Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਦੱਖਣੀ ਭਾਰਤ ਦੇ ਰਾਜ


ਪ੍ਰਸ਼ਨ. ਬਾਹਮਨੀ ਰਾਜ ਦੀ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ।

ਉੱਤਰ : ਬਾਹਮਨੀ ਰਾਜ ਦੀ ਸਰਕਾਰ ਅਤੇ ਪ੍ਰਸ਼ਾਸਨ ਦੇਸ਼ ਦੀਆਂ ਹੋਰ ਸਲਤਨਤਾਂ ਦੀ ਸਰਕਾਰ ਤੇ ਪ੍ਰਸ਼ਾਸਨ ਨਾਲ ਬਹੁਤਾ ਮਿਲਦਾ-ਜੁਲਦਾ ਸੀ। ਪਰ ਉੱਤਰ ਤੇ ਦੱਖਣ ਦੀਆਂ ਇਲਾਕਾਈ ਸਲਤਨਤਾਂ ਵਿਚ ਮੁਸਲਿਮ ਅਤੇ ਗੈਰ ਦੇਸ਼ੀ ਅੰਸ਼ਾਂ ਨੇ ਇਕ ਵੱਡੀ ਪੱਧਰ ਉੱਤੇ ਪ੍ਰਭਾਵ ਪਾ ਲਿਆ ਸੀ; ਭਾਵੇਂ ਗੈਰ ਮੁਸਲਿਮ ਪ੍ਰਭਾਵ ਬਹੁਤ ਘੱਟ ਸੀ। ਉੱਤਰ ਦੀਆਂ ਸਲਤਨਤਾਂ ਵਾਂਗ ਦੱਖਣ ਦਿਆਂ ਰਾਜਾਂ ਭਾਵ ਬਾਹਮਨੀ ਰਾਜ ਵਿਚ ਵੀ ਜਾਗੀਰਦਾਰੀ ਪ੍ਰਥਾ ਲਾਗੂ ਸੀ। ਉੱਤਰ ਵਿਚ ਸੁਲਤਾਨ ਦੇ ਅਧੀਨ ਸਾਮੰਤਾਂ ਨੂੰ ‘ਰਾਏ’ ਤੇ ‘ਰਾਣਾ’ ਕਹਿੰਦੇ ਸਨ। ਦੱਖਣ ਵਿਚ ਸਾਮੰਤਾਂ ਨੂੰ ‘ਨਾਇਕ’ ਆਖਿਆ ਜਾਂਦਾ ਸੀ। ਉੱਤਰ ਵਿਚ ਜਿਸ ਤਰ੍ਹਾਂ ਚੌਧਰੀ ਹੁੰਦੇ ਸਨ, ਦੱਖਣ ਵਿੱਚ ਉਸੇ ਤਰ੍ਹਾਂ ਦੇਸ਼-ਮੁੱਖ ਤੇ ਸਾਈਂ ਹੁੰਦੇ ਸਨ। ਲਗਾਨ ਵਿਵਸਥਾ ਵੀ ਬਾਹਮਨੀ ਸੁਲਤਾਨਾਂ ਦੀ ਲਗਪਗ ਉਸੇ ਤਰ੍ਹਾਂ ਉੱਤਰੀ ਭਾਰਤ ਵਿਚ ਲਾਗੂ ਕੀਤੀ ਹੋਈ ਸੀ। ਬਾਹਮਨੀ ਸੁਲਤਾਨਾਂ ਦੀਆਂ ਰਾਜਨੀਤਿਕ ਪ੍ਰਸ਼ਾਸਨੀ ਸੰਸਥਾਵਾਂ ਉੱਤੇ ਇਲਾਕਾਈ ਪ੍ਰਭਾਵ ਬਹੁਤ ਡੂੰਘਾ ਪਿਆ।


प्रश्न. बहमनी राज्य की सरकार और प्रशासन की प्रमुख विशेषताएँ लिखिए।

उत्तर: बहमनी साम्राज्य की सरकार और प्रशासन देश की अन्य सल्तनतों की सरकार और प्रशासन के समान थे। लेकिन उत्तर और दक्षिण की क्षेत्रीय सल्तनतों में मुस्लिम और गैर-देशी तत्वों ने काफी हद तक प्रभाव डाला था;  हालाँकि गैर-मुस्लिम प्रभाव न्यूनतम था। उत्तरी सल्तनत की भाँति दक्षिण के राज्यों अर्थात् बहमनी राज्य में भी सामंती व्यवस्था लागू थी। उत्तर में, सुल्तान के अधीन जागीरदारों को ‘राय’ और ‘राणा’ कहा जाता था। दक्षिण में सामंतों को ‘नायक’ कहा जाता था। जैसे उत्तर में चौधरी थे, वैसे ही दक्षिण में देश-मुख और साईं थे। बहमनी सुल्तानों द्वारा भी लगभग इसी प्रकार उत्तर भारत में लगान व्यवस्था लागू की गई थी। बहमनी सुल्तानों का राजनीतिक प्रशासनिक संस्थाओं पर क्षेत्रीय प्रभाव गहरा था।


Question. Write the main features of the government and administration of the Bahmani state.

Answer: The government and administration of the Bahmani Empire were similar to the government and administration of other sultanates in the country. However Muslim and non-native elements exercised considerable influence in the regional sultanates of the north and south; However non-Muslim influence was minimal. Like the Northern Sultanate, the feudal system was applicable in the southern states i.e. Bahmani state. In the north, the Jagirdars under the Sultan was called ‘Rai’ and ‘Rana’.  In the south, the feudal lords were called ‘Nayaks’. Just as there were Chaudhary in the North, similarly there were Desh-Mukh and Sai in the South. The tax system was implemented in North India by the Bahmani Sultans in a similar manner. The Bahmani Sultans had deep regional influence on political-administrative institutions.