CBSEEducationNCERT class 10thPunjab School Education Board(PSEB)

ਧਰਤੀ ਹੇਠਲਾ ਬਲਦ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਧਰਤੀ ਹੇਠਲਾ ਬਲਦ : ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਕੁਲਵੰਤ ਸਿੰਘ ਵਿਰਕ ਦੀ ਕਿਹੜੀ ਕਹਾਣੀ ਸ਼ਾਮਲ ਹੈ?

ਉੱਤਰ : ਧਰਤੀ ਹੇਠਲਾ ਬਲਦ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਕਹਾਣੀ ‘ਧਰਤੀ ਹੇਠਲਾ ਬਲਦ’ ਦਾ ਲੇਖਕ ਕੌਣ ਹੈ?

ਉੱਤਰ : ਕੁਲਵੰਤ ਸਿੰਘ ਵਿਰਕ।

ਪ੍ਰਸ਼ਨ 3. ਮਾਨ ਸਿੰਘ, ਕਰਮ ਸਿੰਘ ਅਤੇ ਜਸਵੰਤ ਸਿੰਘ ਕਿਸ ਕਹਾਣੀ ਦੇ ਪਾਤਰ ਹਨ?

ਉੱਤਰ : ‘ਧਰਤੀ ਹੇਠਲਾ ਬਲਦ’ ਦੇ।

ਪ੍ਰਸ਼ਨ 4. ਮਾਨ ਸਿੰਘ ਕਿੱਥੇ ਜਾ ਰਿਹਾ ਸੀ?

ਉੱਤਰ : ਪਿੰਡ ਠੱਠੀ ਖਾਰਾ।

ਪ੍ਰਸ਼ਨ 5. ਠੱਠੀ ਖਾਰਾ ਪਿੰਡ ਕਿਸ ਸ਼ਹਿਰ ਦੇ ਨੇੜੇ ਸੀ?

ਉੱਤਰ : ਅੰਮ੍ਰਿਤਸਰ ਦੇ।

ਪ੍ਰਸ਼ਨ 6. ਮਾਨ ਸਿੰਘ ਕਿਸ ਵੇਲੇ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ?

ਉੱਤਰ : ਸ਼ਾਮ ਵੇਲ਼ੇ।

ਪ੍ਰਸ਼ਨ 7. ‘ਠੱਠੀ ਖਾਰਾ’ ਕਿਸ ਦੇ ਦੋਸਤ ਦਾ ਪਿੰਡ ਸੀ?

ਉੱਤਰ : ਮਾਨ ਸਿੰਘ ਦੇ।

ਪ੍ਰਸ਼ਨ 8. ਫ਼ੌਜੀ ਕਰਮ ਸਿੰਘ ਦਾ ਪਿੰਡ ਕਿਹੜਾ ਸੀ?

ਉੱਤਰ : ਠੱਠੀ ਖਾਰਾ।

ਪ੍ਰਸ਼ਨ 9. ‘ਚੂਹੜਕਾਣਾ’ ਕਿਸ ਦਾ ਪਿੰਡ ਸੀ?

ਉੱਤਰ : ਮਾਨ ਸਿੰਘ ਦਾ।

ਪ੍ਰਸ਼ਨ 10. ਮਾਨ ਸਿੰਘ ਤੇ ਕਰਮ ਸਿੰਘ ………. ਸੈਂਟਰ ਵਿੱਚ ਇਕੱਠੇ ਰਹੇ ਸਨ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?

ਉੱਤਰ : ਰੈਜਿਮੈਂਟਲ।

ਪ੍ਰਸ਼ਨ 11. ਮਾਨ ਸਿੰਘ ਤੇ ਕਰਮ ਸਿੰਘ ਕਿਸ ਫਰੰਟ ‘ਤੇ ਲੜ ਰਹੇ ਸਨ?

ਉੱਤਰ : ਬਰਮਾ ਦੇ।

ਪ੍ਰਸ਼ਨ 12. ਮਾਨ ਸਿੰਘ ਪਹਿਲਾਂ ਭਰਤੀ ਹੋਇਆ ਸੀ ਜਾਂ ਕਰਮ ਸਿੰਘ?

ਉੱਤਰ : ਕਰਮ ਸਿੰਘ।

ਪ੍ਰਸ਼ਨ 13. ਕਿਸ ਦੀ ਜੀਭ ਵਿੱਚ ਬਹੁਤ ਰਸ ਸੀ?

ਉੱਤਰ : ਕਰਮ ਸਿੰਘ ਦੀ।

ਪ੍ਰਸ਼ਨ 14. ਕਰਮ ਸਿੰਘ ਜਦ ਛੁੱਟੀ ਆਉਂਦਾ ਤਾਂ ਕਿੱਥੇ ਨ੍ਹਾਉਣ ਵਾਲਿਆਂ ਦੀ ਭੀੜ ਵਧ ਜਾਂਦੀ ਸੀ?

ਉੱਤਰ : ਖੂਹ ‘ਤੇ।

ਪ੍ਰਸ਼ਨ 15. ਲੋਕ ਦਾਣੇ ਭੁੰਨਣ ਵਾਲੀ ਭੱਠੀ ਦੇ ਸੇਕ ਆਸਰੇ ਕਿਸ ਦੀਆਂ ਗੱਲਾਂ ਸੁਣਦੇ ਰਹਿੰਦੇ?

ਉੱਤਰ : ਕਰਮ ਸਿੰਘ ਦੀਆਂ।

ਪ੍ਰਸ਼ਨ 16. ਕਿਸ ਦੀ ਰਾਈਫ਼ਲ ਦਾ ਨਿਸ਼ਾਨਾ ਬਹੁਤ ਮਸ਼ਹੂਰ ਸੀ?

ਉੱਤਰ : ਕਰਮ ਸਿੰਘ ਦੀ।

ਪ੍ਰਸ਼ਨ 17. ਦੂਰ ਲੁਕੇ ਹੋਏ ਜਪਾਨੀ ਕਿਸ ਤਰ੍ਹਾਂ ਦੇ ਦਿਖਦੇ ਸਨ?

ਉੱਤਰ : ਦਰਖ਼ਤਾਂ ਦੇ ਟਾਹਣ ਵਰਗੇ।

ਪ੍ਰਸ਼ਨ 18. ਜਿੱਥੇ ਮਸ਼ੀਨਗੰਨਾਂ ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸ਼ਫਲ ਜਾਂਦੀਆਂ ਉੱਥੇ ਕਿਸ ਦੀ ਇੱਕ ਗੋਲੀ ਕੰਮ ਸੁਆਰ ਦਿੰਦੀ ਸੀ?

ਉੱਤਰ : ਕਰਮ ਸਿੰਘ ਦੀ।

ਪ੍ਰਸ਼ਨ 19. ਕਰਮ ਸਿੰਘ ਕਿਸ ਦੇ ਡੰਡਿਆਂ ‘ਤੇ ਖੇਡਾਂ ਕਰਦਾ ਸੀ?

ਉੱਤਰ : ਜਿਮਨਾਸਟਿਕ ਦੇ।

ਪ੍ਰਸ਼ਨ 20. ਕਰਮ ਸਿੰਘ ਦਾ ਪਿੰਡ ‘ਮਾਝੇ’ ਵਿੱਚ ਸੀ ਜਾਂ ‘ਬਾਰ’ ਵਿੱਚ?

ਉੱਤਰ : ਮਾਝੇ ਵਿੱਚ।

ਪ੍ਰਸ਼ਨ 21. ਫ਼ੌਜੀ ਟਰੱਕ ਵਿੱਚ ਬੈਠਣ ਲੱਗੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕੀ ਕਿਹਾ?

ਉੱਤਰ : ਫ਼ੌਜੀ ਟਰੱਕ ਵਿੱਚ ਬੈਠਣ ਲੱਗੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕਿਹਾ ਕਿ ਉਹ ਉਹਨਾਂ ਦੇ ਘਰ ਵੀ ਹੁੰਦਾ ਆਵੇ।

ਪ੍ਰਸ਼ਨ 22. “ਮੇਰੇ ਕੋਲੋਂ ਆਏ ਨੂੰ ਜਦੋਂ ਤੈਨੂੰ ਮੇਰੇ ਘਰ ਦੇ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਵੇਗਾ।” ਇਹ ਸ਼ਬਦ ਕਿ ਅਤੇ ਕਿਸ ਨੂੰ ਕਹੇ?

ਉੱਤਰ : ਕਰਮ ਸਿੰਘ ਨੇ ਮਾਨ ਸਿੰਘ ਨੂੰ।

ਪ੍ਰਸ਼ਨ 23. ਟਾਂਗੇ ‘ਤੇ ਚੜਿਆ ਮਾਨ ਸਿੰਘ ਕਿੱਥੇ ਜਾ ਰਿਹਾ ਸੀ?

ਉੱਤਰ : ਫ਼ੌਜੀ ਕਰਮ ਸਿੰਘ ਦੇ ਪਿੰਡ।

ਪ੍ਰਸ਼ਨ 24. ਜਦ ਮਾਨ ਸਿੰਘ ਕਰਮ ਸਿੰਘ ਦੇ ਘਰ ਗਿਆ ਤਾਂ ਉਸ ਦਾ (ਕਰਮ ਸਿੰਘ ਦਾ) ਪਿਤਾ ਕਿੱਥੇ ਬੈਠਾ ਸੀ?

ਉੱਤਰ : ਡਿਓੜ੍ਹੀ ਵਿੱਚ।

ਪ੍ਰਸ਼ਨ 25. ਜਦ ਮਾਨ ਸਿੰਘ ਕਰਮ ਸਿੰਘ ਦੇ ਘਰ ਪਹੁੰਚਿਆ ਤਾਂ ਕੌਣ ਕੁਝ ਔਖਾ ਦਿਖਾਈ ਦਿੰਦਾ ਸੀ?

ਉੱਤਰ : ਕਰਮ ਸਿੰਘ ਦਾ ਪਿਤਾ।

ਪ੍ਰਸ਼ਨ 26. ਕਿਸ ਦੇ ਅੱਗੇ ਤੂੜੀ ਪਈ ਸੀ?

ਉੱਤਰ : ਘੋੜੀ ਦੇ।

ਪ੍ਰਸ਼ਨ 27. ਕਰਮ ਸਿੰਘ ਦੇ ਛੋਟੇ ਭਰਾ ਦਾ ਕੀ ਨਾਂ ਸੀ?

ਉੱਤਰ : ਜਸਵੰਤ ਸਿੰਘ।

ਪ੍ਰਸ਼ਨ 28. ਚਰ੍ਹੀ ਦੀ ਗੱਡ ਲੈਣ ਲਈ ਕੌਣ ਗਿਆ ਸੀ?

ਉੱਤਰ : ਜਸਵੰਤ ਸਿੰਘ।

ਪ੍ਰਸ਼ਨ 29. ਮਾਨ ਸਿੰਘ ਨੇ ਚਾਹ ਵਾਲੀ ਗੜਵੀ ਅਤੇ ਕੋਲੀ ਕਿਸ ਦੇ ਹੱਥੋਂ ਫੜੀ?

ਉੱਤਰ : ਕਰਮ ਸਿੰਘ ਦੀ ਬੇਬੇ ਦੇ ਹੱਥੋਂ।

ਪ੍ਰਸ਼ਨ 30. ‘ਮਝੈਲ’ ਕਿਸ ਨੂੰ ਕਹਿੰਦੇ ਹਨ?

ਉੱਤਰ : ਮਾਝੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ‘ਮਝੈਲ’ ਕਹਿੰਦੇ ਹਨ।

ਪ੍ਰਸ਼ਨ 31. ”ਚੱਲੋ, ਇੱਕ ਰਾਤ ਰਹਿ ਕੇ ਵਾਪਸ ਮੁੜ ਚੱਲਾਂਗੇ।” ਇਹ ਫ਼ੈਸਲਾ ਕਿਸ ਨੇ ਕੀਤਾ?

ਉੱਤਰ : ਮਾਨ ਸਿੰਘ ਨੇ।

ਪ੍ਰਸ਼ਨ 32. ਬਰਮਾ ਦੀ ਲੜਾਈ ਵਿੱਚ ਕਿਸ ਦੀ ਗੋਲੀ ਮਸ਼ਹੂਰ ਹੋਈ ਸੀ?

ਉੱਤਰ : ਕਰਮ ਸਿੰਘ ਦੀ।

ਪ੍ਰਸ਼ਨ 33. ਮਾਨ ਸਿੰਘ ਕਿਸ ਬਾਰੇ ਗੱਲਾਂ ਸੁਣਾਉਣਾ ਚਾਹੁੰਦਾ ਸੀ?

ਉੱਤਰ : ਕਰਮ ਸਿੰਘ ਬਾਰੇ।

ਪ੍ਰਸ਼ਨ 34. ਕਿਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ?

ਉੱਤਰ : ਮਾਨ ਸਿੰਘ ਦਾ।

ਪ੍ਰਸ਼ਨ 35. ਜਸਵੰਤ ਸਿੰਘ ਹੋਰਾਂ ਦੀ ਪਾਣੀ ਦੀ ਵਾਰੀ ਸਵੇਰੇ ਕਿੰਨੇ ਵਜੇ ਲੱਗਣੀ ਸੀ?

ਉੱਤਰ : ਤਿੰਨ ਵਜੇ।

ਪ੍ਰਸ਼ਨ 36. ਮਾਨ ਸਿੰਘ ਨੂੰ ਰੋਟੀ ਖਾਂਦੇ ਨੂੰ ਕੋਣ ਪੱਖਾ ਝੱਲ ਰਿਹਾ ਸੀ?

ਉੱਤਰ : ਜਸਵੰਤ ਸਿੰਘ।

ਪ੍ਰਸ਼ਨ 37. ਮਾਨ ਸਿੰਘ ਨੇ ਕਿਸ ਨੂੰ ਕੁੱਛੜ ਚੁੱਕ ਲਿਆ?

ਉੱਤਰ : ਕਰਮ ਸਿੰਘ ਦੇ ਮੁੰਡੇ ਨੂੰ।

ਪ੍ਰਸ਼ਨ 38. ਕਿਸ ਦੀ ਗੱਲ ਕਰਮ ਸਿੰਘ ਦੇ ਪਿਤਾ ਨੂੰ ਸੂਲ ਵਾਂਗ ਚੁਭੀ?

ਉੱਤਰ : ਮਾਨ ਸਿੰਘ ਦੀ।

ਪ੍ਰਸ਼ਨ 39. ਕਰਮ ਸਿੰਘ ਦੇ ਘਰ ਦੇ ਵਾਤਾਵਰਨ ਵਿੱਚ ਕਿਸ ਲਈ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ?

ਉੱਤਰ : ਮਾਨ ਸਿੰਘ ਲਈ।

ਪ੍ਰਸ਼ਨ 40. “ਉਸ ਨੇ ਕਿਹੜਾ ਰੋਜ਼-ਰੋਜ਼ ਇਸ ਪਾਸੇ ਆਉਣਾ ਸੀ।” ‘ਉਸ ਨੇ’ ਤੋਂ ਕੀ ਭਾਵ ਹੈ?

ਉੱਤਰ : ਮਾਨ ਸਿੰਘ ਤੋਂ।

ਪ੍ਰਸ਼ਨ 41. “ਇੱਕ ਥੋੜ੍ਹਾ ਏ ਫੌਜ਼ ਵਿੱਚ?” ਇਹ ਸ਼ਬਦ ਕਿਸ ਦੇ ਹਨ?

ਉੱਤਰ : ਜਸਵੰਤ ਸਿੰਘ ਦੇ।

ਪ੍ਰਸ਼ਨ 42. ਝੋਲਾ ਗਲ ਵਿੱਚ ਲਮਕਾਈ ਕੌਣ ਤੁਰਿਆ ਆਉਂਦਾ ਸੀ?

ਉੱਤਰ : ਡਾਕੀਆ।

ਪ੍ਰਸ਼ਨ 43. ਡਾਕੀਆ ਡਿਓੜ੍ਹੀ ਵਿੱਚ ਆ ਕੇ ਕਿੱਥੇ ਬੈਠ ਗਿਆ?

ਉੱਤਰ : ਮੰਜੀ ‘ਤੇ।

ਪ੍ਰਸ਼ਨ 44. ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਆਧਾਰ ‘ਤੇ ਦੱਸੋ ਕਿ ਛੁੱਟੀ ਕਿਸ ਨੂੰ ਬਹੁਤ ਪਿਆਰੀ ਹੁੰਦੀ ਹੈ?

ਉੱਤਰ : ਫ਼ੌਜੀ ਨੂੰ।

ਪ੍ਰਸ਼ਨ 45. ਕਰਮ ਸਿੰਘ ਦਾ ਪਿਤਾ ਕਿੱਥੋਂ ਦਾ ਜੰਮ-ਪਾਲ਼ ਸੀ?

ਉੱਤਰ : ਮਾਝੇ ਦਾ।

ਪ੍ਰਸ਼ਨ 46, ‘ਧਰਤੀ ਹੇਠਲਾ ਬਲਦ’ ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਕਰਮ ਸਿੰਘ ਦੇ ਪਿਤਾ ਨੂੰ।

ਪ੍ਰਸ਼ਨ 47. ਕੁਲਵੰਤ ਸਿੰਘ ਵਿਰਕ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ‘ਤੇ ਹੈ ਜਾਂ ਇਕਾਂਗੀਕਾਰ ਦੇ ਤੌਰ ‘ਤੇ?

ਉੱਤਰ : ਕਹਾਣੀਕਾਰ ਦੇ ਤੌਰ ‘ਤੇ।

ਪ੍ਰਸ਼ਨ 48. ਹੇਠ ਦਿੱਤੀਆਂ ਪੁਸਤਕਾਂ ਦਾ ਲੇਖਕ ਕੌਣ ਹੈ?

ਛਾਹ ਵੇਲਾ, ਧਰਤੀ ਤੇ ਅਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਗੋਲ੍ਹਾਂ, ਨਵੇਂ ਲੋਕ।

ਉੱਤਰ : ਕੁਲਵੰਤ ਸਿੰਘ ਵਿਰਕ।

ਪ੍ਰਸ਼ਨ 49. ਭਾਸ਼ਾ ਵਿਭਾਗ, ਪੰਜਾਬ ਨੇ ਵਿਰਕ ਨੂੰ ਕਿਹੜਾ ਪੁਰਸਕਾਰ ਦਿੱਤਾ?

ਉੱਤਰ : ਸ਼ਿਰੋਮਣੀ ਸਾਹਿਤਕਾਰ ਦਾ।

ਪ੍ਰਸ਼ਨ 50. ਵਰਤਮਾਨ ਪੰਜਾਬ ਵਿੱਚ ਮਾਝੇ ਦਾ ਇਲਾਕਾ ਕਿਹੜਾ ਹੈ?

ਉੱਤਰ : ਵਰਤਮਾਨ ਪੰਜਾਬ ਵਿੱਚ ਦਰਿਆ ਬਿਆਸ ਤੋਂ ਪੱਛਮ ਵੱਲ ਦਾ ਇਲਾਕਾ ਮਾਝੇ ਦਾ ਇਲਾਕਾ ਹੈ।

ਪ੍ਰਸ਼ਨ 51. ਇੱਕ ਪਹਿਰ ਵਿੱਚ ਕਿੰਨੇ ਘੰਟੇ ਹੁੰਦੇ ਹਨ?

ਉੱਤਰ : ਤਿੰਨ।

ਪ੍ਰਸ਼ਨ 52. ਰਾਤ-ਦਿਨ ਦੇ ਕਿੰਨੇ ਪਹਿਰ ਹੁੰਦੇ ਹਨ?

ਉੱਤਰ : ਅੱਠ।