ਪਿਤਾ ਦਾ ਕੀ ਨਾਂ ਸੀ?

(ੳ) ਸ. ਆਸਾ ਸਿੰਘ

(ਅ) ਸ. ਪਸ਼ੌਰਾ ਸਿੰਘ

(ੲ) ਸ. ਮੱਖਣ ਸਿੰਘ

(ਸ) ਸ. ਦੀਦਾਰ ਸਿੰਘ

ਪ੍ਰਸ਼ਨ 4. ਕੁਲਵੰਤ ਸਿੰਘ ਵਿਰਕ ਦੀ ਮਾਤਾ ਦਾ ਕੀ ਨਾਂ ਸੀ?

(ੳ) ਸ੍ਰੀਮਤੀ ਈਸ਼ਰ ਕੌਰ

(ਅ) ਸ੍ਰੀਮਤੀ ਜੀਵਨ ਕੌਰ

(ੲ) ਸ੍ਰੀਮਤੀ ਸੁਰਜੀਤ ਕੌਰ

(ਸ) ਸ੍ਰੀਮਤੀ ਗੁਰਮੀਤ ਕੌਰ

ਪ੍ਰਸ਼ਨ 5. ਕੁਲਵੰਤ ਸਿੰਘ ਵਿਰਕ ਨੇ ਬੀ. ਏ. ਦੀ ਪਰੀਖਿਆ ਕਿਸ ਸੰਸਥਾ ਤੋਂ ਕੀਤੀ?

(ੳ) ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ

(ਅ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ

(ੲ) ਐੱਫ. ਸੀ. ਕਾਲਜ, ਲਾਹੌਰ ਤੋਂ

(ਸ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ

ਪ੍ਰਸ਼ਨ 6. ਕੁਲਵੰਤ ਸਿੰਘ ਵਿਰਕ ਨੇ ਐੱਮ. ਏ. ਦੀ ਪਰੀਖਿਆ ਕਿਸ ਕਾਲਜ ਤੋਂ ਪਾਸ ਕੀਤੀ?

(ੳ) ਐਫ. ਸੀ. ਕਾਲਜ, ਲਾਹੌਰ ਤੋਂ

(ਅ) ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ

(ੲ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ

(ਸ) ਖ਼ਾਲਸਾ ਕਾਲਜ, ਪਟਿਆਲਾ ਤੋਂ

ਪ੍ਰਸ਼ਨ 7. ਕੁਲਵੰਤ ਸਿੰਘ ਵਿਰਕ ਫ਼ੌਜ ਵਿੱਚ ਕਿਸ ਅਹੁਦੇ ‘ਤੇ ਰਹੇ?

(ੳ) ਕੈਪਟਨ ਦੇ

(ਅ) ਮੇਜਰ ਦੇ

(ੲ) ਲੈਫ਼ਟੀਨੈਂਟ ਦੇ

(ਸ) ਸੈਕੰਡ ਲੈਫਟੀਨੈਂਟ ਦੇ

ਪ੍ਰਸ਼ਨ 8. ਕੁਲਵੰਤ ਸਿੰਘ ਵਿਰਕ ਪੰਜਾਬ ਸਰਕਾਰ ਦੇ ਕਿਸ ਮਾਸਿਕ ਪੱਤਰ ਦੇ ਸੰਪਾਦਕ ਰਹੇ?

(ੳ) ਪੰਜਾਬੀ ਦੁਨੀਆ ਦੇ

(ਅ) ਜਨ-ਸਾਹਿਤ ਦੇ

(ੲ) ਪੰਖੜੀਆਂ ਦੇ

(ਸ) ਜਾਗ੍ਰਿਤੀ ਦੇ

ਪ੍ਰਸ਼ਨ 9. ਕੁਲਵੰਤ ਸਿੰਘ ਵਿਰਕ ਦੇ ਕਿਸ ਕਹਾਣੀ-ਸੰਗ੍ਰਹਿ ‘ਤੇ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ?

(ੳ) ਛਾਹ ਵੇਲਾ ‘ਤੇ

(ਅ) ਧਰਤੀ ਤੇ ਅਕਾਸ਼ ‘ਤੇ

(ੲ) ਨਵੇਂ ਲੋਕ ‘ਤੇ

(ਸ) ਤੂੜੀ ਦੀ ਪੰਡ ‘ਤੇ

ਪ੍ਰਸ਼ਨ 10. ਕੁਲਵੰਤ ਸਿੰਘ ਵਿਰਕ ਦਾ ਦਿਹਾਂਤ ਕਦੋਂ ਹੋਇਆ?

(ੳ) 1993 ਈ. ਵਿੱਚ

(ਅ) 1987 ਈ. ਵਿੱਚ

(ੲ) 1977 ਈ. ਵਿੱਚ

(ਸ) 2003 ਈ. ਵਿੱਚ

ਪ੍ਰਸ਼ਨ 11. ਕੁਲਵੰਤ ਸਿੰਘ ਵਿਰਕ ਦਾ ਜੀਵਨ-ਕਾਲ ਕਿਹੜਾ ਹੈ?

(ੳ) 1909-1993 ਈ.

(ਅ) 1921-1987 ਈ.

(ੲ) 1934-1990 ਈ.

(ਸ) 1895-1977 ਈ.

ਪ੍ਰਸ਼ਨ 12. ਕੁਲਵੰਤ ਸਿੰਘ ਵਿਰਕ ਦਾ ਕਹਾਣੀ-ਸੰਗ੍ਰਹਿ ਕਿਹੜਾ ਹੈ?

(ੳ) ਸਭ ਰੰਗ

(ਅ) ਚੌਥੀ ਕੂਟ

(ੲ) ਭਾਬੀ ਮੈਨਾ

(ਸ) ਦੁੱਧ ਦਾ ਛੱਪੜ

ਪ੍ਰਸ਼ਨ 13. ਕਿਸ ਪੰਜਾਬੀ ਕਹਾਣੀਕਾਰ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹਾ ਜਾਂਦਾ ਹੈ?

(ੳ) ਸੁਜਾਨ ਸਿੰਘ ਨੂੰ

(ਅ) ਕੁਲਵੰਤ ਸਿੰਘ ਵਿਰਕ ਨੂੰ

(ੲ) ਵਰਿਆਮ ਸਿੰਘ ਸੰਧੂ ਨੂੰ

(ਸ) ਗੁਰਬਖ਼ਸ਼ ਸਿੰਘ ਨੂੰ

ਪ੍ਰਸ਼ਨ 14. ‘ਧਰਤੀ ਹੇਠਲਾ ਬਲਦ’ ਕਹਾਣੀ ਕਿਸ ਲੇਖਕ ਦੀ ਹੈ?

(ੳ) ਕੁਲਵੰਤ ਸਿੰਘ ਵਿਰਕ ਦੀ

(ਅ) ਸੁਜਾਨ ਸਿੰਘ ਦੀ

(ੲ) ਗੁਰਮੁਖ ਸਿੰਘ ਮੁਸਾਫ਼ਿਰ ਦੀ

(ਸ) ਰਘੁਬੀਰ ਢੰਡ ਦੀ

ਪ੍ਰਸ਼ਨ 15. ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਿਹੜੀ ਹੈ?

(ੳ) ਇੱਕ ਪੈਰ ਘੱਟ ਤੁਰਨਾ

(ਅ) ਧਰਤੀ ਹੇਠਲਾ ਬਲਦ

(ੲ) ਅੰਗ-ਸੰਗ

(ਸ) ਕੁਲਫ਼ੀ

ਪ੍ਰਸ਼ਨ 16. ‘ਧਰਤੀ ਹੇਠਲਾ ਬਲਦ’ ਕਹਾਣੀ ਕੁਲਵੰਤ ਸਿੰਘ ਵਿਰਕ ਦੇ ਕਿਸ ਕਹਾਣੀ-ਸੰਗ੍ਰਹਿ ਵਿੱਚੋਂ ਹੈ?

(ਉ) ਦੁੱਧ ਦਾ ਛੱਪੜ ਵਿੱਚੋਂ

(ਅ) ਨਵੇਂ ਲੋਕ ਵਿੱਚ

(ੲ) ਛਾਹ ਵੇਲਾ ਵਿੱਚੋਂ

(ਸ) ਤੂੜੀ ਦੀ ਪੰਡ ਵਿੱਚੋਂ

ਪ੍ਰਸ਼ਨ 17. ਮਾਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ?

(ੳ) ਬਾਗ਼ੀ ਦੀ ਧੀ ਦਾ

(ਅ) ਧਰਤੀ ਹੇਠਲਾ ਬਲਦ ਦਾ

(ੲ) ਅੰਗ-ਸੰਗ ਦਾ

(ਸ) ਕੁਲਫ਼ੀ ਦਾ

ਪ੍ਰਸ਼ਨ 18. ਠੱਠੀ ਖਾਰਾ ਕਿਸ ਦਾ ਪਿੰਡ ਸੀ?

(ੳ) ਮਾਨ ਸਿੰਘ ਦਾ

(ਅ) ਕਰਮ ਸਿੰਘ ਦਾ

(ੲ) ਗੁਲਜ਼ਾਰ ਸਿੰਘ ਦਾ

(ਸ) ਤੀਰਥ ਸਿੰਘ ਦਾ

ਪ੍ਰਸ਼ਨ 19. ਕਰਮ ਸਿੰਘ ਦਾ ਪਿੰਡ ਕਿਹੜਾ ਸੀ?

(ੳ) ਠੱਠੀ ਖਾਰਾ

(ਅ) ਅੰਮ੍ਰਿਤਸਰ

(ੲ) ਚੂਹੜਕਾਣਾ

(ਸ) ਕੰਗਣੀਵਾਲ

ਪ੍ਰਸ਼ਨ 20. ਮਾਨ ਸਿੰਘ ਕਿਸ ਵਾਹਨ ’ਤੇ ਆਪਣੇ ਦੋਸਤ ਕਰਮ ਸਿੰਘ ਦੇ ਪਿੰਡ ਠੱਠੀ ਖਾਰਾ ਜਾ ਰਿਹਾ ਸੀ?

(ੳ) ਸਾਈਕਲ ‘ਤੇ

(ਅ) ਸਕੂਟਰ ‘ਤੇ

(ੲ) ਕਾਰ ‘ਤੇ

(ਸ) ਟਾਂਗੇ ‘ਤੇ

ਪ੍ਰਸ਼ਨ 21. ਮਾਨ ਸਿੰਘ ਕੌਣ ਸੀ?

(ੳ) ਫ਼ੌਜੀ

(ਅ) ਮਾਸਟਰ

(ੲ) ਮੈਨੇਜਰ

(ਸ) ਪ੍ਰੋਫੈਸਰ

ਪ੍ਰਸ਼ਨ 22. ਕਰਮ ਸਿੰਘ ਫ਼ੌਜ ਵਿੱਚ ਕਿਸ ਅਹੁਦੇ ‘ਤੇ ਸੀ?

(ੳ) ਹੌਲਦਾਰ ਦੇ

(ਅ) ਨਾਇਕ ਦੇ

(ੲ) ਸੈਕੰਡ ਲੈਫ਼ਟੀਨੈਂਟ ਦੇ

(ਸ) ਲੈਫ਼ਟੀਨੈਂਟ ਦੇ

ਪ੍ਰਸ਼ਨ 23. ਕਿਸ ਦੀ ਜੀਭ ਵਿੱਚ ਬਹੁਤ ਰਸ ਸੀ?

(ੳ) ਮਾਨ ਸਿੰਘ ਦੀ

(ਅ) ਕਰਮ ਸਿੰਘ ਦੀ

(ੲ) ਜਸਵੰਤ ਸਿੰਘ ਦੀ

(ਸ) ਬਾਪੂ ਜੀ ਦੀ

ਪ੍ਰਸ਼ਨ 24. ਮਾਨ ਸਿੰਘ ਕਿੱਥੋਂ ਦਾ ਰਹਿਣ ਵਾਲਾ ਸੀ?

(ੳ) ਅੰਮ੍ਰਿਤਸਰ ਦਾ

(ਅ) ਚੂਹੜਕਾਣੇ ਦਾ

(ੲ) ਗੁਰਦਾਸਪੁਰ ਦਾ

(ਸ) ਕਪੂਰਥਲੇ ਦਾ

ਪ੍ਰਸ਼ਨ 25. ਅੰਮ੍ਰਿਤਸਰ ਤੋਂ ਚੂਹੜਕਾਣਾ ਕਿੰਨੀ ਦੂਰ ਸੀ?

(ੳ) ਪੰਜ ਕੋਹ

(ਅ) ਦਸ ਕੋਹ

(ੲ) ਪੰਦਰਾਂ ਕੋਹ

(ਸ) ਪੰਜਾਹ ਕੋਹਾਂ ਤੋਂ ਘੱਟ

ਪ੍ਰਸ਼ਨ 26. “ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ?” ਇਹ ਸ਼ਬਦ ਕਿਸ ਦੇ ਹਨ?

(ੳ) ਮਾਨ ਸਿੰਘ ਦੇ

(ਅ) ਕਰਮ ਸਿੰਘ ਦੇ ਪਿਤਾ ਦੇ

(ੲ) ਜਸਵੰਤ ਸਿੰਘ ਦੇ

(ਸ) ਟਾਂਗੇ ਵਾਲੇ ਦੇ

ਪ੍ਰਸ਼ਨ 27. ਜਸਵੰਤ ਸਿੰਘ ਕੌਣ ਸੀ?

(ੳ) ਕਰਮ ਸਿੰਘ ਦਾ ਨਿੱਕਾ ਭਰਾ

(ਅ) ਕਰਮ ਸਿੰਘ ਦਾ ਵੱਡਾ ਭਰਾ

(ੲ) ਕਰਮ ਸਿੰਘ ਦਾ ਚਾਚਾ

(ਸ) ਕਰਮ ਸਿੰਘ ਦਾ ਤਾਇਆ

ਪ੍ਰਸ਼ਨ 28. ਕਰਮ ਸਿੰਘ ਦਾ ਪਿੰਡ ਠੱਠੀ ਖਾਰਾ ਕਿਸ ਇਲਾਕੇ ਵਿੱਚ ਸੀ?

(ੳ) ਬਾਰ ਵਿੱਚ

(ਅ) ਮਾਝੇ ਵਿੱਚ

(ੲ) ਦੁਆਬੇ ਵਿੱਚ

(ਸ) ਮਾਲਵੇ ਵਿੱਚ

ਪ੍ਰਸ਼ਨ 29. ਕਰਮ ਸਿੰਘ ਨੂੰ ਫ਼ੌਜ ਵਿੱਚ ਕਿਸ ਦਾ ਆਲਸ ਸੀ?

(ੳ) ਤਿਆਰ ਹੋਣ ਦਾ

(ਅ) ਕੱਪੜੇ ਬਦਲਨ ਦਾ

(ੲ) ਸਵੇਰੇ ਉੱਠਣ ਦਾ

(ਸ) ਸੈਰ ‘ਤੇ ਜਾਣ ਦਾ

ਪ੍ਰਸ਼ਨ 30. ‘‘ਓਏ, ਆਪਣੇ ਬਾਪੂ ਕੋਲ ਚੱਲਣਾ ਈ? ਜਾਣਾ ਤਾਂ ਚੱਲ ਮੇਰੇ ਨਾਲ। ਬੜਾ ਮੀਂਹ ਪੈਦਾ ਏ, ਉੱਥੇ, ਪਾਣੀ ਵਿ ਵਿਰੀਂ।” ਇਹ ਸ਼ਬਦ ਕਿਸ ਨੇ ਕਹੇ?

(ੳ) ਟਾਂਗੇ ਵਾਲੇ ਨੇ

(ਅ) ਡਾਕੀਏ ਨੇ

(ੲ) ਜਸਵੰਤ ਸਿੰਘ ਨੇ

(ਸ) ਮਾਨ ਸਿੰਘ ਨੇ

ਪ੍ਰਸ਼ਨ 31. ਮਾਨ ਸਿੰਘ ਦੇ ਕੋਲ ਆਏ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਕੌਣ ਚੁੱਕ ਕੇ ਲੈ ਗਿਆ?

(ੳ) ਬਾਪੂ ਜੀ

(ਅ) ਬੇਬੇ

(ੲ) ਜਸਵੰਤ

(ਸ) ਬਲਵੰਤ

ਪ੍ਰਸ਼ਨ 32. ਕਰਮ ਸਿੰਘ ਦੇ ਪਿੰਡ ਤੋਂ ਤਰਨਤਾਰਨ ਦਾ ਕਿੰਨਾ ਪੈਂਡਾ ਸੀ?

(ੳ) ਚਾਰ ਮੀਲ ਦਾ

(ਅ) ਚਾਰ ਕੋਹ ਦਾ

(ੲ) ਪੰਜ ਕੋਹ ਦਾ

(ਸ) ਦੋ ਮੀਲ ਦਾ

ਪ੍ਰਸ਼ਨ 33. ਮਾਨ ਸਿੰਘ ਨਾਲ ਤਰਨਤਾਰਨ ਕੋਣ ਗਿਆ ਸੀ?

(ੳ) ਜਸਵੰਤ

(ਅ) ਬਾਪੂ ਜੀ

(ੲ) ਨੌਕਰ

(ਸ) ਕਰਮ ਸਿੰਘ ਦਾ ਵੱਡਾ ਭਰਾ

ਪ੍ਰਸ਼ਨ 34. ਮਾਨ ਸਿੰਘ ਦੇ ਪਿੰਡਾਂ ਵਿੱਚ ਚਰ੍ਹੀਆਂ, ਕਮਾਦ ਕਿੱਡੇ-ਕਿੱਡ ਹੋ ਗਏ ਸਨ?

(ੳ) ਛੋਟੇ-ਛੋਟੇ

(ਅ) ਬਹੁਤ ਵੱਡੇ

(ੲ) ਬੰਦੇ-ਬੰਦੇ ਜਿੱਡੇ

(ਸ) ਚਾਰ-ਪੰਜ ਫੁੱਟ

ਪ੍ਰਸ਼ਨ 35. ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜ ਕੇ ਮਾਨ ਸਿੰਘ ਕਦੋਂ ਪਿੰਡ ਪਹੁੰਚ ਸਕਦਾ ਸੀ?

(ੳ) ਸਵੇਰ ਵੇਲੇ

(ਅ) ਦੁਪਹਿਰ ਵੇਲੇ

(ੲ) ਦੁਪਹਿਰੇ ਦੋ ਵਜੇ

(ਸ) ਸ਼ਾਮ ਨੂੰ

ਪ੍ਰਸ਼ਨ 36. ਗਲ ਵਿੱਚ ਝੋਲਾ ਲਟਕਾਈ ਕੌਣ ਆਇਆ ਸੀ?

(ੳ) ਨੌਕਰ

(ਅ) ਡਾਕੀਆ

(ੲ) ਬੱਚਾ

(ਸ) ਹੱਟੀ ਵਾਲਾ

ਪ੍ਰਸ਼ਨ 37. ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਕਿਸ ਤੋਂ ਪਤਾ ਲੱਗਾ?

(ੳ) ਕਰਮ ਸਿੰਘ ਦੇ ਚਾਚੇ ਤੋਂ

(ਅ) ਕਰਮ ਸਿੰਘ ਦੇ ਗੁਆਂਢੀਆਂ ਤੋਂ

(ੲ) ਡਾਕੀਏ ਤੋਂ

(ਸ) ਪਿੰਡ ਦੇ ਸਰਪੰਚ ਤੋਂ

ਪ੍ਰਸ਼ਨ 38. ਡਾਕੀਆ ਕੀ ਲੈ ਕੇ ਆਇਆ ਸੀ?

(ੳ) ਚਿੱਠੀ

(ਅ) ਕਰਮ ਸਿੰਘ ਦੀ ਪੈਂਨਸ਼ਨ:

(ੲ) ਪੈਸੇ

(ਸ) ਮਨੀਆਰਡਰ

ਪ੍ਰਸ਼ਨ 39. ”ਬਾਦਸ਼ਾਹੋ ! ਸਾਰਾ ਇਲਾਕਾ ਤਰਾਸ-ਤਰਾਸ ਪਿਆ ਕਰਦਾ ਏ ਤੇ ਤੁਸੀਂ ਉਸ ਦੇ ਘਰ ਬੈਠੇ ਪੁੱਛਦੇ ਓ, ਕਰਮ ਸਿੰਘ ਮਾਰਿਆ ਗਿਆ ਏ?” ਇਹ ਸ਼ਬਦ ਕਿਸ ਦੇ ਹਨ?

(ੳ) ਮਾਨ ਸਿੰਘ ਦੇ

(ਅ) ਕਰਮ ਸਿੰਘ ਦੇ ਪਿਤਾ ਦੇ

(ੲ) ਪਿੰਡ ਵਾਲਿਆਂ ਦੇ

(ਸ) ਡਾਕੀਏ ਦੇ

ਪ੍ਰਸ਼ਨ 40. ਕਰਮ ਸਿੰਘ ਦੀ ਮੌਤ ਦੀ ਚਿੱਠੀ ਆਇਆਂ ਕਿੰਨੇ ਦਿਨ ਹੋ ਗਏ ਸਨ?

(ੳ) ਪੰਜ

(ਅ) ਦਸ

(ੲ) ਪੰਦਰਾਂ

(ਸ) ਵੀਹ

ਪ੍ਰਸ਼ਨ 41. “ਅਸਾਂ ਆਖਿਆ ਮੁੰਡਾ ਛੁੱਟੀ ਆਇਆ ਏ, ਇਹਦੀ ਛੁੱਟੀ ਖ਼ਰਾਬ ਨਾ ਹੋਵੇ। ਆਪੇ ਛੁੱਟੀ ਕੱਟ ਕੇ ਪਲਟਨ ਵਿੱਚ ਜਾਵੇਗਾ, ਸੁਣ ਲਵੇਗਾ।” ਇਹ ਸ਼ਬਦ ਕਿਸ ਨੇ ਕਹੇ?

(ੳ) ਜਸਵੰਤ ਸਿੰਘ ਨੇ

(ਅ) ਕਰਮ ਸਿੰਘ ਦੇ ਪਿਤਾ ਨੇ

(ੲ) ਮਾਨ ਸਿੰਘ ਨੇ

(ਸ) ਕਰਮ ਸਿੰਘ ਦੀ ਮਾਂ ਨੇ

ਪ੍ਰਸ਼ਨ 42. ਛੁੱਟੀ ਕਿਸ ਨੂੰ ਬਹੁਤ ਪਿਆਰੀ ਹੁੰਦੀ ਹੈ?

(ੳ) ਬੱਚਿਆਂ ਨੂੰ

(ਅ) ਮੁਲਾਜ਼ਮਾਂ ਨੂੰ

(ੲ) ਫ਼ੌਜੀ ਨੂੰ

(ਸ) ਕਰਮਚਾਰੀਆਂ ਨੂੰ

ਪ੍ਰਸ਼ਨ 43. ਮੁੜਦੇ ਹੋਏ ਮਾਨ ਸਿੰਘ ਨੇ ਕਿਹੜੇ ਪਿੰਡ ਦੇਖੋ?

(ੳ) ਬਾਰ ਦੇ

(ਅ) ਦੁਆਬੇ ਦੇ

(ੲ) ਮਾਲਵੇ ਦੇ

(ਸ) ਮਾਝੇ ਦੇ

ਪ੍ਰਸ਼ਨ 44. ਬਾਬਾ (ਬਾਪੂ ਜੀ) ਕਿੱਥੋਂ ਦਾ ਜੰਮ-ਪਲ ਸੀ?

(ੳ) ਮਾਝੇ ਦਾ

(ਅ) ਬਾਰ ਦਾ

(ੲ) ਦੁਆਬੇ ਦਾ

(ਸ) ਮਾਲਵੇ ਦਾ

ਪ੍ਰਸ਼ਨ 45. ਮਾਝੇ ਦੇ ਪਿੰਡਾਂ ਦੁਆਲੇ ਕੀ ਸੀ?

(ੳ) ਕਿਲ੍ਹੇ

(ਅ) ਰੁੱਖ

(ੲ) ਫਿਰਨੀ

(ਸ) ਕੰਧ

ਪ੍ਰਸ਼ਨ 46. ਕਰਮ ਸਿੰਘ ਅਤੇ ਜਸਵੰਤ ਸਿੰਘ ਕਿਸ ਕਹਾਣੀ ਦੇ ਪਾਤਰ ਹਨ?

(ੳ) ਅੰਗ-ਸੰਗ ਦੇ

(ਅ) ਕੁਲਫ਼ੀ ਦੇ

(ੲ) ਧਰਤੀ ਹੇਠਲਾ ਬਲਦ ਦੇ

(ਸ) ਬਾਗ਼ੀ ਦੀ ਧੀ ਦੇ

ਪ੍ਰਸ਼ਨ 47. ਕੌਣ ਦੂਜਿਆਂ ਨੂੰ ਹੌਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ?

(ੳ) ਕਰਮ ਸਿੰਘ

(ਅ) ਜਸਵੰਤ ਸਿੰਘ

(ੲ) ਮਾਨ ਸਿੰਘ

(ਸ) ਕਰਮ ਸਿੰਘ ਦਾ ਪਿਤਾ

ਪ੍ਰਸ਼ਨ 48. ਕਹਾਣੀਕਾਰ ਕਰਮ ਸਿੰਘ ਦੇ ਬਾਪੂ ਦੀ ਕਿਸ ਨਾਲ ਤੁਲਨਾ ਕਰਦਾ ਹੈ?

(ੳ) ਧਰਤੀ ਹੇਠਲੇ ਧੌਲ/ਬਲਦ ਨਾਲ

(ਅ) ਸ਼ੇਰ ਨਾਲ

(ੲ) ਬਲਦ ਨਾਲ

(ਸ) ਬਹਾਦਰ ਫ਼ੌਜੀ ਨਾਲ