ਦੇਸ ਭਗਤ : ਡਾ. ਗੁਰਦਿਆਲ ਸਿੰਘ ਫੁੱਲ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਲਿਖੋ-
ਪ੍ਰਸ਼ਨ 1. ਰਣ ਸਿੰਘ ਕਿੱਦਾਂ ਦਾ ਇਨਸਾਨ ਸੀ?
ਉੱਤਰ : ਰਣ ਸਿੰਘ ਇੱਕ ਜੁਝਾਰੂ ਕਿਸਮ ਦਾ ਇਨਸਾਨ ਸੀ। ਉਸਦਾ ਚਿਹਰਾ ਲਾਲ ਸੂਹਾ ਸੀ।
ਪ੍ਰਸ਼ਨ 2. ਰਣ ਸਿੰਘ ਦੇ ਪੁੱਤਰ ਦਾ ਕੀ ਨਾਂ ਸੀ ਤੇ ਉਹ ਕੀ ਕਰਦਾ ਸੀ?
ਉੱਤਰ : ਰਣ ਸਿੰਘ ਦੇ ਪੁੱਤਰ ਦਾ ਨਾਂ ਚੰਨਣ ਸਿੰਘ ਸੀ ਤੇ ਉਹ ਫ਼ੌਜ ਵਿੱਚ ਜਮਾਂਦਾਰ ਸੀ।
ਪ੍ਰਸ਼ਨ 3. ਸੰਤਰੀ ਨੇ ਰਣ ਸਿੰਘ ਨੂੰ ਕੜਕ ਕੇ ਕੀ ਕਿਹਾ?
ਉੱਤਰ : ਸੰਤਰੀ ਨੇ ਰਣ ਸਿੰਘ ਨੂੰ ਕੜਕ ਕੇ ਕਿਹਾ,”ਓਏ ਬੱਚਿਆ, ਕਿੱਧਰ ਮੂੰਹ ਚੁੱਕੀ ਤੁਰਿਆ ਜਾਂਦਾ। ਤੈਨੂੰ ਪਤਾ ਅੱਗੇ ਜਾਣਾ ਮਨਾ ਹੈ।
ਪ੍ਰਸ਼ਨ 4. ਗੱਦਾਰ ਤੋਂ ਕੀ ਭਾਵ ਹੈ? ਕੌਣ ਗ਼ੱਦਾਰ ਨਿਕਲਿਆ ਸੀ?
ਉੱਤਰ : ਗੱਦਾਰ ਤੋਂ ਭਾਵ ਹੈ ਕਿ ਜੋ ਦੇਸ ਨਾਲ ਧੋਖਾ ਕਰੇ। ਰਣ ਸਿੰਘ ਦਾ ਪੁੱਤਰ ਚੰਨਣ ਸਿੰਘ ਗ਼ੱਦਾਰ ਨਿਕਲਿਆ।
ਪ੍ਰਸ਼ਨ 5. ਚੰਨਣ ਸਿੰਘ ਨੇ ਕਿਸ ਨੂੰ ਗੋਲੀ ਮਾਰੀ ਸੀ?
ਉੱਤਰ : ਚੰਨਣ ਸਿੰਘ ਨੇ ਆਪਣੇ ਫ਼ੌਜੀ ਸਾਥੀ ਨੂੰ ਗੋਲੀ ਮਾਰੀ ਸੀ।
ਪ੍ਰਸ਼ਨ 6. ਰਣ ਸਿੰਘ ਨੇ ਕਿਹੜਾ ਪਹਿਰਾਵਾ ਧਾਰਨ ਕਰ ਲਿਆ?
ਉੱਤਰ : ਰਣ ਸਿੰਘ ਨੇ ਮੁਸਲਮਾਨਾਂ ਦਾ ਪਹਿਰਾਵਾ ਧਾਰਨ ਕਰ ਲਿਆ।
ਪ੍ਰਸ਼ਨ 7. ਰਣ ਸਿੰਘ ਨੇ ਆਪਣੀ ਜੇਬ੍ਹ ਵਿੱਚੋਂ ਪਿਸਤੌਲ ਕੱਢ ਕੇ ਕੀ ਕੀਤਾ?
ਉੱਤਰ : ਰਣ ਸਿੰਘ ਨੇ ਆਪਣੀ ਜੇਬ੍ਹ ਵਿੱਚੋਂ ਪਿਸਤੌਲ ਕੱਢ ਕੇ ਆਪਣੇ ਪੁੱਤਰ ਨੂੰ ਪੰਜ ਗੋਲੀਆਂ ਮਾਰੀਆਂ।
ਪ੍ਰਸ਼ਨ 8. ਰਣ ਸਿੰਘ ਆਪਣੇ ਪੁੱਤਰ ਦੇ ਨਾਂ ਨਾਲ ਕੀ ਸਹਿਣ ਨਹੀਂ ਸੀ ਕਰ ਸਕਿਆ?
ਉੱਤਰ : ਰਣ ਸਿੰਘ ਆਪਣੇ ਪੁੱਤਰ ਦੇ ਨਾਂ ਨਾਲ ਗੱਦਾਰ ਸ਼ਬਦ ਸਹਿਣ ਨਹੀਂ ਕਰ ਸਕਿਆ।