CBSEclass 11 PunjabiEducationPunjab School Education Board(PSEB)

ਦੇਸ ਮੇਰੇ ਦੇ ਬਾਂਕੇ ਗੱਭਰੂ – ਲੰਮੀ ਬੋਲੀ

ਪ੍ਰਸ਼ਨ 1 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕਿਹੋ ਜਿਹੇ ਹਨ?

ਉੱਤਰ – ਬਾਂਕੇ

ਪ੍ਰਸ਼ਨ 2 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਅਨੁਸਾਰ ਮੇਰੇ ਦੇਸ਼ ਦੀਆਂ ਮੁਟਿਆਰਾਂ ਕਿਹੋ ਜਿਹੀਆਂ ਹਨ?

ਉੱਤਰ – ਮਸਤ ਅੱਲੜ੍ਹ

ਪ੍ਰਸ਼ਨ 3 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕੀ ਗਾਉਂਦੇ ਹਨ?

ਉੱਤਰ – ਵਾਰਾਂ

ਪ੍ਰਸ਼ਨ 4 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਅਨੁਸਾਰ ਗੱਭਰੂ ਪ੍ਰੇਮ ਲੜੀ ਵਿਚ ਕਿਸ ਤਰ੍ਹਾਂ ਪਰੋਏ ਰਹਿੰਦੇ ਹਨ?

ਉੱਤਰ – ਕੂੰਜਾਂ ਦੀਆਂ ਡਾਰਾਂ ਵਾਂਗ

ਪ੍ਰਸ਼ਨ 5 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਵਿਚ ਕਿਨ੍ਹਾਂ ਨੂੰ ਮੌਤ ਨਾਲ ਮਖੌਲਾਂ ਕਰਨ ਵਾਲੇ ਦੱਸਿਆ ਗਿਆ ਹੈ?

ਉੱਤਰ – ਪੰਜਾਬ ਦੇ ਗਭਰੂਆਂ ਨੂੰ

ਪ੍ਰਸ਼ਨ 6 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਵਿਚ ਕਿਹੜੇ ਦੇਸ਼ ਦੀਆਂ ਬਹਾਰਾਂ ਖਿੜੀਆਂ ਰਹਿਣ ਦੀ ਮੰਗ ਕੀਤੀ ਗਈ ਹੈ?

ਉੱਤਰ – ਪੰਜਾਬ

ਪ੍ਰਸ਼ਨ 7 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਵਿਚ ਪੰਜਾਬੀ ਗਭਰੂਆਂ ਦੀਆਂ ਕਿਹੜੀਆਂ – ਕਿਹੜੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ?

ਉੱਤਰ – ਇਸ ਬੋਲੀ ਵਿਚ ਪੰਜਾਬੀ ਗਭਰੂਆਂ ਨੂੰ ਬਾਂਕੇ – ਛਬੀਲੇ, ਨੱਚਦੇ – ਟੱਪਦੇ ਹੋਏ ਗਿੱਧਾ ਪਾਉਣ ਵਾਲੇ, ਵਾਰਾਂ ਗਾਉਣ ਵਾਲੇ, ਪ੍ਰੇਮ ਦੀ ਲੜੀ ਵਿੱਚ ਪ੍ਰੋਏ ਹੋਏ ਤੇ ਮੌਤ ਦੀ ਪਰਵਾਹ ਨਾ ਕਰਨ ਵਾਲੇ ਕਿਹਾ ਗਿਆ ਹੈ।

ਪ੍ਰਸ਼ਨ 8 . ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਵਿਚ ਪੰਜਾਬ ਬਾਰੇ ਕੀ ਸ਼ੁਭ – ਕਾਮਨਾ ਪ੍ਰਗਟ ਕੀਤੀ ਗਈ ਹੈ?

ਉੱਤਰ – ਇਸ ਬੋਲੀ ਵਿਚ ਪੰਜਾਬ ਦੀ ਸੱਭਿਆਚਾਰਕ ਤੇ ਆਰਥਿਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ ਹੈ।

ਜਾਂ

ਉੱਤਰ:- ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਬੋਲੀ ਵਿੱਚ ਪੰਜਾਬ ਬਾਰੇ ਇਹ ਸ਼ੁੱਭਕਾਮਨਾ ਪ੍ਰਗਟ ਕੀਤੀ ਗਈ ਹੈ ਕਿ ਇੱਥੋਂ ਦੀਆਂ ਬਹਾਰਾਂ ਖਿੜੀਆਂ ਰਹਿਣ ਅਥਵਾ ਪੰਜਾਬ ਖ਼ੁਸ਼ਹਾਲ ਰਹੇ। ਇਸ ਤਰ੍ਹਾਂ ਇਸ ਬੋਲੀ ਵਿੱਚ ਪੰਜਾਬ ਦੀ ਖ਼ੁਸ਼ਹਾਲੀ ਦੀ ਸ਼ੁੱਭਕਾਮਨਾ ਹੈ।

ਪ੍ਰਸ਼ਨ 9. ‘ਦੇਸ ਮੇਰੇ ਦੇ ਬਾਂਕੇ ਗੱਭਰੂ’ ਨਾਂ ਦੀ ਬੋਲੀ ਵਿੱਚ ਬਾਂਕੇ ਤੋਂ ਕੀ ਭਾਵ ਹੈ?

ਉੱਤਰ : ਛੈਲ-ਛਬੀਲੇ/ਸੁੰਦਰ।

ਪ੍ਰਸ਼ਨ 10. ਮੇਰੇ ਦੇਸ ਦੀਆਂ ਮੁਟਿਆਰਾਂ ਕਿਸ ਤਰ੍ਹਾਂ ਦੀਆਂ ਹਨ?

ਉੱਤਰ : ਮਸਤ, ਅੱਲ੍ਹੜ।

ਪ੍ਰਸ਼ਨ  11. ਮੇਰੇ ਦੇਸ ਦੇ ਮੁੰਡੇ ਨੱਚਦੇ-ਟੱਪਦੇ ਕੀ ਗਾਉਂਦੇ ਹਨ?

ਉੱਤਰ : ਵਾਰਾਂ।

ਪ੍ਰਸ਼ਨ 12. ਗੱਭਰੂ ਕਿਸ ਨਾਲ ਮਖੌਲਾਂ ਕਰਦੇ ਹਨ?

ਉੱਤਰ : ਮੌਤ ਨਾਲ।

ਪ੍ਰਸ਼ਨ 13. ਦੇਸ ਪੰਜਾਬ ਦੀਆਂ ਕੀ ਖਿੜੀਆਂ ਰਹਿਣ?

ਉੱਤਰ : ਬਹਾਰਾਂ।