CBSEEducationParagraph

ਦੋਸਤੀ


ਨਿਰਸਵਾਰਥ ਦੋਸਤੀ ਪਹਾੜੀ ਚਸ਼ਮੇ ਦੇ ਪਾਕ-ਪਵਿੱਤਰ ਪਾਣੀ ਵਰਗੀ, ਕਿਸੇ ਵੀ ਕਿਸਮ ਦੇ ਲੋਭ ਲਾਲਚ ਦੀ ਮਿਲਾਵਟ ਤੋਂ ਬੇਲਾਗ ਹੁੰਦੀ ਹੈ। ਕਿਸੇ ਅਲਬੇਲੇ ਦੋਸਤ ਦੀ ਤੁਲਨਾ ਨਿੱਕੇ ਜਿਹੇ ਅਣਭੋਲ ਜਾਤਕ ਦੇ ਖਿੱਲਾਂ ਡੋਲ੍ਹਦੇ ਹਾਸੇ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਅਸਲੋਂ ਹੀ ਨਿਰਛਲ ਤੇ ਨਿਰਮਲ ਹੁੰਦਾ ਹੈ। ਰਾਜ ਸਿੰਘਾਸਨ ਦੇ ਸਭ ਸੁੱਖ ਭੋਗ ਰਹੇ ਸ੍ਰੀ ਕ੍ਰਿਸ਼ਨ ਜੀ ਅਤੇ ਅਤਿ ਦੀ ਗ਼ੁਰਬਤ ਭਰਿਆ ਜੀਵਨ ਹੰਢਾਅ ਰਹੇ ਸ੍ਰੀ ਸੁਦਾਮਾ ਜੀ ਦੀ ਦੋਸਤੀ, ਦੋ ਦੋਸਤਾਂ ਦੇ ਪਿਆਰ, ਵਫ਼ਾਦਾਰੀ ਅਤੇ ਸਮਾਜਿਕ ਭਰਾਤਰੀ ਭਾਵ ਦੀ ਅਦੁੱਤੀ ਮਿਸਾਲ ਹੈ।

ਇਸ ਮਿਲਣੀ ਦਾ ਜ਼ਿਕਰ ਭਾਈ ਗੁਰਦਾਸ ਦੀ ਵਾਰ ਵਿਚ ਵੀ ਆਉਂਦਾ ਹੈ:

ਦੂਰੋਂ ਦੇਖੁ ਡੰਡੋਤ ਕਰਹਿ ਛੋਡ ਸਿੰਘਾਸਨਿ ਹਰਿ ਜੀ ਆਏ॥