ਦੱਖਣੀ ਭਾਰਤ ਦੇ ਰਾਜ


ਦੱਖਣੀ ਭਾਰਤ ਦੇ ਰਾਜ (THE KINGDOMS OF THE SOUTH)


ਪ੍ਰਸ਼ਨ 1. ਬਾਹਮਨੀ ਰਾਜ ਦੀ ਰਾਜਧਾਨੀ ਕਿਹੜੀ ਸੀ?

ਉੱਤਰ : ਗੁਲਬਰਗਾ

ਪ੍ਰਸ਼ਨ 2. ਬਾਹਮਨੀ ਰਾਜ ਦੀ ਸਥਾਪਨਾ ਕਦੋਂ ਹੋਈ?

ਉੱਤਰ : 3 ਅਗਸਤ, 1347 ਈ: ਨੂੰ

ਪ੍ਰਸ਼ਨ 3. ਮੁਹੰਮਦ ਸ਼ਾਹ ਪਹਿਲਾ ਗੱਦੀ ਉੱਤੇ ਕਦੋਂ ਬੈਠਾ?

ਉੱਤਰ : 1358 ਈ: ਵਿੱਚ

ਪ੍ਰਸ਼ਨ 4. ਬਾਹਮਨੀ ਸ਼ਾਸਕ ਧਾਰਮਿਕ ਰੂਪ ਵਿੱਚ ਕਿਸ ਤਰ੍ਹਾਂ ਦੇ ਸਨ?

ਉੱਤਰ : ਬਾਹਮਨੀ ਸ਼ਾਸਕ ਕੱਟੜ ਮੁਸਲਮਾਨ ਸਨ ਜੋ ਹਿੰਦੂਆਂ ਨਾਲ ਬਹੁਤ ਭੈੜਾ ਵਿਵਹਾਰ ਕਰਦੇ ਸਨ।

ਪ੍ਰਸ਼ਨ 5. ਕਿਸ ਦੀ ਮੌਤ ਨੂੰ ਬਾਹਮਨੀ ਰਾਜ ਦੇ ਪਤਨ ਦਾ ਇੱਕ ਕਾਰਨ ਮਿੱਥਿਆ ਜਾਂਦਾ ਹੈ?

ਉੱਤਰ : ਮਹਿਮੂਦ ਗਾਵਾਂ ਦੀ ਮੌਤ ਨੂੰ

ਪ੍ਰਸ਼ਨ 6. ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਦੱਖਣੀ ਭਾਰਤ ਵਿੱਚ ਰਾਜਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਸੀ?

ਉੱਤਰ : ਕੋਈ ਸ਼ਕਤੀਸ਼ਾਲੀ ਰਾਜ ਨਹੀਂ ਸੀ

ਪ੍ਰਸ਼ਨ 7. ਨੀਲ ਕੰਠ ਸ਼ਾਸਤਰੀ ਕਿਸ ਸ਼ਾਸਕ ਨੂੰ ਵਿਜੈ ਨਗਰ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਮਿੱਥਦੇ ਹਨ?

ਉੱਤਰ : ਬੁੱਕਾ ਰਾਏ ਪਹਿਲੇ ਨੂੰ

ਪ੍ਰਸ਼ਨ 8. ਦੇਵ ਰਾਇ ਪਹਿਲਾ ਗੱਦੀ ਉੱਤੇ ਕਦੋਂ ਬੈਠਿਆ?

ਉੱਤਰ : 1406 ਈ: ਵਿੱਚ

ਪ੍ਰਸ਼ਨ 9. ਸਲੁਵ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ?

ਉੱਤਰ : ਨਰ ਸਿੰਘ ਨੇ

ਪ੍ਰਸ਼ਨ 10. ਵੀਰ ਨਰ ਸਿੰਘ ਨੇ ਕਿਸ ਰਾਜ ਵੰਸ਼ ਦੇ ਰਾਜ ਦੀ ਸਥਾਪਨਾ ਕੀਤੀ?

ਉੱਤਰ : ਤਲੁਵ ਵੰਸ਼ ਦੇ ਰਾਜ ਦੀ